ਗੈਜੇਟ ਡੈਸਕ—ਹਾਲ ਹੀ 'ਚ ਰੀਅਲਮੀ ਨੇ ਆਪਣਾ ਬਜਟ ਸਮਾਰਟਫੋਨ ਰੀਅਲਮੀ 3 ਨੂੰ ਲਾਂਚ ਕੀਤਾ ਸੀ। ਸਮਾਰਟਫੋਨ ਆਪਣੀ ਪਹਿਲੀ ਸੇਲ 12 ਤੇ ਦੂਜੀ ਸੇਲ 19 ਮਾਰਚ ਨੂੰ ਸੀ। ਕੰਪਨੀ ਦਾ ਦਾਅਵਾ ਹੈ ਕਿ ਇਸ ਸੇਲ 'ਚ ਸਮਾਰਟਫੋਨ ਦੇ 2 ਲੱਖ ਤੋਂ ਜ਼ਿਆਦਾ ਸਮਾਰਟਫੋਨਸ ਯੂਨਿਟਸ ਵੇਚੇ ਗਏ ਸਨ। 19 ਮਾਰਚ ਦੀ ਸੇਲ 'ਚ ਕੁਝ ਹੀ ਸਮੇਂ 'ਚ ਫੋਨ ਆਊਟ ਆਫ ਸਟਾਕ ਹੋ ਗਿਆ। ਜੇਕਰ ਤੁਸੀਂ ਇਸ ਫੋਨ ਨੂੰ ਖਰਦੀਣ ਤੋਂ ਵਾਂਝੇ ਰਹਿ ਗਏ ਹੋ ਤਾਂ ਤੁਹਾਨੂੰ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ। ਇਸ ਸਮਾਰਟਫੋਨ ਦੀ ਅਗਲੇ ਸੇਲ 26 ਮਾਰਚ ਨੂੰ ਹੋਵੇਗੀ। 

ਕੀਮਤ ਤੇ ਫੀਚਰਸ
Realme 3 ਦੋ ਵੇਰੀਐਂਟਸ 'ਚ ਲਾਂਚ ਕੀਤਾ ਗਿਆ ਹੈ। 3ਜੀ.ਬੀ.ਰੈਮ+32ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 8,999 ਰੁਪਏ ਹੈ। ਉੱਥੇ ਦੂਜਾ ਵੇਰੀਐਂਟ 4ਜੀ.ਬੀ.ਰੈਮ+64ਜੀ.ਬੀ. ਇੰਟਰਨਲ ਸਟੋਰੇਜ਼ ਦੀ ਕੀਮਤ 10,999 ਰੁਪਏ ਰੱਖੀ ਗਈ ਹੈ। ਆਫਰਸ ਦੀ ਗੱਲ ਕਰੀਏ ਤਾਂ ਐਕਸਿਸ ਬੈਂਕ ਦੇ ਕ੍ਰੈਡਿਟ ਕਾਰਡ ਤੋਂ ਪੇਮੈਂਟ ਕਰਨ ਵਾਲੇ ਯੂਜ਼ਰਸ ਨੂੰ ਇਸ ਸਮਾਰਟਫੋਨ 'ਚ 5 ਫੀਸਦੀ ਦਾ ਇੰਸਟੈਂਟ ਡਿਸਕਾਊਂਟ ਮਿਲੇਗਾ। ਸਮਾਰਟਫੋਨ 'ਚ 6.3-inch HD+ (1520×720 pixels) ਡਿਸਪਲੇਅ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ 'ਚ ਕਾਰਨਿੰਗ ਗੋਰਿੱਲਾ ਗਲਾਸ ਦਾ ਪ੍ਰੋਟੈਕਸ਼ਨ ਦਿੱਤੀ ਗਈ ਹੈ। ਫੋਨ 'ਚ MediaTek Helio P70 SoC ਜਿਸ ਦੀ ਕਲਾਕਡ ਸਪੀਡ  2.1GHz ਹੈ। ਫੋਟੋਗ੍ਰਾਫੀ ਲਈ ਇਸ ਦੇ ਬੈਕ 'ਚ ਡਿਊਲ ਕੈਮਰਾ ਸੈਟਅਪ ਹੈ। ਫੋਨ ਦੇ ਬੈਕ 'ਚ 13ਮੈਗਾਪਿਕਸਲ+2ਮੈਗਾਪਿਕਸਲ ਦਾ ਡਿਊਲ ਕੈਮਰਾ ਸੈਟਅਪ ਹੈ। ਫੋਨ 'ਚ ਸੈਲਫੀ ਲਵਰਸ ਲਈ ਏ.ਆਈ. ਸਪੋਰਟ ਵਾਲਾ 13 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਫੋਨ ਦਾ ਫਰੰਟ ਕੈਮਰਾ ਐੱਫ/2.0 ਅਪਰਚਰ, ਐੱਚ.ਡੀ.ਐੱਫ. ਸਪਾਰਟ ਅਤੇ ਏ.ਆਈ. ਬਿਊਟੀਫਿਕੇਸ਼ਨ ਨਾਲ ਆਉਂਦਾ ਹੈ। ਸਕਿਓਰਟੀ ਲਈ ਫੋਨ 'ਚ ਫਿਗਰਪ੍ਰਿੰਟ ਸੈਂਸਰ ਅਤੇ ਫੇਸ ਅਨਲਾਕ ਫੀਚਰ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,230 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।