ਜਲੰਧਰ—ਫਿਟਕਰੀ ਦੀ ਵਰਤੋਂ ਸਰਦੀਆਂ 'ਚ ਕਈ ਛੋਟੀਆਂ-ਮੋਟੀਆਂ ਸਮੱਸਿਆਵਾਂ ਤੋਂ ਛੁੱਟਕਾਰਾ ਪਾਉਣ ਲਈ ਕੀਤੀ ਜਾਂਦੀ ਹੈ। ਪਰ, ਆਯੁਰਵੈਦਿਕ ਗੁਣਾਂ ਨਾਲ ਭਰਪੂਰ ਫਿਟਕਰੀ ਸਕਿਨ ਪ੍ਰਾਬਲਮ ਦੂਰ ਕਰਨ 'ਚ ਵੀ ਕਾਫੀ ਫਾਇਦੇਮੰਦ ਹੈ। ਤੁਸੀਂ ਇਸ ਦੀ ਵਰਤੋਂ ਪਿੰਪਲਸ ਤੋਂ ਲੈ ਕੇ ਢਿੱਲੀ ਸਕਿਨ ਨੂੰ ਟਾਈਟ ਕਰਨ ਲਈ ਕਰ ਸਕਦੀ ਹੈ। ਚੱਲੋ ਅੱਜ ਅਸੀਂ ਤੁਹਾਨੂੰ ਫਿਟਕਰੀ ਦੇ ਕੁਝ ਅਜਿਹੇ ਟੋਟਕੇ ਦੱਸਦੇ ਹਾਂ, ਜੋ ਤੁਹਾਡੀ ਖੂਬਸੂਰਤੀ ਨੂੰ ਵਧਾਉਣ 'ਚ ਮਦਦ ਕਰਨਗੇ।
ਪਿੰਪਲਸ ਤੋਂ ਲੈ ਕੇ ਢਿੱਲੀ ਸਕਿਨ ਨੂੰ ਟਾਈਟ ਕਰਨ ਲਈ ਤੁਸੀਂ ਇਸ ਦੀ ਵਰਤੋਂ ਕਰ ਸਕਦੀ ਹੋ। ਚੱਲੋ ਅੱਜ ਅਸੀਂ ਤੁਹਾਨੂੰ ਫਿਟਕਰੀ ਦੇ ਕੁਝ ਅਜਿਹੇ ਟੋਟਕੇ ਦੱਸਦੇ ਹਾਂ ਜੋ ਤੁਹਾਡੀ ਖੂਬਸੂਰਤੀ ਨੂੰ ਵਧਾਉਣ 'ਚ ਮਦਦ ਕਰਨਗੇ।
ਪਿੰਪਲਸ ਤੋਂ ਮਿਲੇਗਾ ਛੁੱਟਕਾਰਾ
ਐਂਟੀ-ਬੈਕਟੀਕੀਅਲਸ ਗੁਣਾਂ ਨਾਲ ਭਰਪੂਰ ਫਿਟਕਰੀ ਪਿੰਪਲਸ ਨੂੰ ਦੂਰ ਕਰਨ 'ਚ ਮਦਦ ਕਰਦੀ ਹੈ। ਫਿਟਕਰੀ ਨੂੰ ਪੀਸ ਕੇ ਪਿੰਪਲਸ 'ਤੇ ਲਗਾਓ। 30 ਮਿੰਟ ਬਾਅਦ ਠੰਡੇ ਪਾਣੀ ਨਾਲ ਚਿਹਰਾ ਸਾਫ ਕਰ ਲਓ। ਇਸ ਨਾਲ ਪਿੰਪਲਸ ਵੀ ਗਾਇਬ ਹੋ ਜਾਣਗੇ ਅਤੇ ਕੋਈ ਸਾਈਡ-ਇਫੈਕਟ ਵੀ ਨਹੀਂ ਹੋਵੇਗਾ।

PunjabKesari
ਸਕਿਨ 'ਤੇ ਲਿਆਏ ਗਲੋਅ
ਮੂੰਹ ਧੋਣ ਦੇ ਲਈ ਸਾਦੇ ਦੀ ਬਜਾਏ ਫਿਟਕਰੀ ਦੇ ਪਾਣੀ ਦੀ ਵਰਤੋਂ ਕਰੋ। ਇਹ ਸਕਿਨ ਦੇ ਅੰਦਰ ਮੌਜੂਦ ਗੰਦਗੀ ਨੂੰ ਬਾਹਰ ਕੱਢਣ 'ਚ ਮਦਦ ਕਰਦਾ ਹੈ। ਨਾਲ ਹੀ ਇਸ ਨਾਲ ਸਕਿਨ ਡਿਟਾਕਸ ਵੀ ਹੋ ਜਾਂਦੀ ਹੈ, ਜਿਸ ਨਾਲ ਸਕਿਨ 'ਤੇ ਨੈਚੁਰਲ ਗਲੋਅ ਆਉਂਦਾ ਹੈ।
ਝੁਰੜੀਆਂ ਦਾ ਹੱਲ
ਵਧਦੀ ਉਮਰ 'ਚ ਝੁਰੜੀਆਂ ਆਮ ਗੱਲ ਹਨ ਪਰ ਅੱਜ ਕੱਲ ਘੱਟ ਉਮਰ 'ਚ ਵੀ ਲੜਕੀਆਂ ਦੇ ਚਿਹਰੇ 'ਤੇ ਏਜਿੰਗ ਦੀ ਸਮੱਸਿਆ ਨੂੰ ਦੇਖਣ ਨੂੰ ਮਿਲਦੀ ਹੈ। ਅਜਿਹੇ 'ਚ ਫਿਟਕਰੀ ਨੂੰ ਬਾਰੀਕ ਪੀਸ ਕੇ ਚਿਹਰੇ 'ਤੇ ਲਗਾਓ ਅਤੇ ਹਲਕੇ ਹੱਥਾਂ ਨਾਲ ਮਾਲਿਸ਼ ਕਰੋ। ਹਫਤੇ 'ਚ ਘੱਟੋ-ਘੱਟ 2-3 ਵਾਰ ਅਜਿਹਾ ਕਰਨ ਨਾਲ ਝੁਰੜੀਆਂ, ਛਾਈਆਂ, ਡਾਰਕ ਸਰਕਲਸ ਦੂਰ ਹੋ ਜਾਣਗੇ।
ਢਿੱਲੀ ਲਟਕੀ ਸਕਿਨ ਨੂੰ ਕਰੋ ਟਾਈਟ
ਗਲਤ ਲਾਈਫ ਸਟਾਈਲ ਅਤੇ ਡਾਈਟ ਦਾ ਅਸਰ ਸਕਿਨ 'ਤੇ ਵੀ ਪੈਂਦਾ ਹੈ। ਇਸ ਦੇ ਇਲਾਵਾ ਸਕਿਨ ਆਪਣਾ ਲਚੀਲਾਪਨ ਖੋਹ ਦਿੰਦੀ ਹੈ ਅਤੇ ਢਿੱਲੀ ਹੋ ਜਾਂਦੀ ਹੈ। ਲਟਕੀ ਹੋਈ ਢਿੱਲੀ ਸਕਿਨ ਨੂੰ ਟਾਈਟ ਕਰਨ ਲਈ ਤੁਸੀਂ ਫਿਟਕਰੀ 'ਚ ਗੁਲਾਬਜਲ ਮਿਲਾ ਕੇ ਲਗਾਓ। ਨਿਯਮਿਤ ਰੂਪ ਨਾਲ ਇਸ ਦੀ ਵਰਤੋਂ ਕਰਨ 'ਤੇ ਤੁਹਾਨੂੰ ਖੁਦ ਫਰਕ ਦੇਖਣ ਨੂੰ ਮਿਲੇਗਾ।

PunjabKesari
ਪੋਰਸ ਨੂੰ ਕਰੇ ਸਾਫ
ਧੂੜ-ਮਿੱਟੀ ਅਤੇ ਪ੍ਰਦੂਸ਼ਣ ਦੇ ਕਾਰਨ ਪੋਰਸ 'ਚ ਗੰਦਗੀ ਜਮ੍ਹਾ ਹੋ ਜਾਂਦੀ ਹੈ ਅਤੇ ਉਹ ਬੰਦ ਹੋ ਜਾਂਦੇ ਹਨ। ਇਸ ਦੇ ਕਾਰਨ ਤੁਹਾਨੂੰ ਪਿੰਪਲਸ, ਆਇਲੀ ਸਕਿਨ ਵਰਗੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਫਿਟਕਰੀ ਪਾਊਡਰ 'ਚ ਜੈਤੂਨ ਦਾ ਤੇਲ ਮਿਕਸ ਕਰਕੇ ਚਿਹਰੇ ਦੀ ਮਾਲਿਸ਼ ਕਰੋ। ਇਸ ਨਾਲ ਡੈੱਡ ਸਕਿਨ ਅਤੇ ਪੋਰਸ 'ਚ ਜਮ੍ਹਾ ਗੰਦਗੀ ਵੀ ਨਿਕਲ ਜਾਵੇਗੀ ਅਤੇ ਸਕਿਨ ਫੇਸ਼ੀਅਲ ਦੀ ਤਰ੍ਹਾਂ ਗਲੋਅ ਵੀ ਕਰੇਗੀ।
ਬਦਬੂ ਤੋਂ ਵੀ ਦਿਵਾਏਗਾ ਛੁੱਟਕਾਰਾ
ਸਿਰਫ ਸਕਿਨ 'ਤੇ ਗਲੋਅ ਪਾਉਣ ਲਈ ਤੁਸੀਂ ਇਸ ਦੀ ਵਰਤੋਂ ਬਦਬੂ ਨੂੰ ਦੂਰ ਕਰਨ ਲਈ ਵੀ ਕਰ ਸਕਦੇ ਹੋ। ਨਹਾਉਣ ਵਾਲੇ ਪਾਣੀ 'ਚ ਫਿਟਕਰੀ ਪਾ ਲਓ। ਅਜਿਹਾ ਕਰਨ ਨਾਲ ਸਰੀਰ 'ਚੋਂ ਬਦਬੂ ਨਹੀਂ ਆਵੇਗੀ। ਕਿਉਂਕਿ ਇਹ ਨੈਚੁਰਲ ਡਿਓਡੇਰੈਂਟ ਦੀ ਤਰ੍ਹਾਂ ਕੰਮ ਕਰਦਾ ਹੈ।