ਗੈਜੇਟ ਡੈਸਕ—ਸ਼ਾਓਮੀ ਰੈੱਡਮੀ ਕੇ30 ਦੇ ਲਾਂਚ ਨੂੰ ਲੈ ਕੇ ਇਕ ਵਾਰ ਫਿਰ ਤੋਂ ਗੱਲਾਂ ਸ਼ੁਰੂ ਹੋ ਗਈਆਂ ਹਨ। ਪਿਛਲੇ ਮਹੀਨੇ ਇਸ ਫੋਨ ਨੂੰ ਲੈ ਕੇ ਕੁਝ ਜਾਣਕਾਰੀਆਂ ਬਾਹਰ ਆਈਆਂ ਸਨ। ਰਿਪੋਰਟਸ 'ਚ ਕਿਹਾ ਗਿਆ ਸੀ ਕਿ ਫੋਨ ਸਾਲ 2019 ਦੇ ਖਤਮ ਹੋਣ ਤੋਂ ਪਹਿਲਾਂ ਲਾਂਚ ਕਰ ਦਿੱਤਾ ਜਾਵੇਗਾ। ਹਾਲਾਂਕਿ ਹੁਣ ਇਨ੍ਹਾਂ ਅਫਵਾਹਾਂ 'ਤੇ ਕੰਪਨੀ ਦੇ ਜਨਰਲ ਮੈਨੇਜਰ ਲਿਯੂ ਵੀਬਿੰਗ ਨੇ ਰੋਕ ਲੱਗਾ ਦਿੱਤੀ ਹੈ। ਉਨ੍ਹਾਂ ਨੇ 16 ਨਵੰਬਰ ਨੂੰ ਵੀਬੋ 'ਤੇ ਇਕ ਪੋਸਟ ਕਰ ਜਾਣਕਾਰੀ ਦਿੱਤੀ ਕਿ ਰੈੱਡਮੀ ਕੇ30 ਨੂੰ ਕੰਪਨੀ ਅਗਲੇ ਸਾਲ ਲਾਂਚ ਕਰੇਗੀ।

PunjabKesari

ਵੀਬਿੰਗ ਦੀ ਪੋਸਟ ਖਾਸਤੌਰ 'ਤੇ ਚੀਨ ਦੇ ਟਾਪ 4ਜੀ ਸਮਾਰਟਫੋਨ ਦੀ ਮੋਬਾਇਲ ਲਿਸਟ ਦੇ ਬਾਰੇ 'ਚ ਸੀ। ਇਸ 'ਚ ਰੈੱਡਮੀ ਕੇ20 ਪ੍ਰੋ, ਰੈੱਡਮੀ ਕੇ20 ਪ੍ਰੋ ਪ੍ਰੀਮੀਅਮ ਐਡੀਸ਼ਨ, ਰੈੱਡਮੀ ਨੋਟ 8 ਪ੍ਰੋ ਅਤੇ ਰੈੱਡਮੀ ਪ੍ਰੋ 8 ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਪੋਸਟ 'ਚ 5ਜੀ ਨੈੱਟਵਰਕ ਦਾ ਜ਼ਿਕਰ ਕਰਦੇ ਹੋਏ ਸ਼ਾਓਮੀ ਫੈਂਸ ਨੂੰ ਬੈਸਟ ਕੁਆਲਟੀ ਦੇਣ ਦੀ ਗੱਲ ਵੀ ਕੀਤੀ।

PunjabKesari

ਪੋਸਟ ਦੇ ਆਖਿਰ 'ਚ ਉਨ੍ਹਾਂ ਨੇ ਕਿਹਾ ਕਿ ਸਾਲ 2020 'ਚ ਰੈੱਡਮੀ ਕੇ30 ਨਾਲ ਰੈੱਡਮੀ ਮਾਰਕੀਟ ਲੀਡਰ ਰਹੇਗੀ। ਚੀਨ ਦੇ ਇਕ ਲੀਕਸਟਰ ਨੇ ਆਪਣੀ ਟਾਈਮਲਾਈਨ 'ਤੇ ਇਕ ਟਵਿਟ ਸ਼ੇਅਰ ਕੀਤਾ ਅਤੇ ਦੱਸਿਆ ਕਿ ਕੁਆਲਕਾਮ ਅਤੇ ਮੀਡੀਆਟੇਕ ਦੇ 5ਜੀ ਮਿਡ-ਰੇਂਜ ਚਿੱਪਸੈੱਟ ਦੀ ਸ਼ੀਪਿੰਗ ਜਨਵਰੀ 2020 ਤੋਂ ਸ਼ੁਰੂ ਹੋਵੇਗੀ।

PunjabKesari

ਇਸ ਦੇ ਬਾਰੇ 'ਚ ਕੁਆਲਕਾਮ ਵੱਲੋਂ ਕੋਈ ਆਫੀਅਸ਼ਲੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਕੁਆਲਕਾਮ 3 ਤੋਂ 5 ਦਸੰਬਰ ਵਿਚਾਲੇ ਹੋਣ ਵਾਲੇ ਇਕ ਈਵੈਂਟ 'ਚ ਨਵੇਂ ਪ੍ਰੋਸੈਸਰ ਤੋਂ ਪਰਦਾ ਚੁੱਕੇਗੀ। ਜਿਥੇ ਤਕ ਗੱਲ ਮੀਡੀਆਟੇਕ ਦੀ ਹੈ ਤਾਂ ਇਸ ਦੇ ਬਾਰੇ 'ਚ ਕਿਹਾ ਜਾ ਰਿਹਾ ਹੈ ਕਿ ਕੰਪਨੀ 26 ਦਸੰਬਰ ਨੂੰ ਆਪਣੇ 5ਜੀ ਚਿੱਪਸੈੱਟ ਨੂੰ ਦੁਨੀਆਭਰ ਦੇ ਸਾਹਮਣੇ ਪੇਸ਼ ਕਰੇਗੀ।

PunjabKesari