ਗੈਜੇਟ ਡੈਸਕ—ਟੈਲੀਕਾਮ ਆਪਰੇਟਰ ਕੰਪਨੀ ਰਿਲਾਇੰਸ ਜਿਓ ਹੁਣ ਭਾਰਤ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਬਣ ਗਈ ਹੈ। ਟਰਾਈ ਦੀ ਨਵੀਂ ਰਿਪੋਰਟ ਮੁਤਾਬਕ ਸਬਸਕਰਾਈਬਰ ਬੇਸ ਦੇ ਆਧਾਰ 'ਤੇ ਰਿਲਾਇੰਸ ਨੇ ਦੇਸ਼ ਦੀਆਂ ਦੋ ਹੋਰ ਵੱਡੀਆਂ ਟੈਲੀਕਾਮ ਕੰਪਨੀਆਂ ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਨੂੰ ਪਛਾੜ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਜਿਓ ਦੇ ਭਾਰਤੀ ਟੈਲੀਕਾਮ ਮਾਰਕੀਟ 'ਚ ਐਂਟਰੀ ਤੋਂ ਬਾਅਦ ਹੀ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਤਗੜਾ ਕਾਮਪੀਟਿਸ਼ਨ ਮਿਲਿਆ ਹੈ। ਕਈ ਟੈਲੀਕਾਮ ਕੰਪਨੀਆਂ ਬੰਦ ਹੋ ਗਈਆਂ ਜਿਸ ਤੋਂ ਬਾਅਦ ਭਾਰਤ 'ਚ ਸਿਰਫ 4 ਮੁੱਖ ਆਪਰੇਟਰ ਹੀ ਮਾਰਕੀਟ 'ਚ ਬਚੇ। ਵੋਡਾਫੋਨ-ਆਈਡੀਆ ਦੇ ਰਲੇਵੇਂ ਤੋਂ ਬਾਅਦ ਭਾਰਤ 'ਚ ਤਿੰਨ ਮੁੱਖ ਕੰਪਨੀਆਂ ਹੀ ਰਹਿ ਗਈਆਂ ਹਨ।

3 ਕਰੋੜ ਕਸਟਮਰਸ ਨੇ ਛੱਡਿਆ ਵੋਡਾਫੋਨ ਦਾ ਸਾਥ
ਟਰਾਈ ਦੀ ਰਿਪੋਰਟ ਮੁਤਾਬਕ ਨਵੰਬਰ 2019 'ਚ 30 ਮਿਲੀਅਨ ਭਾਵ 3 ਕਰੋੜ ਗਾਹਕਾਂ ਨੇ ਵੋਡਾਫੋਨ-ਆਈਡੀਆ ਦਾ ਸਾਥ ਛੱਡ ਦਿੱਤਾ। ਉੱਥੇ, ਜਿਓ 50 ਲੱਖ ਨਵੇਂ ਕਸਟਮਰ ਜੋੜਨ 'ਚ ਕਾਮਯਾਬ ਰਿਹਾ।

ਜਿਓ ਕੋਲ ਸਭ ਤੋਂ ਜ਼ਿਆਦਾ ਸਬਸਕਾਈਬਰ ਬੇਸ
ਹੁਣ ਜਿਓ ਦਾ ਕੁਲ ਯੂਜ਼ਰ ਬੇਸ 369.3 ਮਿਲੀਅਨ ਹੋ ਗਿਆ ਹੈ। ਜਿਓ ਨੇ ਨੰਬਰ 'ਚ 5.6 ਮਿਲੀਅਨ ਨਵੇਂ ਕਸਟਮਰਸ ਜੋੜੇ। ਇਸ ਯੂਜ਼ਰਸ ਬੇਸ ਨਾਲ ਕੰਪਨੀ ਭਾਰਤ ਦੀ ਸਭ ਤੋਂ ਜ਼ਿਆਦਾ ਯੂਜ਼ਰਬੇਸ ਵਾਲੀ ਕੰਪਨੀ ਬਣ ਗਈ ਹੈ।

32.04 ਫੀਸਦੀ ਪਹੁੰਚਿਆ ਜਿਓ ਦਾ ਮਾਰਕੀਟ ਸ਼ੇਅਰ
ਟਰਾਈ ਦੀ ਰਿਪੋਰਟ ਮੁਤਾਬਕ ਜਿਓ ਦਾ ਮਾਰਕੀਟ ਸ਼ੇਅਰ 32.04 ਫੀਸਦੀ ਪਹੁੰਚ ਗਿਆ ਹੈ। ਇਸ ਤੋਂ ਬਾਅਦ ਵੋਡਾਫੋਨ ਆਈਡੀਆ ਦਾ ਮਾਰਕੀਟ ਸ਼ੇਅਰ 29.12 ਫੀਸਦੀ ਹੈ। ਭਾਰਤੀ ਏਅਰਟੈੱਲ 28.35 ਫੀਸਦੀ ਨਾਲ ਤੀਸਰੇ ਨੰਬਰ 'ਤੇ ਮੌਜੂਦ ਹੈ।

ਏਰਅਟੈੱਲ ਨਾਲ ਵੀ ਜੁੜੇ 16 ਲੱਖ ਤੋਂ ਜ਼ਿਆਦਾ ਕਸਟਮਰ
ਜਿਓ ਨੇ ਨਵੰਬਰ 2019 'ਚ 50 ਲੱਖ ਤੋਂ ਜ਼ਿਆਦਾ ਕਸਟਮਰ ਜੋੜੇ। ਉੱਥੇ, ਏਅਰਟੈੱਲ ਵੀ 15 ਲੱਖ ਤੋਂ ਜ਼ਿਆਦਾ ਨਵੇਂ ਕਸਟਮਰ ਜੋੜਨ 'ਚ ਕਾਮਯਾਬ ਰਿਹਾ। ਲੰਬੇ ਸਮੇਂ ਤੋਂ ਬਾਅਦ ਏਅਰਟੈੱਲ ਨਵੇਂ ਗਾਹਕ ਜੋੜਨ 'ਚ ਕਾਮਯਾਬ ਹੋਇਆ ਹੈ।

ਹਾਲ ਹੀ 'ਚ ਲਾਂਚ ਕੀਤੀ ਗਈ ਸੀ ਵਾਈ-ਫਾਈ ਕਾਲਿੰਗ
ਜਿਓ ਨੇ ਹਾਲ ਹੀ 'ਚ ਦੇਸ਼ਭਰ 'ਚ ਆਪਣੇ ਯੂਜ਼ਰਸ ਲਈ ਵੀਡੀਓ ਅਤੇ ਵੁਆਇਸ ਵਾਈ-ਫਾਈ ਕਾਲਿੰਗ ਸਰਵਿਸ ਨੂੰ ਲਾਂਚ ਕੀਤਾ ਸੀ। ਇਸ ਸਰਵਿਸ ਦੀ ਮਦਦ ਨਾਲ ਕੰਪਨੀ ਯੂਜ਼ਰਸ ਨੂੰ ਇਨਡੋਰ ਕਾਲਿੰਗ ਦਾ ਬੈਸਟ ਐਕਸਪੀਰੀਅੰਸ ਦੇਣ ਦਾ ਦਾਅਵਾ ਕਰ ਰਹੀ ਹੈ। ਇਸ ਸਰਵਿਸ ਨੂੰ ਯੂਜ਼ਰ ਜਿਓ ਦੇ ਕਿਸੇ ਵੀ ਐਕਟੀਵ ਪਲਾਨ ਨਾਲ ਯੂਜ਼ ਕਰ ਸਕਦੇ ਹਨ। ਕੰਪਨੀ ਇਸ ਦੇ ਲਈ ਕੋਈ ਐਕਸਟਰਾ ਚਾਰਜ ਨਹੀਂ ਲੈ ਰਹੀ।