ਗੈਜੇਟ ਡੈਸਕ—ਓਪੋ ਨੇ ਆਪਣਾ ਨਵਾਂ ਅਫਾਰਡੇਬਲ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਸਮਾਰਟਫੋਨ Oppo A5s ਦੇ ਨਾਂ ਤਾਈਵਾਨ 'ਚ ਲਾਂਚ ਕੀਤਾ ਗਿਆ ਹੈ। ਜਿਵੇਂ ਕੀ ਨਾਂ ਤੋਂ ਪਤਾ ਚੱਲਦਾ ਹੈ ਕਿ ਇਹ ਸਮਾਰਟਫੋਨ ਓਪੋ ਏ5 ਦਾ ਅਪਗਰੇਡ ਵੇਰੀਐਂਟ ਹੈ, ਜਿਸ ਨੂੰ ਪਿਛਲੇ ਸਾਲ ਜੁਲਾਈ 'ਚ ਲਾਂਚ ਕੀਤਾ ਗਿਆ ਸੀ। ਓਪੋ ਏ5 ਅਤੇ ਏ5ਐੱਸ 'ਚ ਸਭ ਤੋਂ ਪਹਿਲਾਂ ਅੰਤਰ ਏ5ਐੱਸ 'ਚ ਸ਼ਾਮਲ ਨੌਚ ਡਿਸਪਲੇਅ ਨੂੰ ਦੇਖ ਕੇ ਪਤਾ ਚੱਲ ਜਾਂਦਾ ਹੈ। ਜਿਥੇ ਇਕ ਹੋਰ ਏ5 ਵਾਇਡ ਨੌਚ ਨਾਲ ਆਉਂਦਾ ਹੈ, ਉੱਥੇ ਏ5ਐੱਸ 'ਚ ਵਾਟਰਡਰਾਪ ਸਟਾਈਲ ਨੌਚ ਦਿੱਤੀ ਗਈ ਹੈ। ਇਸ ਤੋਂ ਇਲਾਵਾ ਦੂਜਾ ਵੱਡਾ ਅੰਤਰ ਇਸ ਦੇ ਪ੍ਰੋਸੈਸਰ 'ਚ ਹੈ। ਏ5 'ਚ ਸਨੈਪਡਰੈਗਨ 450 ਐੱਸ.ਓ.ਸੀ. ਦਿੱਤਾ ਗਿਆ ਸੀ ਅਤੇ ਏ5ਐੱਸ ਮੀਡੀਆਟੈਕ ਦੇ ਹੀਲੀਓ ਪੀ35 ਚਿਪਸੈੱਟ ਨਾਲ ਆਉਂਦਾ ਹੈ।

ਕੀਮਤ
ਓਪੋ ਨੇ ਫਿਲਹਾਲ ਇਸ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ। ਹਾਲਾਂਕਿ ਇਸ ਦੀ ਕੀਮਤ ਦਾ ਅੰਦਾਜ਼ਾ ਓਪੋ ਏ5 ਦੇ ਭਾਰਤ 'ਚ ਲਾਂਚ ਵੇਲੇ ਤੈਅ ਕੀਤੀ ਗਈ ਕੀਮਤ ਤੋਂ ਲਗਾਇਆ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਓਪੋ ਏ5 ਨੂੰ ਭਾਰਤ 'ਚ 14,990 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਸੀ।

ਸਪੈਸੀਫਿਕੇਸ਼ਨਸ
ਇਸ 'ਚ 6.2 ਇੰਚ ਐੱਲ.ਸੀ.ਡੀ. ਡਿਸਪਲੇਅ, ਐੱਚ.ਡੀ.+ਰੈਜੋਲਿਊਸ਼ਨ ਅਤੇ ਨੌਚ ਨਾਲ ਆਉਂਦਾ ਹੈ। ਫੋਨ 'ਚ ਮੀਡੀਆਟੈਕ ਹੀਲੀਓ ਪੀ35 ਚਿਪਸੈੱਟ ਦਿੱਤੀ ਗਈ ਹੈ, ਜੋ ਆਕਟਾ ਕੋਰ ਸੀ.ਪੀ.ਯੂ. ਹੈ। ਓਪੋ ਨੇ ਫੋਨ 'ਚ 3ਜੀ.ਬੀ. ਰੈਮ ਅਤੇ 64ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ ਡਿਊਲ ਕੈਮਰਾ ਸੈਟਅਪ ਹੈ, ਜਿਸ 'ਚ ਪ੍ਰਾਈਮਰੀ ਸੈਂਸਰ 13 ਮੈਗਾਪਿਕਸਲ ਦਾ ਅਤੇ ਸਕੈਂਡਰੀ ਸੈਂਸਰ 2 ਮੈਗਾਪਿਕਸਲ ਦਾ ਹੈ। ਫੋਨ ਦੇ ਫਰੰਟ 'ਚ 8 ਮੈਗਾਪਿਕਸਲ ਦਾ ਸੈਂਸਰ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,230 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਫਿਲਹਾਲ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਇਸ 'ਚ ਫਿਗਰਪ੍ਰਿੰਟ ਸੈਂਸਰ ਹੈ ਜਾਂ ਨਹੀਂ।