ਗੈਜੇਟ ਡੈਸਕ—Honor 20 Lite ਨੂੰ ਚੀਨ 'ਚ ਲਾਂਚ ਕਰ ਦਿੱਤਾ ਗਿਆ ਹੈ। ਇਹ ਫੋਨ ਤਿੰਨ ਰੀਅਰ ਕੈਮਰੇ, 48 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ, ਕਿਰਿਨ 710 ਐੱਫ ਪ੍ਰੋਸੈਸਰ, ਫੁਲ ਐੱਚ.ਡੀ. ਓਲੇਡ ਡਿਸਪਲੇਅ ਅਤੇ 4,000 ਐੱਮ.ਏ.ਐੱਚ. ਦੀ ਬੈਟਰੀ ਨਾਲ ਆਉਂਦਾ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਚੀਨ 'ਚ ਲਾਂਚ ਕੀਤਾ ਗਿਆ ਹਾਨਰ 20 ਲਾਈਟ ਗਲੋਬਲ ਮਾਰਕੀਟ 'ਚ ਇਸ ਨਾਂ ਨਾਲ ਲਾਂਚ ਕੀਤੇ ਗਏ ਫੋਨ ਤੋਂ ਬੇਹੱਦ ਵੱਖ ਹੈ। ਨਵਾਂ ਫੋਨ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਨਾਲ ਆਉਂਦਾ ਹੈ, ਜਦਕਿ ਗਲੋਬਲ ਮਾਡਲ 'ਚ ਰੀਅਰ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਸੀ। ਹਾਨਰ 20 ਲਾਈਟ 'ਚ ਵਾਟਰਡਰਾਪ ਨੌਚ ਵੀ ਹੈ।

PunjabKesari

ਕੀਮਤ
ਹਾਨਰ 20 ਲਾਈਟ ਦੇ ਚੀਨੀ ਵੇਰੀਐਂਟ ਦੀ ਕੀਮਤ 1,399 ਚੀਨੀ ਯੁਆਨ (ਕਰੀਬ 14,000 ਰੁਪਏ) ਤੋਂ ਸ਼ੁਰੂ ਹੁੰਦੀ ਹੈ। ਇਹ ਕੀਮਤ 4ਜੀ.ਬੀ. ਰੈਮ+64ਜੀ.ਬੀ. ਇੰਟਰਨਲ ਸਟੋਰੇਜ਼ ਮਾਡਲ ਦੀ ਹੈ। ਇਸ ਫੋਨ ਦੇ 6ਜੀ.ਬੀ. ਮਾਡਲ ਦੀ ਕੀਮਤ 1,499 ਚੀਨੀ ਯੁਆਨ (ਕਰੀਬ 15,000 ਰੁਪਏ) ਹੈ। ਹਾਨਰ 20 ਲਾਈਟ ਦੇ 6ਜੀ.ਬੀ. ਰੈਮ+128ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 1,699 ਯੁਆਨ (ਕਰੀਬ 17,000ਰੁਪਏ) ਅਤੇ 8ਜੀ.ਬੀ. ਰੈਮ+128ਜੀ.ਬੀ. ਮਾਡਲ ਦੀ ਕੀਮਤ 1,899 ਚੀਨੀ ਯੁਆਨ (ਕਰੀਬ 19,000 ਰੁਪਏ) ਹੈ। 

PunjabKesari

ਸਪੈਸੀਫਿਕੇਸ਼ਨਸ
ਹਾਨਰ 20 ਲਾਈਟ ਦਾ ਚੀਨੀ ਵੇਰੀਐਂਟ ਐਂਡ੍ਰਾਇਡ 9 ਪਾਈ 'ਤੇ ਆਧਾਰਿਤ ਈ.ਐੱਮ.ਯੂ.ਆਈ. 9.1.1 ਸਾਫਟਵੇਅਰ 'ਤੇ ਚੱਲਦਾ ਹੈ। ਡਿਊਲ-ਸਿਮ ਸਪੋਰਟ ਵਾਲੇ ਇਸ ਹਾਨਰ ਸਮਾਰਟਫੋਨ 'ਚ 6.3 ਇੰਚ ਦਾ ਫੁਲ ਐੱਚ.ਡੀ.+ ( ਪਿਕਸਲ) ਓਲੇਡ ਡਿਸਪਲੇਅ ਹੈ। ਫੋਨ 'ਚ ਆਕਟਾ-ਕੋਰ ਕਿਰਿਨ 710 ਐੱਫ ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ।

PunjabKesari

ਗੱਲ ਕਰੀਏ ਕੈਮਰੇ ਦੀ ਤਾਂ ਚੀਨੀ ਵੇਰੀਐਂਟ 'ਚ ਤਿੰਨ ਰੀਅਰ ਕੈਮਰੇ ਦਿੱਤੇ ਗਏ ਹਨ। ਇਸ ਸੈਟਅਪ 'ਚ ਪ੍ਰਾਈਮਰੀ ਸੈਂਸਰ 48 ਮੈਗਾਪਿਕਸਲ ਦਾ ਹੈ ਜਦਕਿ ਗਲੋਬਲ ਵੇਰੀਐਂਟ ਨੂੰ 24 ਮੈਗਾਪਿਕਸਲ ਕੈਮਰੇ ਨਾਲ ਲਾਂਚ ਕੀਤਾ ਗਿਆ ਸੀ। ਪਿਛਲੇ ਹਿੱਸੇ 'ਤੇ 8 ਮੈਗਾਪਿਕਸਲ ਅਤੇ 2 ਮੈਗਪਿਕਸਲ ਦੇ ਸੈਂਸਰਸ ਵੀ ਮੌਜੂਦ ਹੈ। ਇਸ ਫੋਨ 'ਚ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ, ਜਦਕਿ ਗਲੋਬਲ ਵੇਰੀਐਂਟ ਨੂੰ 32 ਮੈਗਾਪਿਕਸਲ ਦੇ ਸੈਲਫੀ ਕੈਮਰੇ ਨਾਲ ਲਾਂਚ ਕੀਤਾ ਗਿਆ ਸੀ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।