ਗੈਜੇਟ ਡੈਸਕ– ਸਾਫਟਵੇਅਰ ਕੰਪਨੀ ਮਾਈਕ੍ਰੋਸਾਫਟ ਨੇ ਆਪਣੇ ਐੱਜ ਬ੍ਰਾਊਜ਼ਰ ਨੂੰ ਨਵੇਂ Chromium ’ਚ ਸਵਿੱਚ ਕਰਨ ਦਾ ਐਲਾਨ ਕਰੀਬ ਇਕ ਸਾਲ ਪਹਿਲਾਂ ਕੀਤਾ ਸੀ। ਕੰਪਨੀ ਹੁਣ ਗੂਗਲ ਨੂੰ ਟੱਕਰ ਦੇ ਸਕਦੀ ਹੈ। ਮਾਈਕ੍ਰੋਸਾਫਟ ਨੇ ਅਪਗ੍ਰੇਡਿਡ ਬ੍ਰਾਊਜ਼ਰ ਦਾ ਸਟੇਬਲ ਵਰਜ਼ਨ ਤਿਆਰ ਕਰ ਲਿਆ ਹੈ, ਜੋ ਵਿੰਡੋਜ਼ ਅਤੇ ਮੈਕ ਓ.ਐੱਸ. ਦੋਵਾਂ ’ਤੇ ਯੂਜ਼ਰਜ਼ ਲਈ ਉਪਲੱਬਧ ਹੋਵੇਗਾ। ਕੰਪਨੀ ਦੇ ਪ੍ਰੋਗਰਾਮ ਨੂੰ ਇੰਟਰਪ੍ਰਾਈਜ਼ ਯੂਜ਼ਰਜ਼ ਲਈ ਟਾਰਗੇਟ ਕੀਤਾ ਗਿਆ ਹੈ ਪਰ ਤੁਸੀਂ ਵੀ ਮਾਈਕ੍ਰੋਸਾਫਟ ਦੇ ਨਵੇਂ ਬ੍ਰਾਊਜ਼ਰ ਨੂੰ ਡਾਊਨਲੋਡ ਕਰ ਕੇ ਇਸਤੇਮਾਲ ਕਰਨਾ ਸ਼ੁਰੂ ਕਰ ਸਕਦੇ ਹੋ। 

ਨਵੇਂ ਐੱਜ ਬ੍ਰਾਊਜ਼ਰ ਦਾ ਸਟਰੱਕਚਰ ਕਾਫੀ ਹੱਦ ਤਕ ਗੂਗਲ ਕ੍ਰੋਮ ਬ੍ਰਾਊਜ਼ਰ ਨਾਲ ਮਿਲਦਾ ਜੁਲਦਾ ਹੈ ਅਤੇ ਇਸ ਦਾ ਇੰਟਰਫੇਸ ਵੀ ਆਸਾਨ ਅਤੇ ਸਮੂਦ ਬਣਾਇਆ ਗਿਆ ਹੈ। ਨਾਲ ਹੀ ਫੇਵਰੇਟਸ, ਸੈਟਿੰਗਸ, ਐਡਰੈੱਸਿਜ਼ ਅਤੇ ਪਾਸਵਰਡਸ ਨੂੰ ਬਾਕੀ ਡਿਵਾਈਸਿਜ਼ ਦੇ ਨਾਲ Sync ਕਰਨ ਦਾ ਆਪਸਨ ਵੀ ਇਸ ਵਿਚ ਦਿੱਤਾ ਗਿਆ ਹੈ। ਨਾਲ ਹੀ ਸਾਰੇ ਕ੍ਰੋਮ ਐਕਸਟੈਂਸ਼ੰਸ ਵੀ ਮਾਈਕ੍ਰੋਸਾਫਟ ਦੇ ਨਵੇਂ ਬ੍ਰਾਊਜ਼ਰ ’ਚ ਇੰਸਟਾਲ ਕੀਤੇ ਜਾ ਸਕਦੇ ਹਨ। ਯੂਜ਼ਰਜ਼ ਨੂੰ ਐਕਸਟੈਂਸ਼ੰਸ ਅਤੇ ਹਿਸਟਰੀ Sync ਕਰਨ ਦਾ ਆਪਸ਼ਨ ਵੀ ਸਾਲ ਦੇ ਅੰਤ ਤਕ ਮਿਲ ਸਕਦਾ ਹੈ। 

ਯੂਜ਼ਰਜ਼ ਨੂੰ ਮਿਲਣਗੇ ਕਈ ਨਵੇਂ ਫੀਚਰਜ਼
ਕ੍ਰੋਮ ਵਰਗੇ ਨਵੇਂ ਐੱਜ ਬ੍ਰਾਊਜ਼ਰ ’ਚ ਕੁਝ ਸੁਧਾਰ ਵੀ ਦੇਖਣ ਨੂੰ ਮਿਲੇ ਹਨ। ਇਸ ਬ੍ਰਾਊਜ਼ਰ ’ਚ ਮਿਲਣ ਵਾਲੇ ਨਵੇਂ ਫੀਚਰਜ਼ ’ਚੋਂ ਇਕ 'Collections' ਵੀ ਹੈ, ਇਸ ਫੀਚਰ ਦੀ ਮਦਦ ਨਾਲ ਯੂਜ਼ਰਜ਼ ਵੈੱਬ ਤੋਂ ਇਮੇਜਿਸ ਅਤੇ ਬਾਈਕ ਕੰਟੈਂਟ ਗਰੁੱਪ ’ਚ ਕਲੈਕਟ ਕਰ ਸਕਦਾ ਹੈ ਅਤੇ ਬਾਅਦ ’ਚ ਇਸ ਕੰਟੈਂਟ ਨੂੰ ਵਰਡ ਜਾਂ ਐਕਸਲ ਫਾਇਲ ’ਤੇ ਐਕਸਪੋਰਟ ਕੀਤਾ ਜਾ ਸਕਦਾ ਹੈ। ਨਾਲ ਹੀ ਇਸ ਬ੍ਰਾਊਜ਼ਰ ’ਚ 4ਕੇ ਨੈੱਟਫਲਿਕਸ ਸਟਰੀਮਿੰਗ ਡਾਲਬੀ ਐਟਮਾਸ ਅਤੇ ਡਾਲਬੀ ਵਿਜ਼ਨ ਦੇ ਨਾਲ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਬ੍ਰਾਊਜ਼ਰ ’ਚ ਬਿਲਟ ਇਨ ਟ੍ਰੈਕਿੰਗ ਪ੍ਰੋਟੈਕਸ਼ਨ ਦਿੱਤਾ ਗਿਆ ਹੈ, ਜਿਸ ਨੂੰ ਪ੍ਰਾਈਵੇਸੀ ਨੂੰ ਪਹਿਲ ਦੇਣ ਵਾਲੇ ਯੂਜ਼ਰਜ਼ ਜ਼ਰੂਰ ਪਸੰਦ ਕਰਨਗੇ। 

ਕਸਟਮਾਈਜ਼ ਕਰ ਸਕੋਗੇ ਲੇਆਊਟ
ਫਿਲਹਾਲ ਬ੍ਰਾਊਜ਼ਰ ’ਚ ਤਿੰਨ ਵੱਖ-ਵੱਖ ਟਰੈਕਿੰਗ ਪ੍ਰਿਵੈਂਸ਼ਨ ਮੋਡ- ਬੇਸਿਕ, ਬੈਲੇਂਸਡ ਅਤੇ ਸਟ੍ਰਿਕਟ ਦਿੱਤੇ ਗਏ ਹਨ। ਬੇਸਿਕ ਮੋਡ ਖਤਰਨਾਕ ਟਰੈਕਰਸ ਨੂੰ ਬਲਾਕ ਕਰ ਦਿੰਦਾ ਹੈ, ਬੈਲੇਂਸਡ ਮੋਡ ’ਚ ਉਨ੍ਹਾਂ ਸਾਊਟਸ ਦੇ ਟਰੈਕਸ ਬਲਾਕ ਕੀਤੇ ਜਾਂਦੇ ਹਨ, ਜਿਨ੍ਹਾਂ ’ਤੇ ਯੂਜ਼ਰਜ਼ ਨਹੀਂ ਗਿਆ। ਇਸੇ ਤਹਿਤ ਸਟ੍ਰਿਕਸ ਬਲਾਕਸ ’ਚ ਸਾਰੀਆਂ ਵੈੱਬਸਾਈਟਾਂ ਦੇ ਟ੍ਰੈਕਰਸ ਨੂੰ ਬਲਾਕ ਕਰ ਦਿੱਤਾ ਜਾਂਦਾ ਹੈ। ਨਵੇਂ ਬ੍ਰਾਊਜ਼ਰ ’ਚ ਇਕ ਇੰਟਰਨੈੱਟ ਐਕਸਪਲੋਰਰ ਮੋਜ ਵੀ ਦਿੱਤਾ ਗਿਆ ਹੈ, ਜਿਸ ਵਿਚ ਬਿਜ਼ਨੈੱਸ ਆਪਣੀ ਲਿਗੇਸੀ IE ਕੰਪੈਟਿਬਲ ਵੈੱਬਸਾਈਟਾਂ ਨੂੰ ਆਸਾਨੀ ਨਾਲ ਓਪਨ ਕਰ ਸਕਣਗੇ। ਨਾਲ ਹੀ ਨਿਊ ਟੈਬ ਪੇਜ ਲੇਆਊਟ ਲਈ ਕਸਟਮਾਈਜੇਸ਼ਨ ਦਾ ਆਪਸ਼ਨ ਵੀ ਯੂਜ਼ਰਜ਼ ਨੂੰ ਦਿੱਤਾ ਗਿਆ ਹੈ।