ਜਲੰਧਰ—ਹਰ ਲੜਕੀ ਮੇਕਅਪ ਕਰਨ ਲਈ ਐਕਸਾਈਟਿਡ ਹੁੰਦੀ ਹੈ ਪਰ ਉਸ ਨੂੰ ਰਿਮੂਵ ਕਰਨ 'ਚ ਆਲਸ ਮਹਿਸੂਸ ਕਰਦੀ ਹੈ। ਅਜਿਹੇ 'ਚ ਦਿਨ ਭਰ ਚਿਹਰੇ 'ਤੇ ਲੱਗਿਆ ਮੇਕਅਪ ਰਾਤ ਨੂੰ ਸੌਂਣ ਤੋਂ ਪਹਿਲਾਂ ਸਾਫ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਅਜਿਹਾ ਨਾ ਕਰਨ ਨਾਲ ਸਕਿਨ 'ਤੇ ਗੰਦਗੀ ਜਮ੍ਹਾ ਹੋ ਜਾਂਦੀ ਹੈ ਜਿਸ ਕਾਰਨ ਚਿਹਰੇ 'ਤੇ ਪਿੰਪਲਸ, ਦਾਗ-ਧੱਬੇ, ਬਲੈਕਹੈੱਡਸ ਹੋਣ ਲੱਗਦੇ ਹਨ। ਅਜਿਹੇ 'ਚ ਆਪਣੀ ਸਕਿਨ ਨੂੰ ਹੈਲਦੀ ਅਤੇ ਕਲੀਨ ਰੱਖਣ ਲਈ ਰਾਤ ਨੂੰ ਸੌਂਣ ਤੋਂ ਪਹਿਲਾਂ ਚਿਹਰੇ ਨੂੰ ਧੋ ਕੇ ਸੌਂਣਾ ਚਾਹੀਦਾ। ਤਾਂ ਚੱਲੋ ਜਾਣਦੇ ਹਾਂ ਰਾਤ ਨੂੰ ਚਿਹਰਾ ਧੋ ਕੇ ਸੌਂਣ ਨਾਲ ਸਕਿਨ ਨੂੰ ਕੀ ਫਾਇਦੇ ਹੁੰਦੇ ਹਨ।

PunjabKesari
ਸਕਿਨ ਪੋਰਸ ਹੁੰਦੇ ਹਨ ਕਲੀਨ  
ਤੁਹਾਡੀ ਸਕਿਨ ਸਮੇਂ-ਸਮੇਂ'ਤੇ ਡੈੱਡ ਸਕਿਨ ਸੈਲਸ ਨੂੰ ਬਣਾਉਂਦੀ ਹੈ। ਅਜਿਹੇ 'ਚ ਇਸ ਦੀ ਚੰਗੀ ਤਰ੍ਹਾਂ ਨਾਲ ਦੇਖਭਾਲ ਨਾ ਕਰਨ ਨਾਲ ਸਕਿਨ ਪੋਰਸ ਬੰਦ ਹੋ ਜਾਂਦੇ ਹਨ। ਇਸ ਦੇ ਨਾਲ ਹੀ ਦਿਨ ਭਰ ਦਾ ਲੱਗਿਆ ਮੇਕਅਪ ਸਾਫ ਕਰਕੇ ਨਾ ਸੌਂਣ ਨਾਲ ਸਕਿਨ 'ਤੇ ਗੰਦਗੀ ਜਮ੍ਹਾ ਹੋ ਜਾਂਦੀ ਹੈ। ਇਸ ਦੇ ਲਈ ਰੋਜ਼ਾਨਾ ਰਾਤ ਨੂੰ ਸੌਂਣ ਤੋਂ ਪਹਿਲਾਂ ਚਿਹਰੇ ਦਾ ਸਾਰਾ ਮੇਕਅਪ ਰਿਮੂਵ ਕਰਕੇ ਤਾਜ਼ੇ ਪਾਣੀ ਨਾਲ ਮੂੰਹ ਧੋ ਕੇ ਸੋਵੋ। ਇਸ ਦੇ ਇਲਾਵਾ ਹਫਤੇ 'ਚ 1-2 ਵਾਰ ਚਿਹਰੇ ਦੀ ਸਕਰਬਿੰਗ ਕਰੋ।
ਪਿੰਪਲਸ ਹੁੰਦੇ ਹਨ ਦੂਰ
ਰਾਤ ਨੂੰ ਬਿਨ੍ਹਾਂ ਮੇਕਅਪ ਸਾਫ ਕੀਤੇ ਸੌਂਣ ਨਾਲ ਸਕਿਨ 'ਚ ਮੈਲ ਅਤੇ ਗੰਦਗੀ ਚਿਪਕ ਜਾਂਦੀ ਹੈ। ਅਜਿਹੇ 'ਚ ਇੰਫੈਕਸ਼ਨ ਅਤੇ ਸਕਿਨ 'ਤੇ ਬੈਕਟੀਰੀਆ ਜਮ੍ਹਾ ਹੋਣ ਦਾ ਖਤਰਾ ਵਧਦਾ ਹੈ। ਇਸ ਦੇ ਇਲਾਵਾ ਪਿੰਪਲਸ, ਬਲੈਕਹੈੱਡਸ, ਦਾਗ-ਧੱਬੇ ਆਦਿ ਹੁੰਦੇ ਹਨ। ਇਸ ਤੋਂ ਬਚਣ ਲਈ ਰਾਤ ਨੂੰ ਸਕਿਨ ਦੀ ਸਫਾਈ ਕਰਨੀ ਬਹੁਤ ਜ਼ਰੂਰੀ ਹੈ।

PunjabKesari
ਆਈਲੈਸ ਹੁੰਦੀ ਹੈ ਸੁਰੱਖਿਅਤ
ਕਾਜਲ ਅਤੇ ਮਸਕਾਰਾ ਅੱਖਾਂ ਨੂੰ ਸੁੰਦਰ ਅਤੇ ਅਟਰੈਕਟਿਵ ਲੁੱਕ ਦੇਣ ਦਾ ਕੰਮ ਕਰਦਾ ਹੈ। ਪਰ ਦਿਨ ਭਰ ਇਸ ਨੂੰ ਲਗਾ ਕੇ ਰੱਖਣ ਨਾਲ ਪਲਕਾਂ ਕਠੋਰ ਅਤੇ ਭਾਰੀ ਫੀਲ ਹੁੰਦੀਆਂ ਹਨ। ਇਸ ਦੇ ਨਾਲ ਹੀ ਮੇਕਅਪ ਸਾਫ ਕਰਕੇ ਨਾ ਸੌਂਣ ਨਾਲ ਅੱਖਾਂ 'ਚ ਸੜਨ, ਖਾਰਸ਼ ਅਤੇ ਇੰਫੈਕਸ਼ਨ ਵੀ ਹੋ ਸਕਦੀ ਹੈ। ਕਿਉਂਕਿ ਇਨ੍ਹਾਂ 'ਚ ਕੈਮੀਕਲ ਪਾਏ ਜਾਂਦੇ ਹਨ ਜੋ ਅੱਖਾਂ ਦੀ ਦੇਖਭਾਲ ਲਈ ਸਹੀ ਨਹੀਂ ਹੁੰਦੇ ਹਨ। ਅਜਿਹੇ 'ਚ ਰੋਜ਼ ਚਿਹਰਾ ਧੋਣ ਨਾਲ ਅੱਖਾਂ ਨੂੰ ਚੰਗੀ ਤਰ੍ਹਾਂ ਨਾਲ ਸਾਫ ਕਰੋ।
ਸਕਿਨ ਹੁੰਦੀ ਹੈ ਸੁੰਦਰ
ਚੰਗੀ ਸਕਿਨ ਲਈ ਸਮੇਂ 'ਤੇ ਸੌਂਣਾ ਵੀ ਜ਼ਰੂਰੀ ਹੈ। ਇਸ ਲਈ ਰੋਜ਼ 7-8 ਅੱਠ ਘੰਟੇ ਦੀ ਨੀਂਦ ਲਓ। ਅਸਲ 'ਚ ਰਾਤ ਦੇ ਸਮੇਂ ਚਮੜੀ ਡੈੱਡ ਸਕਿਨ ਸੈਲਸ ਨੂੰ ਰਿਪੇਅਰ ਕਰਨ 'ਚ ਮਦਦ ਮਿਲਦੀ ਹੈ। ਇਸ ਦੇ ਨਾਲ ਹੀ ਸਕਿਨ ਫਰੈੱਸ਼ ਫੀਲ ਕਰਦੀ ਹੈ। ਅਜਿਹੇ 'ਚ ਚਾਹੇ ਤੁਸੀਂ ਜਿਨ੍ਹਾਂ ਮਰਜ਼ੀ ਥੱਕ ਚੁੱਕੇ ਹੋਵੋ ਰਾਤ ਨੂੰ ਚਿਹਰਾ ਧੋ ਕੇ ਹੀ ਸੋਵੋ।