ਅੱਪਰਾ(ਅਜਮੇਰ ਚਾਨਾ)– ਇੱਥੋਂ ਦੇ ਨਜ਼ਦੀਕੀ ਪਿੰਡ ਸਮਰਾੜੀ ਵਿਖੇ ਸਿੱਧ ਬਾਬਾ ਭਾਰਾ ਜੀ ਪ੍ਰਬੰਧਕ ਕਮੇਟੀ, ਐੱਨ.ਆਰ.ਆਈ ਵੀਰ, ਸਮੂਹ ਨਗਰ ਨਿਵਾਸੀਆਂ ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਸਪੋਰਟਸ ਕਲੱਬ ਵਲੋਂ ਆਪਸੀ ਸਹਿਯੋਗ ਨਾਲ ਦੂਜਾ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਮਿਤੀ 14 ਮਾਰਚ 2020 ਦਿਨ ਸ਼ਨੀਵਾਰ ਨੂੰ ਬਹੁਤ ਹੀ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। 

ਇਸ ਦੌਰਾਨ ਟੂਰਨਾਮੈਂਟ ਦੇ ਪ੍ਰਬੰਧਾਂ ਸਬੰਧੀ ਇਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਸ. ਅਮਰਜੀਤ ਸਿੰਘ ਖੰਗੂੜਾ ਯੂ.ਕੇ, ਗੁਰਨੇਕ ਸਿੰਘ ਖੰਗੂੜਾ, ਹਰਵਿੰਦਰ ਸਿੰਘ ਖੰਗੂੜਾ, ਰਣਧੀਰ ਸਿੰਘ ਖੰਗੂੜਾ ਯੂ.ਐੱਸ.ਏ, ਬਲਵਿੰਦਰ ਸਿੰਘ ਖੰਗੂੜਾ ਕੈਨੇਡਾ ਤੋਂ ਇਲਾਵਾ ਹੋਰ ਮੋਹਤਬਰਾਂ ਨੇ ਵਿਸ਼ੇਸ਼ ਤੌਰ 'ਤੇ ਭਾਗ ਲਿਆ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਟੂਰਨਾਮੈਂਟ ਦੌਰਾਨ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਚੋਟੀ ਦੀਆਂ 8 ਟੀਮਾ ਭਾਗ ਲੈਣਗੀਆਂ, ਜਿਹਨਾਂ ਦੇ ਵਿਚ ਸੁਪਰ ਸਟਾਰ ਕਬੱਡੀ ਖਿਡਾਰੀ ਲੱਖਾਂ ਦੇ ਇਨਾਮ ਲਈ ਭਿੜਨਗੇ। ਸ. ਅਮਰਜੀਤ ਸਿੰਘ ਖੰਗੂੜਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਮੇਜਰ ਸਿੰਘ ਖੰਗੂੜਾ, ਪੰਮੀ ਖੰਗੂੜਾ, ਬਲਵੀਰ ਸਿੰਘ ਸਰਪੰਚ, ਸੋਨਾ ਯੂ.ਕੇ. ਕੁਲਵਿੰਦਰ ਸਿੰਘ ਖੰਗੂੜਾ, ਗੁਰਚੇਤਨ ਇਟਲੀ, ਹਰਭਜਨ ਖੰਗੂੜਾ, ਮੱਖਣ ਸਿੰਘ ਢੇਸੀ, ਅਜਮੇਰ ਸਿੰਘ ਖੰਗੂੜਾ, ਧੀਰਾ ਯੂ.ਐੱਸ.ਏ, ਗੁਰਮੱਖ ਸੋਢੀ, ਤਾਰੀ ਖੰਗੂੜਾ, ਮੋਨੂੰ ਖੈਹਰਾ, ਚਰਨਜੀਤ ਸਿੰਘ ਸੂਮਲ, ਮਨਜੀਤ ਸਿੰਘ ਢੰਡਾ, ਦੀਪਾ ਢੰਡਾ, ਜਤਿੰਦਰ ਸਿੰਘ ਆਸਟ੍ਰੇਲੀਆ, ਰੁਪਿੰਦਰ ਸਿੰਘ, ਹਰਬੰਸ ਸਿੰਘ ਚਾਹਲ, ਮੰਨਾ ਚਾਹਲ, ਹਰਿੰਦਰ ਖੰਗੂੜਾ, ਗਗਨਦੀਪ ਖੰਗੂੜਾ, ਸੀਤਲ ਸਿੰਘ ਮਾਹਲ, ਜਗਦੀਪ ਖੰਗੂੜਾ, ਮਨਜੀਤ ਸਿੰਘ, ਮਨਜੀਤ ਸਿੰਘ ਖੰਗੂੜਾ, ਰਣਜੋਧ ਸਿੰਘ ਖੰਗੂੜਾ, ਕਾਲਾ ਇਟਲੀ, ਟੋਨੀ ਯੂ.ਕੇ. ਸਰਬਜੀਤ ਖੰਗੂੜਾ, ਬਿੱਲਾ ਖੰਗੂੜਾ, ਮਨਜੀਤ ਸਿੱਧੂ, ਜੱਸ ਖੰਗੂੜਾ ਯੂ.ਕੇ, ਬਲਵਿੰਦਰ ਸਿੰਘ ਖੰਗੂੜਾ, ਗੁਰਨੇਕ ਸਿੰਘ ਖੰਗੂੜਾ, ਸ਼ਰਨਦੀਪ ਸਿੰਘ ਕੈਨੇਡਾ, ਸੁੱਖਾ ਖੰਗੂੜਾ, ਕਿੰਦਾ ਖੰਗੂੜਾ, ਜੱਸੀ ਸਮਰਾੜੀ, ਕਿੰਦਾ ਖੰਗੂੜਾ, ਬੌਬੀ ਸਮਰਾੜੀ, ਜਸਵੰਤ ਯੂ.ਕੇ ਵਿਸ਼ੇਸ਼ ਯੋਗਦਾਨ ਪਾ ਰਹੇ ਹਨ। ਉਹਨਾਂ ਕਿਹਾ ਕਿ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ, ਦਰਸ਼ਕਾਂ ਲਈ ਪਾਰਕਿੰਗ, ਆਰਟੀਫੀਸ਼ੀਅਲ ਸਟੇਡੀਅਮ ਤੇ ਲੰਗਰ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।