ਗੈਜੇਟ ਡੈਸਕ—ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਨੇ ਇਸ ਸਾਲ ਕਈ ਪਲਾਨਸ ਨੂੰ ਲਾਂਚ ਕੀਤਾ ਹੈ। ਇਹ ਕਾਰਨ ਹੈ ਕਿ ਬੀ.ਐੱਸ.ਐੱਨ.ਐੱਲ. ਦੇ ਪੋਰਟਫੋਲੀਓ 'ਚ ਇਸ ਵੇਲੇ ਕਈ ਸ਼ਾਨਦਾਰ ਅਤੇ ਬੈਸਟ ਬੈਨਿਫਿਟ ਵਾਲੇ ਪਲਾਨਸ ਮੌਜੂਦ ਹਨ। ਕੰਪਨੀ ਦੀ ਕੋਸ਼ਿਸ਼ ਹੈ ਕਿ ਉਹ ਆਪਣੇ ਅਟਰੈਕਟੀਵ ਪਲਾਨਸ ਰਾਹੀਂ ਯੂਜ਼ਰਸ ਨੂੰ ਬੈਸਟ ਡੀਲ ਆਫਰ ਕਰੇ। ਇਸ ਦੇ ਨਾਲ ਹੀ ਕੰਪਨੀ ਇਸ ਗੱਲ ਨੂੰ ਵੀ ਵਧੀਆ ਸਮਝਦੀ ਹੈ ਕਿ ਯੂਜ਼ਰਸ ਨੂੰ ਉਹ ਪਲਾਨ ਜ਼ਿਆਦਾ ਪਸੰਦ ਆਉਂਦੇ ਹਨ ਜਿਨ੍ਹਾਂ 'ਚ ਉਨ੍ਹਾਂ ਨੂੰ ਜ਼ਿਆਦਾ ਡਾਟਾ ਮਿਲਦਾ ਹੈ। ਯੂਜ਼ਰਸ ਦੀ ਇਸ ਸੋਚ ਨੂੰ ਧਿਆਨ 'ਚ ਰੱਖਦੇ ਹੋਏ ਕੰਪਨੀ ਨੇ 998 ਰੁਪਏ ਦਾ ਇਕ ਡਾਟਾ ਸਪੈਸ਼ਲ ਟੈਰਿਫ ਵਾਊਚਰ ਲਾਂਚ ਕੀਤਾ ਹੈ।

ਮਿਲਣਗੇ ਇਹ ਬੈਨੀਫਿਟ
ਬੀ.ਐੱਸ.ਐੱਨ.ਐੱਲ. ਨੇ ਇਸ ਪਲਾਨ ਨੂੰ ਅਜੇ ਸਿਰਫ ਕੇਰਲ 'ਚ ਉਪਲੱਬਧ ਕਰਵਾਇਆ ਹੈ। ਪਲਾਨ 'ਚ ਮਿਲਣ ਵਾਲੇ ਬੈਨੀਫਿਟਸ ਦੀ ਗੱਲ ਕਰੀਏ ਤਾਂ ਯੂਜ਼ਰਸ ਨੂੰ ਰੋਜ਼ਾਨਾ 2ਜੀ.ਬੀ. ਡਾਟਾ ਆਫਰ ਕੀਤਾ ਜਾ ਰਿਹਾ ਹੈ। ਪਲਾਨ ਦੀ ਮਿਆਦ 210 ਦਿਨ ਹੈ। ਇਸ ਹਿਸਾਬ ਨਾਲ ਇਸ ਪਲਾਨ 'ਚ ਮਿਲਣ ਵਾਲਾ ਕੁਲ ਡਾਟਾ 420 ਜੀ.ਬੀ. ਹੈ। ਪਲਾਨ ਸਬਸਕਰਾਈਬ ਕਰਵਾਉਣ ਵਾਲੇ ਯੂਜ਼ਰਸ ਨੂੰ ਸ਼ੁਰੂਆਤੀ ਦੋ ਮਹੀਨਿਆਂ ਲਈ ਪਰਸਨਲਾਈਜਡ ਰਿੰਗ ਬੈਕ ਟੋਨ ਬੈਨੀਫਿਟ ਵੀ ਦਿੱਤਾ ਜਾ ਰਿਹਾ ਹੈ। ਬੀ.ਐੱਸ.ਐੱਨ.ਐੱਲ. ਦਾ ਇਹ ਪਲਾਨ ਡਾਟਾ ਐੱਸ.ਟੀ.ਵੀ .ਹੈ ਇਸ ਲਈ ਇਸ 'ਚ ਫ੍ਰੀ ਕਾਲਿੰਗ ਜਾਂ ਐੱਸ.ਐੱਮ.ਐੱਸ. ਬੈਨੀਫਿਟ ਨਹੀਂ ਹਨ।

ਅਨਲਿਮਟਿਡ ਕੋਂਬੋ ਪਲਾਨ ਜਾਂ ਡਾਟਾ ਐੱਸ.ਟੀ.ਵੀ. 'ਚ ਕਿਹੜਾ ਬਿਹਤਰ
ਕੋਂਬੋ ਪਲਾਨਸ ਦੀ ਤੁਲਨਾ ਕਰੀਏ ਤਾਂ ਡਾਟਾ ਓਨਲੀ ਪ੍ਰੀਪੇਡ ਪਲਾਨ 'ਚ ਤੁਹਾਨੂੰ ਜ਼ਿਆਦਾ ਬੈਨੀਫਿਟ ਮਿਲ ਜਾਂਦਾ ਹੈ। ਹਾਲ ਹੀ 'ਚ ਬੀ.ਐੱਸ.ਐੱਨ.ਐੱਲ. ਨੇ 997 ਰੁਪਏ ਦਾ ਇਕ ਕੋਂਬੋ ਪ੍ਰੀਪੇਡ ਪਲਾਨ ਲਾਂਚ ਕੀਤਾ ਸੀ। ਇਸ ਪਲਾਨ 'ਚ 250 ਮਿੰਟ ਦੀ ਕੈਪਿੰਗ ਨਾਲ ਅਨਲਿਮਟਿਡ ਕਾਲਿੰਗ, ਰੋਜ਼ਾਨਾ 3ਜੀ.ਬੀ. ਡਾਟਾ ਅਤੇ 100 ਐੱਸ.ਐੱਮ.ਐੱਸ. ਆਫਰ ਕੀਤਾ ਜਾ ਰਿਹਾ ਹੈ। ਪਲਾਨ ਦੀ ਮਿਆਦ 180 ਦਿਨਾਂ ਦੀ ਹੈ। ਡਾਟਾ ਐੱਸ.ਟੀ.ਵੀ. ਨਾਲ ਇਸ ਦੀ ਤੁਲਨਾ ਕਰੀਏ ਤਾਂ 998 ਰੁਪਏ ਵਾਲੇ ਡਾਟਾ ਪਲਾਨ 'ਚ ਤੁਹਾਨੂੰ 210 ਦਿਨ ਦੀ ਮਿਆਦ ਨਾਲ ਰੋਜ਼ਾਨਾ 2ਜੀ.ਬੀ. ਡਾਟਾ ਮਿਲੇਗਾ।

ਡਾਟਾ ਐੱਸ.ਟੀ.ਵੀ. ਉਨ੍ਹਾਂ ਯੂਜ਼ਰਸ ਲਈ ਬੈਸਟ ਹੈ ਜਿਨ੍ਹਾਂ ਨੂੰ ਵਟਸਐਪ ਜਾਂ ਕਿਸੇ ਹੋਰ VoIP ਕਾਲਿੰਗ ਐਪਸ ਦਾ ਇਸਤੇਮਾਲ ਕਰਨਾ ਹੁੰਦਾ ਹੈ। ਪਰ ਆਮ ਯੂਜ਼ਰਸ ਲਈ ਅਨਲਿਮਟਿਡ ਕੋਂਬੋ ਪਲਾਨ ਫਾਇਦੇ ਦਾ ਸੌਦਾ ਹੁੰਦਾ ਹੈ। ਡਾਟਾ ਓਨਲੀ ਪਲਾਨ ਜ਼ਿਆਦਾ ਪਾਵਰਫੁਲ ਵੀ ਨਹੀਂ ਹੈ। ਇਹ ਕਾਰਨ ਹੈ ਕਿ ਏਅਰਟੈੱਲ ਅਤੇ ਵੋਡਾਫੋਨ ਵਰਗੀਆਂ ਵੱਡੀਆਂ ਕੰਪਨੀਆਂ ਅਜਿਹਾ ਕੋਈ ਪਲਾਨ ਆਫਰ ਨਹੀਂ ਕਰਦੀਆਂ।