ਜਲੰਧਰ—ਪਾਰਲਰ 'ਚ ਜਾ ਕੇ ਹੇਅਰ-ਸਪਾ ਕਰਵਾਉਣਾ ਆਸਾਨ ਕੰਮ ਨਹੀਂ ਹੈ। ਇਕ ਤਾਂ ਖਰਚੇ ਦਾ ਘਰ ਦੂਜੇ ਦਿਨ ਦੇ 2 ਤੋਂ ਘੰਟੇ ਇੰਝ ਹੀ ਚਲੇ ਜਾਂਦੇ ਹਨ। ਕੰਮਕਾਜੀ ਔਰਤਾਂ ਲਈ ਇਹ ਸਮਾਂ ਕੱਢਣਾ ਤਾਂ ਹੋਰ ਮੁਸ਼ਕਲ ਹੋ ਜਾਂਦਾ ਹੈ। ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਘਰ 'ਚ ਹੇਅਰ ਸਪਾ ਕਰਨ ਦਾ ਤਰੀਕਾ, ਜਿਸ ਨੂੰ ਕਰਨ ਦੇ ਨਾਲ-ਨਾਲ ਤੁਸੀਂ ਆਪਣੇ ਘਰ ਦੇ ਵੀ ਕਈ ਕੰਮ ਨਿਪਟਾ ਸਕਦੇ ਹੋ। ਆਓ ਜਾਣਦੇ ਹਾਂ ਘਰ 'ਚ ਹੇਅਰ ਸਪਾ ਲੈਣ ਦਾ ਤਰੀਕਾ... ਇਸ ਦੇ ਲਈ ਤੁਹਾਨੂੰ ਚਾਹੀਦਾ ਹੋਵੇਗਾ...

PunjabKesari
ਹੇਅਰ ਸਪਾ ਕਰੀਮ-2 ਚਮਚ
ਵਿਟਾਮਿਨ-ਈ ਕੈਪਸੂਲ 2
ਹੇਅਰ ਸੀਰਮ-5 ਤੋਂ 6 ਬੂੰਦ
ਐਲੋਵੇਰਾ ਜੈੱਲ- 2 ਟੀ ਸਪੂਨ
ਇਨ੍ਹਾਂ ਸਭ ਚੀਜ਼ਾਂ ਨੂੰ ਇਕ ਕੌਲੀ 'ਚ ਲੈ ਕੇ ਚੰਗੀ ਤਰ੍ਹਾਂ ਮਿਕਸ ਕਰੋ। ਮਿਕਸ ਕਰਨ ਦੇ ਬਾਅਦ ਥੋੜ੍ਹੀ-ਥੋੜ੍ਹੀ ਕਰੀਮ ਹੱਥਾਂ 'ਚ ਲੈ ਕੇ ਸਾਰੇ ਵਾਲਾਂ 'ਚ ਚੰਗੀ ਤਰ੍ਹਾਂ ਲਗਾਓ। ਕਰੀਮ ਲਗਾਉਂਦੇ ਸਮੇਂ ਥੋੜ੍ਹੇ-ਥੋੜ੍ਹੇ ਵਾਲ ਹੀ ਹੱਥਾਂ 'ਚ ਲਓ, ਸਕੈਲਪ ਤੋਂ ਲੈ ਕੇ ਵਾਲਾਂ ਦੇ ਅੰਤ ਤੱਕ ਕਰੀਮ ਨੂੰ ਚੰਗੀ ਤਰ੍ਹਾਂ ਹਲਕੇ ਹੱਥਾਂ ਨਾਲ ਵਾਲਾਂ ਨੂੰ ਮਾਇਸਚਰ ਕਰੋ।
ਹੇਅਰ ਸਪਾ ਦੇ ਫਾਇਦੇ
ਸਿਕਰੀ ਤੋਂ ਰਾਹਤ
ਵਾਲਾਂ ਦਾ ਟੁੱਟਣਾ ਹੋਵੇਗਾ ਖਤਮ
ਦੋ ਮੂੰਹੇ ਵਾਲਾਂ ਦੀ ਛੁੱਟੀ
ਵਾਲ ਨੈਚੁਰਲੀ ਬਣਨਗੇ ਸਾਫਟ