ਗੈਜੇਟ ਡੈਸਕ—ਵਟਸਐਪ 'ਤੇ ਯੂਜ਼ਰਸ ਲੰਬੇ ਸਮੇਂ ਤੋਂ ਡਾਰਕ ਮੋਡ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਕੰਪਨੀ ਵੱਲੋਂ ਆਖਿਰਕਾਰ ਇਹ ਫੀਚਰ ਸਾਰੇ ਯੂਜ਼ਰਸ ਨੂੰ ਐਪ ਦੇ ਸਟੇਬਲ ਅਪਡੇਟ 'ਚ ਮਿਲ ਸਕਦਾ ਹੈ। WABetaInfo ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਪਲੇਟਫਾਰਮ ਬਹੁਤ ਜਲਦ ਐਂਡ੍ਰਾਇਡ ਅਤੇ ਆਈ.ਓ.ਐੱਸ. ਦੋਵਾਂ ਪਲੇਟਫਾਰਮਸ ਲਈ ਡਾਰਕ ਮੋਡ ਰੀਲੀਜ਼ ਕਰ ਸਕਦਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਫੇਸਬੁੱਕ ਦੀ ਓਨਰਸ਼ਿਪ ਵਾਲੀ ਐਪ ਡਾਰਕ ਮੋਡ ਦਾ ਸਪੋਰਟ ਫੇਸਬੁੱਕ ਮੇਸੈਂਜਰ ਅਤੇ ਇੰਸਟਾਗ੍ਰਾਮ 'ਚ ਪਹਿਲੇ ਹੀ ਦੇ ਚੁੱਕਿਆ ਹੈ ਅਤੇ ਹੁਣ ਵਟਸਐਪ 'ਤੇ ਵੀ ਯੂਜ਼ਰਸ ਨੂੰ ਇਹ ਮੋਡ ਮਿਲੇਗਾ।

ਕਦੋਂ ਰੀਲੀਜ਼ ਹੋਵੇਗਾ ਵਟਸਐਪ ਡਾਰਕ ਮੋਡ?
ਵਟਸਐਪ 'ਚ ਹੋਣ ਵਾਲੇ ਬਦਲਾਵਾਂ ਅਤੇ ਅਪਡੇਟਸ 'ਚ ਨਜ਼ਰ ਰੱਖਣ ਵਾਲੀ ਵੈੱਬਸਾਈਟ WABetaInfo ਮੁਤਾਬਕ ਰੀਲੀਜ਼ ਤੋਂ ਪਹਿਲਾਂ ਵਟਸਐਪ ਕਈ ਨਵੇਂ ਫੀਚਰਸ ਐਡ ਕਰ ਰਿਹਾ ਹੈ, ਇਹ ਕਾਰਨ ਹੈ ਕਿ ਯੂਜ਼ਰਸ ਫਿਲਹਾਲ ਡਾਰਕ ਮੋਡ ਨੂੰ ਬੀਟਾ ਐਪ ਜਾਂ ਪਲਬਿਕ ਰੀਲੀਜ਼ 'ਚ ਇਸਤੇਮਾਲ ਨਹੀਂ ਕਰ ਪਾ ਰਹੇ ਹਨ। ਕੰਪਨੀ ਨੇ ਫਿਲਹਾਲ ਇਸ ਦੀ ਕੋਈ ਰੀਲੀਜ਼ ਡੇਟ ਸ਼ੇਅਰ ਨਹੀਂ ਕੀਤੀ ਹੈ ਪਰ ਰਿਪੋਰਟਸ 'ਚ ਕਿਹਾ ਗਿਆ ਹੈ ਕਿ ਯੂਜ਼ਰਸ ਨੂੰ ਬਗ-ਫ੍ਰੀ ਐਕਸਪੀਰੀਅੰਸ ਦੇਣ ਲਈ ਇਸ ਨੂੰ ਕੰਪਨੀ ਪੂਰੀ ਤਰ੍ਹਾਂ ਨਾਲ ਸਟੇਬਲ ਹੋਣ ਤੋਂ ਬਾਅਦ ਹੀ ਰੀਲੀਜ਼ ਕਰਨਾ ਚਾਹੁੰਦੀ ਹੈ।

ਕਿਵੇਂ ਕੰਮ ਕਰਦਾ ਹੈ ਡਾਰਕ ਮੋਡ?
ਡਾਰਕ ਮੋਡ ਐਪਸ 'ਚ ਮਿਲਣ ਵਾਲਾ ਐਕਸਟਰਾ ਸਪਲੀਮੈਂਟ ਮੋਡ ਹੈ, ਜੋ ਲਾਈਟ ਕਲਰ ਟੈਕਸਟ ਅਤੇ ਡਾਰਕ ਬੈਕਗ੍ਰਾਊਂਡ ਐਪ 'ਚ ਦਿਖਾਉਂਦਾ ਹੈ। ਇਸ ਦੀ ਮਦਦ ਨਾਲ ਡਿਵਾਈਸ ਦੇ ਡਿਸਪਲੇਅ ਤੋਂ ਨਿਕਲਣ ਵਾਲੀ ਬ੍ਰਾਈਟਨੈੱਸ ਜਾਂ ਰੋਸ਼ਨੀ ਘੱਟ ਹੋ ਜਾਂਦੀ ਹੈ ਪਰ ਕਲਰ ਕੰਸਟਾਰਕਟ ਰੇਸ਼ੀਓ ਅਜਿਹਾ ਬਣਿਆ ਰਹਿੰਦਾ ਹੈ ਜੋ ਟੈਕਸਟ ਨੂੰ ਆਸਾਨੀ ਨਾਲ ਪੜ੍ਹਿਆ ਜਾ ਸਕੇ। ਡਾਰਕ ਮੋਡ ਦੀ ਮਦਦ ਨਾਲ ਡਿਵਾਈਸ ਦੀ ਬੈਟਰੀ ਘੱਟ ਖਰਚ ਹੁੰਦੀ ਹੈ ਅਤੇ ਨਾਲ ਹੀ ਅੱਖਾਂ 'ਤੇ ਵੀ ਘੱਟ ਜ਼ੋਰ ਪੈਂਦਾ ਹੈ। ਮੌਜੂਦਾ ਲਾਈਟਨਿੰਗ ਕੰਡੀਸ਼ਨ ਦੇ ਹਿਸਾਬ ਨਾਲ ਯੂਜ਼ਰਸ ਇਸ ਮੋਡ ਨੂੰ ਆਨ ਜਾਂ ਆਫ ਕਰ ਸਕਦੇ ਹਨ।

ਵਟਸਐਪ 'ਤੇ ਇੰਝ ਮਿਲੇਗਾ ਡਾਰਕ ਮੋਡ
ਜੇਕਰ ਤੁਸੀਂ ਮੈਸੇਜਿੰਗ ਪਲੇਟਫਾਰਮ ਦਾ ਇਸਤੇਮਾਲ ਕਰਦੇ ਹੋ ਅਤੇ ਅਜੇ ਇਸ 'ਤੇ ਨਵਾਂ ਡਾਰਕ ਮੋਡ ਪਾਉਣਾ ਚਾਹੁੰਦੇ ਹੋ ਤਾਂ ਇਹ ਆਪਸ਼ਨ ਵੀ ਮੌਜੂਦ ਹੈ। ਵਟਸਐਪ ਵੱਲੋਂ ਜਿਥੋ ਡਾਰਕ ਮੋਡ ਨੂੰ ਲੈ ਕੇ ਆਫੀਸ਼ੀਅਲ ਰੀਲੀਜ਼ 'ਤੇ ਕੁਝ ਨਹੀਂ ਕਿਹਾ ਗਿਆ, ਇਕ ਤਰੀਕਾ ਹੈ ਜਿਸ ਨਾਲ ਯੂਜ਼ਰਸ ਇਸ ਮੋਡ ਨੂੰ ਇਸਤੇਮਾਲ ਕਰ ਸਕਦੇ ਹਨ। ਇਸ ਦੇ ਲਈ ਤੁਹਾਨੂੰ ਸਮਾਰਟਫੋਨਸ 'ਚ ਇਹ ਸਟੈਪਸ ਫਾਲੋਅ ਕਰਨੇ ਹੋਣਗੇ

ਸਭ ਤੋਂ ਪਹਿਲਾਂ ਆਪਣੇ ਡਿਵਾਈਸ 'ਚ ਸਿਸਟਮ ਵਾਇਡ ਡਾਰਕ ਮੋਡ ਆਨ ਹੋਣਾ ਚਾਹੀਦਾ।
ਇਸ ਤੋਂ ਬਾਅਦ ਆਪਣੇ ਸਮਾਰਟਫੋਨ 'ਚ ਵਟਸਐਪ ਦਾ ਲੇਟੈਸਟ ਬੀਟਾ ਵਰਜ਼ਨ ਇੰਸਟਾਲ ਹੋਣਾ ਚਾਹੀਦਾ। ਜੇਕਰ ਨਾ ਹੋਵੇ ਤਾਂ ਤੁਸੀਂ ਗੂਗਲ ਪਲੇਅ ਸਟੋਰ ਤੋਂ ਇਸ ਨੂੰ ਇੰਸਟਾਲ ਕਰ ਸਕਦੇ ਹੋ।
ਹੁਣ ਯੂਟਿਊਬ ਐਪ ਓਪਨ ਕਰਕੇ ਕਿਸੇ ਵੀਡੀਓ ਦੇ ਸ਼ੇਅਰ ਬਟਨ 'ਤੇ ਟੈਪ ਕਰ ਉਸ ਦਾ ਯੂ.ਆਰ.ਐੱਲ. ਕਾਪ ਕਰ ਲਵੋ।
ਵਟਸਐਪ ਓਪਨ ਕਰ ਕਿਸੇ ਚੈੱਟ 'ਚ ਜਾਓ।
ਨਵੇਂ ਮੈਸੇਜ ਦੇ ਤੌਰ 'ਤੇ ਕਾਪੀ ਕੀਤੇ ਗਏ ਯੂ.ਆਰ.ਐੱਲ. ਨੂੰ ਪੇਸਟ ਕਰੋ। ਕੀਬੋਰਡ ਨੂੰ ਓਪਨ ਰਹਿਣ ਦੇਵੋ ਤੇ ਥੰਬਨੇਲ 'ਤੇ ਟੈਪ ਕਰ ਵੀਡੀਓ ਪਲੇਅਰ ਸਟਾਰਟ ਕਰੋ।
ਜੇਕਰ ਬਗ ਨੇ ਕੰਮ ਕੀਤਾ ਤਾਂ ਤੁਸੀਂ ਲੱਕੀ ਹੋ। ਇਸ ਤੋਂ ਬਾਅਦ ਵਟਸਐਪ ਡਾਰਕ ਮੋਡ ਇਨੇਬਲ ਹੋ ਜਾਵੇਗਾ ਅਤੇ ਵਟਸਐਪ ਨੂੰ ਪੂਰੀ ਤਰ੍ਹਾਂ ਬੰਦ ਕਰਨ ਤਕ ਆਨ ਰਹੇਗਾ।