ਜਲੰਧਰ—ਤੁਸੀਂ ਕੁਝ ਲੋਕਾਂ ਨੂੰ ਦੇਖਿਆ ਹੋਵੇਗਾ ਕਿ 70 ਸਾਲ ਦੀ ਉਮਰ 'ਚ ਵੀ 50 ਦੇ ਨਜ਼ਰ ਆਉਂਦੇ ਹਨ। ਖਾਸ ਤੌਰ 'ਤੇ ਸੋਸ਼ਲ ਸਾਈਟਸ 'ਤੇ ਐਕਟਿਵ ਔਰਤਾਂ, ਦੇਖਣ 'ਚ ਪਤਾ ਹੀ ਨਹੀਂ ਚੱਲਦਾ ਕਿ ਉਹ ਇੰਨੀ ਜ਼ਿਆਦਾ ਉਮਰ ਦੀਆਂ ਹਨ। ਅਜਿਹਾ ਭਲਾ ਕਿਸ ਤਰ੍ਹਾਂ, ਚੱਲੋ ਮੰਨ ਲਿਆ ਕਿ ਕੁਝ ਲੋਕ ਆਪਣੀ ਡਾਈਟ ਦਾ ਖਾਸ ਧਿਆਨ ਰੱਖਦੇ ਹਨ ਜਿਸ ਦੇ ਚੱਲਦੇ ਵਧਦੀ ਉਮਰ 'ਚ ਵੀ ਉਹ ਆਪਣੀ ਉਮਰ ਤੋਂ 10-20 ਸਾਲ ਘੱਟ ਲੱਗਦੇ ਹਨ। ਪਰ ਖਾਣ-ਪੀਣ ਦੇ ਇਲਾਵਾ ਇਕ ਤਣਾਅ ਵੀ ਹੈ ਜੋ ਤੁਹਾਨੂੰ ਸਮੇਂ ਤੋਂ ਪਹਿਲਾਂ ਬੀਮਾਰ ਕਰ ਦਿੱਤਾ ਹੈ। ਆਓ ਜਾਣਦੇ ਹਾਂ ਲੰਬੇ ਸਮੇਂ ਤੱਕ ਜਵਾਨ ਅਤੇ ਫਿੱਟ ਰਹਿਣ ਲਈ ਤੁਹਾਨੂੰ ਡੇਲੀ ਰੂਟੀਨ 'ਚ ਕਿਨ੍ਹਾਂ-ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ।
ਓਮੇਗਾ-3
ਵਿਗਿਆਨਕਾਂ ਮੁਤਾਬਕ ਓਮੇਗਾ-3 ਫੈਟੀ ਐਸਿਡ ਸਾਡੇ ਦਿਮਾਗ ਲਈ ਸਭ ਤੋਂ ਜ਼ਰੂਰੀ ਤੱਤ ਹੈ। ਇਸ ਨਾਲ ਦਿਮਾਗ ਸਹੀ ਢੰਗ ਨਾਲ ਕੰਮ ਕਰਦਾ ਹੈ। ਇਹੀਂ ਨਹੀਂ ਕੋਸ਼ਿਕਾਵਾਂ ਦੀ ਦੇਖਭਾਵ ਦੇ ਇਲਾਵਾ ਤਣਾਅ ਤੋਂ ਦੂਰ ਰਹਿਣ 'ਚ ਵੀ ਮਦਦ ਕਰਦਾ ਹੈ। ਅਲਸੀ ਦੇ ਬੀਜ, ਸੋਇਆਬੀਨ, ਚਿਆ ਸੀਡਸ ਅਤੇ ਫਿਸ਼ 'ਚ ਭਰਪੂਰ ਓਮੇਗਾ-3 ਪਾਇਆ ਜਾਂਦਾ ਹੈ।

PunjabKesari
ਜੈਨੇਟਿਕਸ ਦਾ ਯੋਗਦਾਨ
ਕੁਝ ਲੋਕਾਂ 'ਚ ਯੂਥ ਜੈਨੇਟਿਕਸ 'ਤੇ ਵੀ ਨਿਰਭਰ ਕਰਦਾ ਹੈ ਤਾਂ ਆਪਣੀ ਡਾਈਟ 'ਚ 1 ਔਲਾ ਜ਼ਰੂਰ ਸ਼ਾਮਲ ਕਰੋ। ਸਕਿਨ ਦੇ ਨਾਲ-ਨਾਲ ਤੁਹਾਡੇ ਵਾਲ ਲੰਬੇ ਸਮੇਂ ਤੱਕ ਸੁੰਦਰ ਅਤੇ ਖੂਬਸੂਰਤ ਦਿਖਾਈ ਦੇਣਗੇ। 50 ਦੇ ਹੋਣ 'ਤੇ ਵੀ ਤੁਹਾਡੇ ਅੰਦਰ 30 ਸਾਲ ਜਿੰਨੀ ਐਨਰਜ਼ੀ ਅਤੇ ਐਕਟਿਵਨੈੱਸ ਫੀਲ ਹੋਵੇਗੀ। ਫੈਟ ਤੋਂ ਦੂਰ
ਸਰੀਰ ਦਾ ਵਾਧੂ ਭਾਰ ਤੁਹਾਡੀ ਉਮਰ ਨੂੰ 10 ਸਾਲ ਜ਼ਿਆਦਾ ਕਰ ਦਿੰਦਾ ਹੈ। ਜੇਕਰ ਤੁਹਾਡੀ ਉਮਰ 40 ਹੈ ਅਤੇ ਤੁਹਾਡਾ ਭਾਰ 70-80 ਕਿਲੋ ਹੈ ਤਾਂ ਤੁਸੀਂ 50-60 ਦੇ ਲੱਗਣ ਲੱਗ ਜਾਓਗੇ ਅਤੇ ਇਹ ਜੇਕਰ ਤੁਹਾਡਾ ਭਾਰ ਇਕਦਮ ਪਰਫੈਕਟ ਹੈ ਤਾਂ ਹੋ ਸਕਦਾ ਹੈ ਤੁਸੀਂ 25-30 ਦੇ ਲੱਗੋਗੇ।

PunjabKesari
ਗੁੱਸਾ ਅਤੇ ਤਣਾਅ
ਲੋੜ ਤੋਂ ਜ਼ਿਆਦਾ ਤਣਾਅ ਅਤੇ ਗੁੱਸਾ ਤੁਹਾਨੂੰ ਉਮਰ ਤੋਂ ਪਹਿਲਾਂ ਬੀਮਾਰ ਅਤੇ ਬੁੱਢਾ ਬਣਾ ਦਿੰਦਾ ਹੈ। ਅਜਿਹੇ 'ਚ ਜਿੰਨਾ ਹੋ ਸਕੇ ਖੁਦ ਨੂੰ ਪੋਜ਼ੀਟਿਵ ਰੱਖੋ, ਗੁੱਸਾ ਆਉਣ 'ਤੇ ਤਰੀਕੇ ਨਾਲ ਗੱਲ ਕਰੋ। ਜ਼ਿਆਦਾ ਗੁੱਸਾ ਅਤੇ ਤਣਾਅ ਤੁਹਾਨੂੰ ਇਕ ਦਿਨ ਕਿਸੇ ਨਾ ਕਿਸੇ ਬੀਮਾਰੀ ਦਾ ਸ਼ਿਕਾਰ ਜ਼ਰੂਰ ਬਣਾ ਦਿੰਦਾ ਹੈ।
ਹੈਲਦੀ ਡਰਿੰਕਸ
ਵਹੀਟ ਗ੍ਰਾਸ, ਨਾਰੀਅਲ ਪਾਣੀ, ਨਿੰਬੂ ਪਾਣੀ ਅਤੇ ਦਿਨ 'ਚ ਇਕ ਗਿਲਾਸ ਦੁੱਧ ਹਰ ਰੋਜ਼ ਪੀਣ ਨਾਲ ਸਰੀਰ ਦੇ ਕਈ ਟਾਕੀਸਨਸ ਰਿਮੂਵ ਹੁੰਦੇ ਹਨ। ਤੁਹਾਡੀ ਬਾਡੀ ਜਿੰਨਾ ਟਾਕੀਸਨਸ ਫ੍ਰੀ ਰਹੇਗੀ, ਤੁਸੀਂ ਓਨੇ ਜ਼ਿਆਦਾ ਫਿੱਟ ਅਤੇ ਐਕਟਿਵ ਦਿਖਾਈ ਦੇਵੋਗੇ।
ਇਨ੍ਹਾਂ ਸਭ ਤੋਂ ਇਲਾਵਾ ਚਿਹਰੇ ਦੀ ਦੇਖਭਾਲ ਵੀ ਬਹੁਤ ਜ਼ਰੂਰੀ ਹੈ। ਜਿਵੇਂ ਕਿ ਨਿੰਬੂ ਪਾਣੀ ਦੇ ਨਾਲ-ਨਾਲ ਨਿੰਬੂ, ਸ਼ਹਿਦ ਅਤੇ ਗਲਿਸਰੀਨ ਦਾ ਘੋਲ ਚਿਹਰੇ 'ਤੇ ਹਰ ਰੋਜ਼ ਲਗਾਉਣ ਨਾਲ ਤੁਹਾਡੀ ਸਕਿਨ ਇਕਦਮ ਜਵਾਨ ਅਤੇ ਖਿੜੀ-ਖਿੜੀ ਦਿਖਾਈ ਦਿੰਦੀ ਹੈ। ਜੇਕਰ ਤੁਸੀਂ ਰੂਟੀਨ 'ਚ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰੋਗੇ ਤਾਂ ਤੁਹਾਨੂੰ ਲੰਬੇ ਸਮੇਂ ਤੱਕ ਬੁਢਾਪੇ ਦਾ ਸਾਹਮਣਾ ਨਹੀਂ ਕਰਨਾ ਪਵੇਗਾ।