ਗੈਜੇਟ ਡੈਸਕ– ਚੀਨ ਦੀ ਦਿੱਗਜ ਟੈੱਕ ਕੰਪਨੀ ਸ਼ਾਓਮੀ ਨੇ ਆਪਣੇ ਪ੍ਰੋਡਕਟ ਰੇਂਜ ਨੂੰ ਵਧਾਉਂਦੇ ਹੋਏ ਇਕ ਇਲੈਕਟ੍ਰਿਕ ਕੰਬਲ ਪੇਸ਼ ਕੀਤਾ ਹੈ। ਇਹ ਇਕ PMA ਬਲੈਂਕੇਟ (ਕੰਬਲ) ਹੈ ਜਿਸ ਨੂੰ ਕੰਪਨੀ ਕ੍ਰਾਊਡਫੰਡਿੰਗ ਜ਼ਰੀਏ ਡਿਵੈੱਲਪ ਕੀਤਾ ਗਿਆਹੈ। ਹਾਲ ਹੀ ’ਚ ਕੰਪਨੀ ਨੇ ਐਪ ਕੰਟਰੋਲ ਦੇ ਨਾਲ ਸਮਾਰਟ ਮੀ ਇਲੈਕਟ੍ਰਿਕ ਹੀਟਰ 1S ਅਤੇ Chanitex ਸਮਾਰਟ ਟੈਂਪਰੇਚਰ ਕੰਟ੍ਰੋਲਡ ਮੈਟ੍ਰੇਸ ਲਾਂਚ ਕੀਤਾ ਸੀ। ਇਸ ਦੇ ਨਾਲ ਹੀ ਕੰਪਨੀ ਨੇ ਕਈ ਹੀਟੇਡ ਜੈਕੇਟ ਨੂੰ ਵੀ ਪੇਸ਼ ਕੀਤਾ ਹੈ। 

ਯੂਜ਼ਰਜ਼ ਦੀ ਸੇਫਟੀ ਦਾ ਰੱਖਿਆ ਧਿਆਨ
ਸ਼ਾਓਮੀ ਦੇ ਲੇਟੈਸਟ ਇਲੈਕਟ੍ਰਿਕ ਕੰਬਲ ਦੀ ਗੱਲ ਕਰੀਏ ਤਾਂ ਇਸ ਵਿਚ ਘੱਟੋ-ਘੱਟ ਡਿਜ਼ਾਈਨ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਤਾਂ ਵਰਜ਼ਨ ਗ੍ਰੈਫੀਨ ਅਤੇ ਇਲੈਕਟ੍ਰਿਕ ਹੀਟਿੰਗ ਵਾਇਰ ਵਰਜ਼ਨ ’ਚ ਆਉਂਦਾ ਹੈ। ਸੇਫਟੀ ਦੇ ਲਿਹਾਜ ਨਾਲ ਵੀ ਇਹ ਕਾਫੀ ਚੰਗਾ ਹੈ। 24 ਵੋਲਟ ਦਾ ਪਾਵਰ ਆਊਟਪੁਟ ਇਸ ਨੂੰ ਇਸਤੇਮਾਲ ਕਰਨ ਲਈ ਇਕ ਸੇਫ ਇਲੈਕਟ੍ਰਿਕ ਕੰਬਲ ਬਣਾਉਂਦਾ ਹੈ। ਇਸ ਦੀ ਵੋਲਟੇਜ ਰੇਟਿੰਗ ਵੀ 36 ਵੋਲਟ ਤੋਂ ਘੱਟ ਹੈ। 

PunjabKesari

ਦੋ ਸਾਈਜ਼ ’ਚ ਉਪਲੱਬਧ
ਕੰਬਲ ’ਚ ਦਿੱਤੇ ਗਏ ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਖਾਸ ਸਮਾਰਟ ਸਲੀਪ ਮੋਡ ਦਿੱਤਾ ਗਿਆ ਹੈ। ਇਹ ਕੰਬਲ ਅਤੇ ਯੂਜ਼ਰ ਦੀ ਬਾਡੀ ਦੇ ਤਾਪਮਾਨ ਨੂੰ ਇਕ ਡਾਈਨੈਮਿਕ ਲੈਵਲ ’ਤੇ ਰੱਖਦਾ ਹੈ। ਇਹ ਇਸ ਗੱਲ ਨੂੰ ਯਕੀਨੀ ਕਰਦਾ ਹੈ ਕਿ ਯੂਜ਼ਰ ਠੰਡ ਦੇ ਮੌਸਮ ’ਚ ਖੁਦ ਨੂੰ ਗਰਮ ਰੱਖ ਸਕਣ। ਇਹ ਕੰਬਲ ਦੋ ਸਾਈਜ਼ ’ਚ ਆਉਂਦਾ ਹੈ। ਇਸ ਦੇ ਸਿੰਗਲ ਮਾਡਲ ਦਾ ਸਾਈਜ਼ 80x150 cm ਹੈ। ਉਥੇ ਹੀ ਡਬਲ ਮਾਡਲ ਦਾ ਸਾਈਜ਼ 150x170 cm ਹੈ। 

29 ਨਵੰਬਰ ਤੋਂ ਹੋਵੇਗੀ ਡਲਿਵਰੀ
ਕੰਬਲ ਨੂੰXiaoAI ਵਾਇਸ ਅਸਿਸਟੈਂਟ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਯੂਜ਼ਰ ਇਸ ਨੂੰ MIJIA ਐਪ ਨਾਲ ਵੀ ਕੰਟਰੋਲ ਕਰ ਸਕਦੇ ਹਨ। ਇਸ ਦਾ ਫਾਇਦਾ ਇਹ ਹੈ ਕਿ ਤੁਸੀਂ ਇਸ ਨੂੰ ਕਿਤੋਂ ਵੀ ਆਪਰੇਟ ਕਰ ਸਕਦੇ ਹੋ। ਕੀਮਤ ਦੀ ਗੱਲ ਕਰੀਏ ਤਾਂ ਚੀਨ ’ਚ ਇਸ ਦੇ ਸਿੰਗਲ ਮਾਡਲ ਦੀ ਕੀਮਤ 199 ਯੁਆਨ ਹੈ। ਉਥੇ ਹੀ ਇਸ ਦੇ ਗ੍ਰੈਫੀਨ ਪੈਡ ਵਰਜ਼ਨ ਦੀ ਕੀਮਤ 399 ਯੁਆਨ ਹੈ। ਚੀਨ ’ਚ ਇਸ ਦੀ ਡਲਿਵਰੀ 29 ਨਵੰਬਰ ਤੋਂ ਸ਼ੁਰੂ ਹੋਵੇਗੀ। ਦੁਨੀਆ ਦੇ ਬਾਕੀ ਦੇਸ਼ਾਂ ’ਚ ਇਸ ਨੂੰ ਕਦੋਂ ਲਾਂਚ ਕੀਤਾ ਜਾਵੇਗਾ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।