Tuesday, January 19, 2021
ਗੈਜੇਟ ਡੈਸਕ– ਸੈਮਸੰਗ ਦਾ ਪ੍ਰੀਮੀਅਮ ਸਮਾਰਟਫੋਨ ਗਲੈਕਸੀ A80 ਸਸਤਾ ਹੋ ਗਿਆ ਹੈ। ਕੰਪਨੀ ਨੇ ਇਸ ਫੋਨ ਨੂੰ ਇਸੇ ਸਾਲ ਜੁਲਾਈ ’ਚ ਲਾਂਚ ਕੀਤਾ ਸੀ। ਲਾਂਚ ਸਮੇਂ ਇਸ ਦੀ ਕੀਮਤ 47,990 ਰੁਪਏ ਸੀ। ਕੰਪਨੀ ਨੇ ਹੁਣ ਇਸ ਦੀ ਕੀਮਤ ’ਚ 8,000 ਰੁਪਏ ਦੀ ਕਟੌਤੀ ਕਰ ਦਿੱਤੀ ਗਈ ਹੈ। ਘਟੀ ਹੋਈ ਕੀਮਤ ਤੋਂ ਬਾਅਦ ਹੁਣ ਇਹ ਫੋਨ 39,900 ਰੁਪਏ ’ਚ ਉਪਲੱਬਧ ਹੈ। ਫੋਨ ਦੀ ਸਭ ਤੋਂ ਵੱਡੀ ਖਾਸੀਅਤ ਹੈ ਇਸ ਵਿਚ ਦਿੱਤਾ ਗਿਆ ਰੋਟੇਟਿੰਗ ਕੈਮਰਾ। ਫੋਨ ਦਾ ਕੈਮਰਾ ਮਡਿਊਲ ਰੀਅਰ ਪੈਨਲ ’ਤੇ ਦਿੱਤਾ ਗਿਆ ਹੈ। ਰੋਟੇਟਿੰਗ ਮੈਕਨਿਜ਼ਮ ਦੇ ਨਾਲ ਆਉਣ ਕਾਰਨ ਇਹ ਪ੍ਰਾਈਮਰੀ ਦੇ ਨਾਲ ਹੀ ਸੈਲਫੀ ਕੈਮਰੇ ਦੇ ਤੌਰ ’ਤੇ ਵੀ ਕੰਮ ਕਰਦਾ ਹੈ। ਇਹ ਗਲੈਕਸੀ A ਸੀਰੀਜ਼ ਤਹਿਤ ਲਾਂਚ ਕੀਤਾ ਗਿਆ ਸਭ ਤੋਂ ਸਸਤਾ ਲੇਟੈਸਟ ਸਮਾਰਟਫੋਨ ਹੈ। ਘਟੀ ਹੋਈ ਕੀਮਤ ਦੇ ਨਾਲ ਗਲੈਕਸੀ A80 ਐਮਾਜ਼ੋਨ ਇੰਡੀਆ ’ਤੇ ਉਪਲੱਬਧ ਹੈ। ਤੁਸੀਂ ਇਸ ਨੂੰ ਸੈਮਸੰਗ ਦੀ ਅਧਿਕਾਰਤ ਵੈੱਬਸਾਈਟ ਤੋਂ ਵੀ ਨਵੀਂ ਕੀਮਤ ’ਚ ਖਰੀਦ ਸਕਦੇ ਹੋ।
ਫੀਚਰਜ਼ ਡਿਸਪਲੇਅ - 6.7 ਇੰਚ ਦੀ ਫੁੱਲ-HD+ ਸੁਪਰ ਐਮੋਲੇਡ ਪ੍ਰੋਸੈਸਰ - ਸਨੈਪਡ੍ਰੈਗਨ 730G ਰੈਮ - 8GB ਸਟੋਰੇਜ - 128GB ਓ.ਐੱਸ. - ਐਂਡਰਾਇਡ 9 ਪਾਈ ’ਤੇ ਆਧਾਰਿਤ OneUI ਰੀਅਰ ਕੈਮਰਾ - 48MP+8MP (ਅਲਟਰਾ ਵਾਈਡ)+3D ਟਾਈਮ-ਆਫ-ਫਲਾਈਟ ਸੈਂਸਰ ਬੈਟਰੀ - 3,700mAh