ਜਲੰਧਰ—ਕਪੂਰ ਦਾ ਨਾਂ ਹਮੇਸ਼ਾ ਲੋਕਾਂ ਨੇ ਪੂਜਾ ਕਰਨ ਲਈ ਸੁਣਿਆ ਹੋਵੇਗਾ। ਪਰ ਪੂਜਾ ਦੇ ਨਾਲ ਇਹ ਹੋਰ ਵੀ ਕਈ ਚੀਜ਼ਾਂ ਦੀ ਵਰਤੋਂ 'ਚ ਕੰਮ ਆਉਂਦਾ ਹੈ। ਇਸ ਨੂੰ ਵਾਲਾਂ 'ਤੇ ਲਗਾਉਣ ਨਾਲ ਵਾਲਾਂ ਨਾਲ ਸੰਬੰਧਤ ਕਈ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਕਪੂਰ 'ਚ ਐਂਟੀ-ਫੰਗਲ, ਐਂਟੀ ਇੰਫਲਾਮੈਟਰੀ, ਐਂਟੀ ਬੈਕਟੀਰੀਅਲ ਗੁਣ ਹੋਣ ਨਾਲ ਵਾਲਾਂ ਨੂੰ ਸੰਘਣਾ, ਸੁੰਦਰ ਅਤੇ ਸਿਹਤਮੰਦ ਬਣਾਉਣ 'ਚ ਫਾਇਦੇਮੰਦ ਹੈ। ਇਸ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਕੈਮੀਕਲ ਨਾ ਹੋਣ ਨਾਲ ਇਸ ਨੂੰ ਵਰਤੋਂ ਕਰਨ ਨਾਲ ਕੋਈ ਨੁਕਸਾਨ ਹੋਣ ਦਾ ਖਤਰਾ ਨਹੀਂ ਹੁੰਦਾ ਹੈ। ਤਾਂ ਚੱਲੋ ਜਾਣਦੇ ਹਾਂ ਕਪੂਰ ਸਾਡੇ ਵਾਲਾਂ ਲਈ ਕਿੰਝ ਵਧੀਆ ਹੈ ਪਰ ਉਸ ਤੋਂ ਪਹਿਲਾਂ ਜਾਣਦੇ ਹਾਂ ਇਸ ਨੂੰ ਵਰਤੋਂ ਕਰਨ ਦਾ ਤਰੀਕਾ...
ਕਿੰਝ ਕਰੀਏ ਵਰਤੋਂ?
ਸਭ ਤੋਂ ਪਹਿਲਾਂ 2-3 ਕਪੂਰ ਨੂੰ ਪੀਸ ਕੇ ਉਸ ਦਾ ਪਾਊਡਰ ਬਣਾ ਲਓ। ਉਸ ਦੇ ਬਾਅਦ ਆਪਣੇ ਮਨਪਸੰਦ ਤੇਲ ਨੂੰ ਹਲਕਾ ਗਰਮ ਕਰਕੇ ਉਸ 'ਚ ਕਪੂਰ ਨੂੰ ਮਿਕਸ ਕਰੋ। ਤਿਆਰ ਮਿਕਸਚਰ ਨੂੰ ਆਪਣੇ ਵਾਲਾਂ 'ਤੇ ਹਲਕੇ ਹੱਥਾਂ ਨਾਲ ਲਗਾਓ। 5-10 ਮਿੰਟ ਤੱਕ ਮਾਲਿਸ਼ ਕਰੋ। ਆਪਣੇ ਵਾਲਾਂ 'ਤੇ ਤੇਲ ਨੂੰ ਲਗਭਗ 1 ਘੰਟੇ ਜਾਂ ਪੂਰਾ ਰਾਤ ਲੱਗਿਆ ਰਹਿਣ ਦਿਓ। ਸਵੇਰੇ ਵਾਲਾਂ ਨੂੰ ਮਾਈਲਡ ਸ਼ੈਂਪੂ ਨਾਲ ਧੋ ਲਓ।

PunjabKesari
ਸਿਕਰੀ ਤੋਂ ਛੁੱਟਕਾਰਾ
ਵਧਦੇ ਪ੍ਰਦੂਸ਼ਣ ਅਤੇ ਵਾਲਾਂ ਦੀ ਚੰਗੀ ਤਰ੍ਹਾਂ ਨਾਲ ਕੇਅਰ ਨਾ ਕਰਨ ਨਾਲ ਸਭ ਤੋਂ ਜ਼ਿਆਦਾ ਸਿਕਰੀ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਇਸ ਤੋਂ ਛੁੱਟਕਾਰਾ ਪਾਉਣ ਲਈ ਕਪੂਰ ਦੀ ਵਰਤੋਂ ਕਰਨੀ ਵਧੀਆ ਆਪਸ਼ਨ ਹੈ। ਇਸ 'ਚ ਐਂਟੀ-ਫੰਗਲ, ਐਂਟੀ ਇੰਫਲਾਮੇਟਰੀ ਗੁਣ ਪਾਏ ਜਾਂਦੇ ਹਨ। ਅਜਿਹੇ 'ਚ ਇਸ ਨੂੰ ਵਾਲਾਂ 'ਤੇ ਲਗਾਉਣ ਨਾਲ ਸਿਕਰੀ ਦੀ ਪ੍ਰੇਸ਼ਾਨੀ ਤੋਂ ਰਾਹਤ ਮਿਲਦੀ ਹੈ।
ਵਾਲਾਂ 'ਚੋਂ ਜੂੰਆਂ ਦੀ ਸਮੱਸਿਆ ਤੋਂ ਦਿਵਾਏ ਛੁੱਟਕਾਰਾ
ਹਮੇਸ਼ਾ ਬੱਚਿਆਂ 'ਚ ਕਈ ਦਿਨਾਂ ਤੱਕ ਸਿਰ ਨਾ ਧੋਣ ਕਾਰਨ ਜੂੰਆਂ ਪੈ ਜਾਂਦੀਆਂ ਹਨ। ਅਜਿਹੇ 'ਚ ਕਪੂਰ ਨੂੰ ਪਿਘਲਾ ਕੇ ਉਸ 'ਚ ਨਾਰੀਅਲ ਦਾ ਤੇਲ ਮਿਕਸ ਕਰਕੇ ਕੁਝ ਦਿਨ ਲਗਾਉਣ ਨਾਲ ਜੂੰਆਂ ਦੂਰ ਹੋਣ 'ਚ ਮਦਦ ਮਿਲਦੀ ਹੈ।

PunjabKesari
ਵਾਲਾਂ ਦਾ ਝੜਨਾ ਰੋਕੇ
ਕਪੂਰ ਨੂੰ ਕਿਸੇ ਵੀ ਤੇਲ 'ਚ ਮਿਲਾ ਕੇ ਲਗਾਉਣ ਨਾਲ ਵਾਲਾਂ ਦਾ ਝੜਨਾ ਬੰਦ ਹੁੰਦਾ ਹੈ। ਇਸ ਨੂੰ ਲਗਾਉਂਦੇ ਸਮੇਂ ਹਲਕੇ ਹੱਥਾਂ ਨਾਲ ਮਾਲਿਸ਼ ਕਰਨੀ ਚਾਹੀਦੀ। ਅਜਿਹੇ 'ਚ ਹਫਤੇ 'ਚ 2 ਵਾਲਾਂ ਜਾਂ ਵਾਲ ਧੋਣ ਤੋਂ ਪਹਿਲਾਂ ਇਸ ਦੀ ਵਰਤੋਂ ਕਰਨ ਨਾਲ ਵਾਲ ਸੰਘਣੇ, ਸੁੰਦਰ, ਲੰਬੇ ਅਤੇ ਬਾਊਂਸੀ ਹੁੰਦੇ ਹਨ।
ਸਿਲਕੀ ਅਤੇ ਸ਼ਾਇਨੀ
ਕਪੂਰ ਵਾਲਾਂ 'ਚ ਨੈਚੁਰਲੀ ਚਮਕ ਲਿਆਉਣ ਦਾ ਕੰਮ ਕਰਦਾ ਹੈ। ਕਪੂਰ ਨੂੰ ਪੀਸ ਕੇ ਉਸ 'ਚ ਜੈਤੂਨ ਦਾ ਤੇਲ ਮਿਲਾ ਕੇ ਲਗਾਉਣ ਨਾਲ ਵਾਲ ਸਿਲਕੀ ਅਤੇ ਸਾਫਟ ਹੁੰਦੇ ਹਨ।