ਗੈਜੇਟ ਡੈਸਕ—ਵੀਵੋ ਨੇ ਚੀਨ 'ਚ ਆਪਣੇ ਦੋ ਨਵੇਂ ਸਮਾਰਟਫੋਨ Vivo X27 ਅਤੇ Vivo X27 Pro ਲਾਂਚ ਕਰ ਦਿੱਤੇ ਹਨ। ਦੋਵੇਂ ਹੀ ਫੋਨ ਪਾਪ-ਸੈਲਫੀ ਕੈਮਰੇ ਨਾਲ ਪੇਸ਼ ਕੀਤੇ ਗਏ ਹਨ, ਵੀਵੋ ਐਕਸ27 'ਚ ਜਿਥੇ 16 ਮੈਗਾਪਿਕਸਲਦਾ ਸੈਲਫੀ ਕੈਮਰਾ ਹੈ ਉੱਥੇ ਐਕਸ 27ਪ੍ਰੋ ਨੂੰ 32 ਮੈਗਾਪਿਕਸਲ ਸੈਲਫੀ ਕੈਮਰੇ ਨਾਲ ਲਾਂਚ ਕੀਤਾ ਗਿਆ ਹੈ। 

PunjabKesari

Vivo X27 ਅਤੇ Vivo X27 Proਦੀ ਕੀਮਤ
ਚੀਨ 'ਚ Vivo X27  ਦੇ 8ਜੀ.ਬੀ.ਰੈਮ+128 ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 3,198 ਯੁਆਨ (ਕਰੀਬ 32,900 ਰੁਪਏ) ਅਤੇ 8ਜੀ.ਬੀ.ਰੈਮ+256 ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 3,598 ਯੁਆਨ (ਕਰੀਬ 37,000 ਰੁਪਏ) ਰੱਖੀ ਗਈ ਹੈ। ਬਾਜ਼ਾਰ 'ਚ ਇਸ ਦੀ ਵਿਕਰੀ 23 ਮਾਰਚ ਤੋਂ ਸ਼ੁਰੂ ਹੋਵੇਗੀ। ਗੱਲ ਕਰੀਏ Vivo X27 Pro ਦੀ ਤਾਂ ਇਸ ਨੂੰ ਸਿਰਫ ਇਕ ਵੇਰੀਐਂਟ 'ਚ ਲਾਂਚ ਕੀਤਾ ਗਿਆ ਹੈ (8GB/256GB), ਜਿਸ ਦੀ ਕੀਮਤ 3,998 ਯੁਆਨ (ਕਰੀਬ 41,100 ਰੁਪਏ) ਰੱਖੀ ਗਈ ਹੈ। ਭਾਰਤ 'ਚ ਇਹ ਫੋਨ ਕਦੋਂ ਲਾਂਚ ਕੀਤਾ ਜਾਵੇਗਾ ਅਤੇ ਇਸ ਕੀਮਤ ਕੀ ਹੋਵੇਗੀ ਫਿਲਹਾਲ ਕੰਪਨੀ ਨੇ ਇਸ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

PunjabKesari

 Vivo X27 ਦੇ ਸਪੈਸੀਫਿਕੇਸ਼ਨਸ
ਡਿਊਲ ਸਿਮ ਵਾਲਾ Vivo X27 ਸਮਾਰਟਫੋਨ ਐਂਡ੍ਰਾਇਡ 9 ਪਾਈ 'ਤੇ ਚੱਲਦਾ ਹੈ। ਇਸ 'ਚ 6.39ਇੰਚ ਫੁਲ ਐੱਚ.ਡੀ.+ਡਿਸਪਲੇਅ ਦਿੱਤੀ ਗਈ ਹੈ, ਜਿਸ ਦਾ ਰੈਜੋਲਿਊਸ਼ਨ 1080x2340 ਪਿਕਸਲ ਦਿੱਤਾ ਗਿਆ ਹੈ। ਫੋਨ ਦੇ 8ਜੀ.ਬੀ.ਰੈਮ+256ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ 'ਚ ਹੈਕਸਾ-ਕੋਰ ਕੁਆਲਕਾਮ ਸਨੈਪਡਰੈਗਨ 710 ਪ੍ਰੋਸੈਸਰ ਅਤੇ 8ਜੀ.ਬੀ.ਰੈਮ+128 ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ 'ਚ ਸਨੈਪਡਰੈਗਨ 675 ਪ੍ਰੋਸੈਸਰ ਦਿੱਤਾ ਗਿਆ ਹੈ। ਗੱਲ ਕਰੀਏ ਇਸ ਦੇ ਕੈਮਰੇ ਦੀ ਤਾਂ ਇਸ 'ਚ 48 ਮੈਗਾਪਿਕਸਲ ਦੇ ਪ੍ਰਾਈਮਰੀ ਸੈਂਸਰ ਨਾਲ 13 ਮੈਗਾਪਿਕਸਲ ਅਤੇ 5 ਮੈਗਾਪਿਕਸਲ ਦੇ ਦੋ ਸੈਂਸਰ ਦਿੱਤੇ ਗਏ ਹਨ। ਉੱਥੇ ਸੈਲਫੀ ਲਈ ਇਸ 'ਚ 16 ਮੈਗਾਪਿਕਸਲ ਦਾ ਪਾਪ-ਅਪ ਕੈਮਰਾ ਦਿੱਤਾ ਗਿਆ ਹੈ। ਕੁਨੈਕਟੀਵਿਟੀ ਲਈ ਇਸ 'ਚ 4G LTE,, ਵਾਈ-ਫਾਈ, ਬਲੂਟੁੱਥ, ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਵਰਗੇ ਫੀਚਰਸ ਸ਼ਾਮਲ ਹਨ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।

PunjabKesari

Vivo X27 Pro ਦੇ ਸਪੈਸੀਫਿਕੇਸ਼ਨਸ
Vivo X27 Pro ਸਮਾਰਟਫੋਨ 'ਚ 6.7 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਐਸਪੈਕਟ ਰੇਸ਼ੀਓ  20.5:9  ਹੈ। 8ਜੀ.ਬੀ. ਰੈਮ+256ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ 'ਚ ਪੇਸ਼ ਕੀਤਾ ਗਿਆ ਹੈ, ਇਸ ਫੋਨ 'ਚ ਆਕਟਾਕੋਰ ਸਨੈਪਡਰੈਗਨ 710 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ 'ਚ ਟ੍ਰਿਪਲ ਰੀਅਰ ਕੈਮਰਾ  (48MP+13MP+5MP) ਸੈਟਅਪ ਦਿੱਤਾ ਗਿਆ ਹੈ, ਜਿਸ 'ਚ 48 ਮੈਗਾਪਿਕਸਲ ਦਾ ਸੋਨੀIMX586  ਸੈਂਸਰ ਸ਼ਾਮਲ ਹੈ। ਐਂਡ੍ਰਾਇਡ 9.0 ਪਾਈ 'ਤੇ ਚੱਲਣ ਵਾਲੇ ਇਸ ਫੋਨ 'ਚ ਸੈਲਫੀ ਲਈ 32 ਮੈਗਾਪਿਕਸਲ ਦਾ ਪਾਪ-ਅਪ ਕੈਮਰਾ ਦਿੱਤਾ ਗਿਆ ਹੈ। ਕੁਨੈਕਟੀਵਿਟੀ ਲਈ ਫੋਨ'ਚ 4G LTE, , ਵਾਈ-ਫਾਈ, ਬਲੂਟੁੱਥ, ਜੀ.ਪੀ.ਐੱਸ., ਇਨਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਅਤੇ ਯੂ.ਐੱਸ.ਬੀ. ਵਰਗੇ ਫੀਚਰਸ ਦਿੱਤੇ ਗਏ ਹਨ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।