ਗੈਜੇਟ ਡੈਸਕ—ਦਿੱਗਜ ਟੈੱਕ ਕੰਪਨੀ ਸੈਮਸੰਗ ਦੇ ਐੱਮ ਸੀਰੀਜ਼ ਦੇ ਸਮਾਰਟਫੋਨ ਗਲੈਕਸੀ ਐੱਮ40 ਦੀ ਕੀਮਤ 'ਚ ਕਟੌਤੀ ਕੀਤੀ ਗਈ ਹੈ। ਕੰਪਨੀ ਦਾ ਇਹ ਫੋਨ ਪੰਚਹੋਲ ਡਿਸਪਲੇਅ ਨਾਲ ਆਉਂਦਾ ਹੈ। ਇਸ ਫੋਨ ਨੂੰ 19,990 ਰੁਪਏ ਦੇ ਪ੍ਰਾਈਸ ਟੈਗ ਨਾਲ ਲਾਂਚ ਕੀਤਾ ਗਿਆ ਸੀ। ਇਹ ਕੀਮਤ ਫੋਨ ਦੇ 6ਜੀ.ਬੀ. ਰੈਮ ਵੇਰੀਐਂਟ ਦੀ ਹੈ। ਹੁਣ ਇਸ ਦੀ ਕੀਮਤ 'ਚ 1,700 ਰੁਪਏ ਦੀ ਕਟੌਤੀ ਕੀਤੀ ਗਈ ਹੈ। 91 ਮੋਬਾਇਲਸ ਦੀ ਇਕ ਰਿਪੋਰਟ ਮੁਤਾਬਕ ਇਹ ਫੋਨ ਹੁਣ 18,290 ਰੁਪਏ 'ਚ ਖਰੀਦਿਆ ਜਾ ਸਕਦਾ ਹੈ।

PunjabKesari

30 ਨਵੰਬਰ ਤਕ ਆਫਰ
ਰਿਪੋਰਟ 'ਚ ਦੱਸਿਆ ਗਿਆ ਹੈ ਕਿ ਇਹ ਇਕ ਲਿਮਟਿਡ ਪੀਰੀਅਰ ਆਫਰ ਹੈ। ਇਹ ਫੋਨ ਦੋ ਕਲਰ ਆਪਸ਼ਨ ਮਿਡਨਾਈਟ ਬਲੂ ਅਤੇ ਸੀ ਵਾਟਰ ਬਲੂ ਕਲਰ ਆਪਸ਼ਨ 'ਚ ਉਪਲੱਬਧ ਹੈ। ਇਹ ਆਫਰ 30 ਨਵੰਬਰ ਤਕ ਰਹੇਗਾ। ਫੋਨ ਦੀ ਕੀਮਤ 'ਚ ਇਹ ਕਟੌਤੀ ਆਫਲਾਈਨ ਪਲੇਟਫਾਮਰ 'ਤੇ ਕੀਤੀ ਗਈ ਹੈ। ਭਾਰਤ 'ਚ ਇਹ ਫੋਨ ਜੂਨ 'ਚ ਲਾਂਚ ਕੀਤਾ ਗਿਆ ਸੀ।

PunjabKesari

ਗਲੈਕਸੀ ਐੱਮ40 'ਚ 6.3 ਇੰਚ ਦੀ ਫੁਲ ਐੱਚ.ਡੀ.+ਇਨਫਿਨਿਟੀ ਓ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 2340x1080 ਪਿਕਸਲ ਹੈ। ਫੋਨ 'ਚ ਕੁਆਲਕਾਮ ਸਨੈਪਡਰੈਗਨ 675 ਪ੍ਰੋਸੈਸਰ ਮਿਲਦਾ ਹੈ ਅਤੇ 6ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਨਾਲ ਆਉਂਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ 15 ਵਾਟ ਫਾਸਟ ਚਾਰਜਰ ਨਾਲ ਆਉਂਦੀ ਹੈ। ਇਸ ਫੋਨ 'ਚ ਲੇਟੈਸਟ ਐਂਡ੍ਰਾਇਡ 9.0 ਪਾਈ ਆਪਰੇਟਿੰਗ ਸਿਸਟਮ ਦਿੱਤਾ ਗਿਆ ਹੈ। ਫੋਨ ਦੇ ਰੀਅਰ ਪੈਨਲ 'ਤੇ ਫਿਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ।

PunjabKesari

ਕੈਮਰੇ ਦੀ ਗੱਲ ਕਰੀਏ ਤਾਂ ਫੋਨ 'ਚ 32+5+8 ਮੈਗਾਪਿਕਸਲ ਦਾ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸ 'ਚ 8 ਮੈਗਾਪਿਕਸਲ ਦਾ ਵਾਇਡ ਐਂਗਲ ਅਤੇ 5 ਮੈਗਾਪਿਕਸਲ ਦਾ ਡੈਪਥ ਸੈਂਸਰ ਪ੍ਰਾਈਮਰੀ ਸੈਂਸਰ ਤੋਂ ਇਲਾਵਾ ਦਿੱਤਾ ਗਿਆ ਹੈ। ਫੋਨ 'ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕੈਮਰੇ 'ਚ ਲੋਅ-ਲਾਈਟ ਫੋਟੋਗ੍ਰਾਫੀ ਲਈ ਕਈ ਮੋਡ ਅਤੇ ਏ.ਆਈ. ਸਪੋਰਟ ਮਿਲਦਾ ਹੈ। ਲਾਈਵ ਫੋਕਸ, ਸਲੋਮੋ ਅਤੇ ਹਾਈਪਰਲੈਪਸ ਵਰਗੇ ਫੀਚਰਸ ਵੀ ਕੈਮਰੇ 'ਚ ਮਿਲਦੇ ਹਨ।

PunjabKesari