ਸੁਲਤਾਨਪੁਰ ਲੋਧੀ— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ 'ਚ ਰੌਣਕਾਂ ਲੱਗੀਆਂ ਹੋਈਆਂ ਹਨ। ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ 'ਚ ਰੋਜ਼ਾਨਾ ਸ਼ਰਧਾਲੂ ਨਤਮਸਤਕ ਹੋ ਰਹੇ ਹਨ। ਇਕ ਪਾਸੇ ਜਿੱਥੇ ਸੰਗਤਾਂ ਲਈ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ, ਉਥੇ ਹੀ ਸੰਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ ਹਨ।

PunjabKesari

ਇਸੇ ਤਹਿਤ 'ਪੀ ਲਓ ਸ਼ੁੱਧ ਪਾਣੀ ਸੇਵਾ ਫਾਊਂਡੇਸ਼ਨ' ਵੱਲੋਂ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਲਤਾਨਪੁਰ ਲੋਧੀ 'ਚ ਵਾਟਰ ਏ. ਟੀ. ਐੱਮ. ਲਗਾਏ ਹਨ, ਜੋ ਸੰਗਤਾਂ ਨੂੰ ਫਰੀ ਪਾਣੀ ਮੁਹੱਈਆ ਕਰਵਾ ਰਹੇ ਹਨ। ਫਾਊਂਡੇਸ਼ਨ ਵੱਲੋਂ ਇਥੇ ਪੂਰੇ 10 ਏ. ਟੀ. ਐੱਮ. ਵਾਟਰ ਲਗਾਏ ਗਏ ਹਨ। ਦੱਸ ਦੇਈਏ ਕਿ ਸੁਲਤਾਨਪੁਰ ਲੋਧੀ 'ਚ ਜੋ ਡਾਇਰੈਕਟ ਸਪਲਾਈ ਦਾ ਪਾਣੀ ਚਲਦਾ ਹੈ, ਉਸ ਦੇ ਨਾਲ ਹੀ ਇਨ੍ਹਾਂ ਵਾਟਰ ਏ. ਟੀ. ਐੱਮ. ਨੂੰ ਕੁਨੈਕਟ ਕੀਤਾ ਗਿਆ ਹੈ।  

PunjabKesari

ਗੱਲਬਾਤ ਕਰਦੇ ਹੋਏ ਵਿਸ਼ਾਲ ਨਾਂ ਦੇ ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਦੀ ਨੋਇਡਾ ਬੇਸ 'ਪੀ ਲਓ ਸ਼ੁੱਧ ਪਾਣੀ ਸੇਵਾ ਫਾਊਂਡੇਸ਼ਨ ਐੱਨ. ਪੀ. ਓ. (ਨਾਨ ਪ੍ਰੋਫਿਟ ਆਰਗੇਨਾਈਜ਼ੇਸ਼ਨ) ਹੈ, ਜੋ ਕਿ 2014 'ਚ ਬਣਾਈ ਗਈ ਸੀ। ਉਨ੍ਹਾਂ ਕਿਹਾ ਕਿ ਪੂਰੀ ਤਰ੍ਹਾਂ ਇਸ 'ਚ ਆਰ. ਓ. ਦਾ ਸਿਸਟਮ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਏ. ਟੀ. ਐੱਮ. ਸਮਾਗਮਾਂ 'ਚ ਲਗਾਉਣ ਤੋਂ ਇਲਾਵਾ ਦਿੱਲੀ, ਪਟਨਾ, ਗੋਰਖਪੁਰ, ਇਲਾਹਾਬਾਦ, ਆਗਰਾ 'ਚ ਫਰੀ ਵਾਟਰ ਸਰਵਿਸ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਤਾਜਮਹਿਲ ਦੇ ਅੰਦਰ ਉਨ੍ਹਾਂ ਦੀ ਫਾਊਂਡੇਸ਼ਨ ਵੱਲੋਂ ਪੂਰੇ 6 ਵਾਟਰ ਸਿਸਟਮ ਲਗਾਏ ਗਏ ਹਨ।

PunjabKesari