ਜਲੰਧਰ—ਅੱਜ ਦੇ ਸਮੇਂ 'ਚ ਹਰ ਕੋਈ ਸਕਿਨ ਨਾਲ ਜੁੜੀਆਂ ਸਮੱਸਿਆ ਤੋਂ ਪ੍ਰੇਸ਼ਾਨ ਹੈ। ਅਜਿਹੇ 'ਚ ਕੁਝ ਲੜਕੀਆਂ ਇਨ੍ਹਾਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਬਿਊਟੀ ਪ੍ਰਾਡੈਕਟਸ ਦੀ ਵਰਤੋਂ ਕਰਦੀਆਂ ਹਨ ਤਾਂ ਕਈ ਅਜਿਹੀਆਂ ਵੀ ਹਨ ਜੋ ਘਰੇਲੂ ਨੁਸਖਿਆਂ ਨੂੰ ਅਪਣਾਉਂਦੀਆਂ ਹਨ। ਪਰ ਕਦੇ ਫਿਰ ਵੀ ਚਿਹਰੇ 'ਤੇ ਮਨਚਾਹਿਆ ਨਿਖਾਰ ਨਹੀਂ ਮਿਲ ਪਾਉਂਦਾ ਹੈ ਤਾਂ ਅਜਿਹੇ 'ਚ ਅੱਜ ਅਸੀਂ ਤੁਹਾਨੂੰ ਕੋਈ ਕਰੀਮ ਜਾਂ ਸੀਰਮ ਨਹੀਂ ਸਗੋਂ ਡਰਿੰਕਸ ਦੇ ਬਾਰੇ 'ਚ ਦੱਸਦੇ ਹਾਂ ਜਿਸ ਦੀ ਸਿਰਫ ਪਾਣੀ 'ਚ ਮਿਲਾ ਕੇ ਵਰਤੋਂ ਕਰਨੀ ਹੈ। ਇਨ੍ਹਾਂ ਡਰਿੰਕਸ ਨੂੰ ਪੀਣ ਨਾਲ ਬਾਡੀ ਡਿਟਾਕਸ ਹੋਵੇਗੀ। ਇਸ ਦੇ ਨਾਲ ਹੀ ਚਿਹਰੇ ਦੇ ਦਾਗ-ਧੱਬੇ ਦੂਰ ਹੋ ਕੇ ਕਲੀਨ ਐਂਡ ਗਲੋਇੰਗ ਹੁੰਦੇ ਹਨ।

PunjabKesari
ਚੀਆ ਸੀਡ
ਇਸ 'ਚ ਓਮੇਗਾ 3,6 ਫੈਟੀ ਐਸਿਡ, ਵਿਟਾਮਿਨ, ਮਿਨਰਲਸ, ਐਂਟੀ ਆਕਸੀਡੈਂਟ ਗੁਣ ਪਾਏ ਜਾਂਦੇ ਹਨ। ਇਸ ਦੀ ਪਾਣੀ 'ਚ ਭਿਓ ਕੇ ਵਰਤੋਂ ਕਰਨ ਨਾਲ ਸਕਿਨ ਨਾਲ ਜੁੜੀਆਂ ਪ੍ਰੇਸ਼ਾਨੀਆਂ ਤੋਂ ਰਾਹਤ ਮਿਲਦੀ ਹੈ। ਇਸ ਪਾਣੀ ਨੂੰ ਪੀਣ ਨਾਲ ਚਿਹਰੇ ਦੇ ਦਾਗ-ਧੱਬੇ, ਛਾਈਆਂ, ਝੁਰੜੀਆਂ ਦੂਰ ਹੁੰਦੀਆਂ ਹਨ। ਇਹ ਡੈੱਡ ਸਕਿਨ ਸੈਲਸ ਨੂੰ ਰਿਪੇਅਰ ਕਰਨ 'ਚ ਮਦਦ ਕਰਦਾ ਹੈ।
ਪੁਦੀਨਾ
ਪੁਦੀਨੇ ਨੂੰ ਪਾਣੀ 'ਚ ਭਿਓ ਕੇ ਇਸ ਦੀ ਵਰਤੋਂ ਕਰਨੀ ਪੇਟ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਇਹ ਪੇਟ ਨਾਲ ਸੰਬੰਧਤ ਪ੍ਰੇਸ਼ਾਨੀਆਂ ਤੋਂ ਰਾਹਤ ਦਿਵਾਉਣ 'ਚ ਮਦਦ ਕਰਦਾ ਹੈ। ਇਸ ਦੀ ਵਰਤੋਂ ਨਾਲ ਪੇਟ 'ਚ ਹੋਣ ਵਾਲੀ ਗਰਮੀ ਤੋਂ ਰਾਹਤ ਮਿਲਦੀ ਹੈ। ਗੱਲ ਜੇਕਰ ਸਕਿਨ ਦੀ ਕਰੀਏ ਤਾਂ ਇਸ ਦੀ ਵਰਤੋਂ ਨਾਲ ਚਿਹਰੇ 'ਤੇ ਨੈਚੁਰਲੀ ਚਮਕ ਆਉਂਦੀ ਹੈ। ਸਕਿਨ ਦਾ ਰੰਗ ਸਾਫ ਹੁੰਦਾ ਹੈ ਅਤੇ ਉਹ ਕਲੀਨ ਅਤੇ ਗਲੋਇੰਗ ਹੁੰਦੀ ਹੈ।

PunjabKesari
ਦਾਲਚੀਨੀ ਅਤੇ ਸੇਬ
ਇਸ ਦਾ ਪਾਣੀ ਬਣਾਉਣ ਲਈ ਸਭ ਤੋਂ ਪਹਿਲਾਂ ਪਾਣੀ ਨੂੰ ਉਬਾਲੋ। ਉਸ 'ਚ ਚੁਟਕੀ ਭਰ ਦਾਲਚੀਨੀ ਪਾਊਡਰ ਅਤੇ ਸੇਬ ਦੇ ਕੁਝ ਟੁਕੜੇ ਪਾਓ। ਥੋੜ੍ਹੀ ਦੇਰ ਉਬਾਲਨ ਦੇ ਬਾਅਦ ਇਸ ਨੂੰ ਠੰਡਾ ਕਰਕੇ ਛਾਣ ਲਓ। ਤਿਆਰ ਪਾਣੀ ਨੂੰ ਪੀਣ ਨਾਲ ਸਰੀਰ 'ਚ ਬਲੱਡ ਸਰਕੁਲੇਸ਼ਨ ਵਧਣ 'ਚ ਮਦਦ ਮਿਲਦੀ ਹੈ। ਇਸ ਦੇ ਨਾਲ ਹੀ ਚਿਹਰੇ ਦੇ ਪਿੰਪਲਸ, ਦਾਗ-ਧੱਬੇ ਦੂਰ ਹੁੰਦੇ ਹਨ।

PunjabKesari
ਨਿੰਬੂ ਅਤੇ ਐਪਲ ਸਾਈਡਰ ਵਿਨੇਗਰ
ਇਹ ਤਾਂ ਸਭ ਜਾਣਦੇ ਹਨ ਕਿ ਪੀਣ ਵਾਲੇ ਪਾਣੀ 'ਚ ਨਿੰਬੂ ਪਾ ਕੇ ਪੀਣਾ ਫਾਇਦੇਮੰਦ ਹੁੰਦਾ ਹੈ। ਇਸ ਦੀ ਵਰਤੋਂ ਨਾਲ ਪਾਚਨ ਤੰਤਰ ਮਜ਼ਬੂਤ ਹੋਣ ਨਾਲ ਸਰੀਰ 'ਚ ਜਮ੍ਹਾ ਗੰਦਗੀ ਬਾਹਰ ਨਿਕਲਦੀ ਹੈ। ਇਸ ਦੇ ਇਲਾਵਾ ਤੁਸੀਂ 1 ਗਿਲਾਸ ਪਾਣੀ 'ਚ 1 ਟੇਬਲ ਸਪੂਨ ਸਾਈਡਰ ਵਿਨੇਗਰ ਮਿਕਸ ਕਰਕੇ ਪੀ ਸਕਦੇ ਹੋ। ਇਸ ਨੂੰ ਪੀਣ ਨਾਲ ਤੁਹਾਨੂੰ ਫਰੈੱਸ਼ ਫੀਲ ਹੋਵੇਗਾ। ਇਸ ਦੇ ਨਾਲ ਹੀ ਸਕਿਨ ਦੀ ਰੰਗਤ ਨਿਖਰ ਕੇ ਚਿਹਰਾ ਗਲੋਇੰਗ ਅਤੇ ਕਲੀਨ ਹੁੰਦਾ ਹੈ।