ਜਲੰਧਰ—ਉਮਰ ਵਧਣ ਦੇ ਨਾਲ ਸਰੀਰ 'ਚ ਥਕਾਣ ਮਹਿਸੂਸ ਹੋਣੀ ਆਮ ਗੱਲ ਹੈ। ਪਰ ਅੱਜ ਦੇ ਸਮੇਂ 'ਚ ਘੱਟ ਉਮਰ ਦੇ ਲੋਕਾਂ ਨੂੰ ਵੀ ਇਸ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ੁਪੈ ਰਿਹਾ ਹੈ। ਉਹ ਦਿਨ ਭਰ ਥਕਿਆ-ਥਕਿਆ ਮਹਿਸੂਸ ਕਰਦਾ ਹੈ। ਤਾਂ ਚੱਲੋ ਅੱਜ ਅਸੀਂ ਤੁਹਾਨੂੰ ਕੁਝ ਆਸਾਨ ਜਿਹੇ ਟਿਪਸ ਦੱਸਦੇ ਹਾਂ ਜਿਸ ਨੂੰ ਫੋਲੋ ਕਰਕੇ ਤੁਸੀਂ ਥਕਾਵਟ ਦੀ ਪ੍ਰੇਸ਼ਾਨੀ ਤੋਂ ਬਚ ਸਕਦੇ ਹੋ।
ਫਾਸਟ ਫੂਡਸ ਤੋਂ ਰੱਖੋ ਪਰਹੇਜ਼
ਜੇਕਰ ਤੁਸੀਂ ਬਾਹਰ ਦਾ ਜੰਕ ਅਤੇ ਫਾਸਟ ਫੂਡਸ ਜ਼ਿਆਦਾ ਖਾਂਦੇ ਹੋ ਤਾਂ ਆਪਣੀ ਇਸ ਆਦਤ ਨੂੰ ਬਦਲ ਲਓ। ਅਜਿਹਾ ਖਾਣਾ ਤੁਹਾਡੇ ਮਾਨਸਿਕ ਅਤੇ ਸਰੀਰਿਕ ਤੌਰ 'ਤੇ ਨੁਕਸਾਨ ਪਹੁੰਚਾਉਣ ਦਾ ਕੰਮ ਕਰਦਾ ਹੈ। ਇਸ ਦੀ ਭਾਰੀ ਮਾਤਰਾ 'ਚ ਵਰਤੋਂ ਕਰਨ ਨਾਲ ਐਨਰਜੀ ਲੈਵਲ ਘੱਟ ਹੁੰਦਾ ਹੈ ਜਿਸ ਨਾਲ ਸਰੀਰ 'ਚ ਥਕਾਵਟ ਫੀਲ ਹੁੰਦੀ ਹੈ। ਇਸ ਦੇ ਨਾਲ ਇਸ 'ਚ ਪੌਸ਼ਕ ਤੱਤ ਦੀ ਕਮੀ ਹੋਣ ਨਾਲ ਸਰੀਰ ਬੀਮਾਰੀਆਂ ਦੇ ਲਪੇਟ 'ਚ ਜ਼ਲਦੀ ਆਉਂਦਾ ਹੈ। ਅਜਿਹੇ 'ਚ ਹਮੇਸ਼ਾ ਘਰ ਦੇ ਬਣੇ ਹੋਏ ਪੌਸ਼ਟਿਕ ਖਾਣੇ ਦੀ ਹੀ ਵਰਤੋਂ ਕਰੋ।

PunjabKesari
ਵਰਕਆਊਟ ਨਾਲ ਕਰੋ ਦਿਨ ਦੀ ਸ਼ੁਰੂਆਤ
ਤੁਸੀਂ ਜਿੰਨਾ ਆਲਸ ਕਰਦੇ ਹੋ ਤੁਹਾਡਾ ਸਰੀਰ ਓਨੀ ਹੀ ਥਕਾਵਟ ਫੀਲ ਕਰਦਾ ਹੈ। ਅਜਿਹੇ 'ਚ ਰੋਜ਼ ਸਵੇਰੇ ਉਠਣ ਦੇ ਬਾਅਦ 20-30 ਮਿੰਟ ਲਈ ਵਰਕਆਊਟ ਜ਼ਰੂਰ ਕਰੋ। ਅਜਿਹਾ ਕਰਨ ਨਾਲ ਤੁਹਾਡੇ ਸਰੀਰ 'ਚ ਊਰਜਾ ਦਾ ਸੰਚਾਰ ਹੋਵੇਗਾ। ਇਸ ਦੇ ਨਾਲ ਹੀ ਕਸਰਤ ਕਰਨ ਨਾਲ ਬਾਡੀ ਤੋਂ ਹੈਪੀ ਹਾਰਮੋਨ ਨਿਕਲਦੇ ਹਨ, ਜਿਸ ਨਾਲ ਬਾਡੀ ਸਰੀਰਿਕ ਅਤੇ ਮਾਨਸਿਕ ਰੂਪ ਨਾਲ ਐਕਟਿਵ ਫੀਲ ਕਰਦੀ ਹੈ।
ਕੈਫੀਨ ਅਤੇ ਅਲਕੋਹਲ ਤੋਂ ਬਣਾਓ ਦੂਰੀ
ਭਾਰੀ ਮਾਤਰਾ 'ਚ ਕੈਫੀਨ ਅਤੇ ਅਲਕੋਹਲ ਦੀ ਵਰਤੋਂ ਕਰਨ ਨਾਲ ਸਰੀਰ ਥਕਿਆ-ਥਕਿਆ ਮਹਿਸੂਸ ਹੁੰਦਾ ਹੈ। ਇਸ ਦੇ ਨਾਲ ਹੀ ਇਹ ਸਲੀਪ ਸਾਈਕਲ ਨੂੰ ਵੀ ਖਰਾਬ ਕਰਦਾ ਹੈ। ਇਸ ਦੇ ਇਲਾਵਾ ਬਾਡੀ 'ਚ ਪਾਣੀ ਦੀ ਕਮੀ ਹੋਣ ਨਾਲ ਵੀ ਵਿਅਕਤੀ ਨੂੰ ਜ਼ਿਆਦਾ ਥਕਾਵਟ ਹੁੰਦੀ ਹੈ। ਅਜਿਹੇ 'ਚ ਇਸ ਦੀ ਵਰਤੋਂ ਕਰਕੇ ਰੋਜ਼ਾਨਾ 7-8 ਗਿਲਾਸ ਪਾਣੀ ਪੀਓ।

PunjabKesari
ਭਰਪੂਰ ਨੀਂਦ ਲਓ
ਜੇਕਰ ਤੁਸੀਂ ਰਾਤ ਨੂੰ ਚੰਗੀ ਤਰ੍ਹਾਂ ਨਾਲ ਪੂਰੀ ਨੀਂਦ ਨਹੀਂ ਲੈਂਦੇ ਹੋ ਤਾਂ ਇਹ ਥਕਾਵਟ ਦਾ ਮੁੱਖ ਕਾਰਨ ਬਣਦਾ ਹੈ। ਅਜਿਹੇ 'ਚ ਰੋਜ਼ਾਨਾ 7-8 ਘੰਟਿਆਂ ਦੀ ਨੀਂਦ ਲਓ। ਜੇਕਰ ਕਿਤੇ ਤੁਸੀਂ ਅਨਿੰਦਰੇ ਦੀ ਪ੍ਰੇਸ਼ਾਨੀ 'ਚੋਂ ਲੰਘ ਰਹੇ ਹੋ ਤਾਂ ਇਸ ਤੋਂ ਰਾਹਤ ਪਾਉਣ ਲਈ ਨਿਯਮਿਤ ਰੂਪ ਨਾਲ ਯੋਗਾ ਅਤੇ ਕਸਰਤ ਕਰੋ। ਅਜਿਹੇ 'ਚ ਤੁਸੀਂ ਵਧੀਆ ਨੀਂਦ ਪਾਉਣ ਦੇ ਨਾਲ ਮਾਨਸਿਕ ਅਤੇ ਸਰੀਰਿਕ ਰੂਪ ਨਾਲ ਸ਼ਾਂਤੀ ਵੀ ਮਹਿਸੂਸ ਕਰੋਗੇ।
ਤਣਾਅ ਘੱਟ ਲਓ
ਅੱਜ ਦੇ ਸਮੇਂ 'ਚ ਹਰ ਕੋਈ ਕਿਸੇ ਨਾ ਕਿਸੇ ਪ੍ਰੇਸ਼ਾਨੀ ਨੂੰ ਲੈ ਕੇ ਪ੍ਰੇਸ਼ਾਨ ਹੈ। ਅਜਿਹੇ 'ਚ ਉਸ 'ਚ ਤਣਾਅ ਵਧਦਾ ਹੈ ਜੋ ਨੀਂਦ ਦੀ ਕਮੀ ਦਾ ਕਾਰਨ ਬਣਦਾ ਹੈ। ਇਸ ਦੇ ਨਾਲ ਹੀ ਵਿਅਕਤੀ ਬਾਹਰ ਦਾ ਖਾਣਾ ਖਾਣ ਲੱਗਦਾ ਹੈ ਜੋ ਥਕਾਵਟ ਦਾ ਕਾਰਨ ਬਣਦਾ ਹੈ। ਅਜਿਹੇ 'ਚ ਜਿੰਨਾ ਸੰਭਵ ਹੋ ਸਕੇ ਖੁਸ਼ ਰਹਿਣ ਦਾ ਕੋਸ਼ਿਸ਼ ਕਰੋ। ਤੁਸੀਂ ਆਪਣੇ ਤਣਾਅ ਨੂੰ ਘੱਟ ਕਰਨ ਲਈ ਆਪਣੇ ਦੋਸਤਾਂ, ਫੈਮਿਲੀ ਦੇ ਨਾਲ ਕਿਤੇ ਘੁੰਮਣ ਜਾਓ ਅਤੇ ਖੁਸ਼ੀਆਂ ਭਰੇ ਪਲ ਬਿਤਾਓ। ਅਜਿਹਾ ਕਰਨ ਨਾਲ ਤੁਹਾਨੂੰ ਅੰਦਰੋਂ ਖੁਸ਼ੀ ਮਹਿਸੂਸ ਹੋਵੇਗੀ ਅਤੇ ਤਣਾਅ ਘੱਟ ਹੋਣ 'ਚ ਮਦਦ ਮਿਲੇਗੀ।