ਜਲੰਧਰ—ਸਾਲਾਂ ਤੋਂ ਲੋਕ ਨਾਰੀਅਲ ਤੇਲ ਦੀ ਵਰਤੋਂ ਕਰਦੇ ਆ ਰਹੇ ਹਨ। ਕੁਝ ਲੋਕ ਖਾਣੇ 'ਚ ਇਸ ਦੀ ਵਰਤੋਂ ਕਰਦੇ ਹਨ ਤਾਂ ਕੁਝ ਸਕਿਨ ਲਈ ਇਸ ਦੀ ਵਰਤੋਂ ਕਰਦੇ ਹਨ। ਹਾਲਾਂਕਿ ਬਦਲਦੇ ਟਰੈਂਡ 'ਚ ਢੇਰ ਸਾਰੇ ਬਿਊਟੀ ਪ੍ਰਾਡੈਕਟਸ ਤੁਹਾਨੂੰ ਮਾਰਕਿਟ 'ਚ ਮਿਲ ਜਾਣਗੇ, ਪਰ ਨਾਰੀਅਲ ਦਾ ਤੇਲ ਤੁਹਾਡੀ ਸਕਿਨ ਲਈ ਸਭ ਤੋਂ ਜ਼ਿਆਦਾ ਫਾਇਦੇਮੰਦ ਤੇਲ ਹੈ। ਆਓ ਜਾਣਦੇ ਹਾਂ ਸਕਿਨ ਲਈ ਕੋਕੋਨੈੱਟ ਆਇਲ ਕਿਸ ਤਰ੍ਹਾਂ ਫਾਇਦੇਮੰਦ ਹੈ।

PunjabKesari
ਬੇਸਟ ਸਨਸਕ੍ਰੀਨ ਲੋਸ਼ਨ
ਗਰਮੀਆਂ ਦੇ ਮੌਸਮ 'ਚ ਧੁੱਪ 'ਚ ਬਾਹਰ ਨਿਕਲਣ ਨਾਲ ਸਨ ਟੈਨ ਅਤੇ ਬਰਨ ਵਰਗੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਾਰਕਿਟ 'ਚ ਤੁਹਾਨੂੰ ਢੇਰ ਸਾਰੇ ਸਨਸਕ੍ਰੀਨ ਲੋਸ਼ਨ ਮਿਲ ਜਾਣਗੇ, ਪਰ ਧੁੱਪ 'ਚੋਂ ਨਿਕਲਣ ਵਾਲੀ ਖਤਰਨਾਕ ਯੂ.ਵੀ. ਰੇਜ ਤੋਂ ਜੋ ਸੁਰੱਖਿਆ ਨਾਰੀਅਲ ਤੇਲ ਕਰਦਾ ਹੈ, ਉਸ ਦਾ ਮੁਕਾਬਲਾ ਕੋਈ ਵੀ
ਸਨਸਕ੍ਰੀਨ ਲੋਸ਼ਨ ਨਹੀਂ ਕਰਦਾ ਹੈ। ਜੇਕਰ ਤੁਸੀਂ ਮੇਕਅੱਪ ਸਪਲਾਈ ਕਰਨ ਤੋਂ ਪਹਿਲਾਂ ਜਾਂ ਫਿਰ ਜੇਕਰ ਤੁਸੀਂ ਮੇਕਅੱਪ ਨਹੀਂ ਵੀ ਕਰਦੀ ਤਾਂ ਵੀ ਧੁੱਪ 'ਚ ਜਾਣ ਤੋਂ ਅੱਧਾ ਘੰਟਾ ਪਹਿਲਾਂ ਚਿਹਰਾ 'ਤੇ ਨਾਰੀਅਲ ਤੇਲ ਦੇ ਨਾਲ ਮਾਲਿਸ਼ ਕਰਦੀ ਹੋ ਤਾਂ ਸੂਰਜ ਦੀਆਂ ਯੂ.ਵੀ. ਕਿਰਨਾਂ ਤੁਹਾਡਾ ਕੁਝ ਨਹੀਂ ਵਿਗਾੜ ਸਕਦੀਆਂ।

PunjabKesari
ਡਰਾਈ ਸਕਿਨ ਲਈ ਬਹੁਤ ਫਾਇਦੇਮੰਦ
ਮੌਸਮ ਬਦਲਣ 'ਤੇ ਕੁਝ ਲੋਕਾਂ ਦੀ ਸਕਿਨ 'ਚ ਰੁਖਾਪਨ ਆ ਜਾਂਦਾ ਹੈ। ਅਜਿਹੇ 'ਚ ਨਾਰੀਅਲ ਦਾ ਤੇਲ ਤੁਹਾਨੂੰ ਸਕਿਨ ਲਈ ਮਾਇਸਚੁਰਾਈਜ਼ਰ ਦਾ ਕੰਮ ਕਰਦਾ ਹੈ। ਤੁਸੀਂ ਦੇਖੋਗੇ ਕਿ ਲਗਾਤਾਰ 20-21 ਦਿਨ ਨਾਰੀਅਲ ਦਾ ਤੇਲ ਚਿਹਰੇ 'ਤੇ ਲਗਾਉਣ ਨਾਲ ਸਕਿਨ ਦਾ ਸਾਰਾ ਰੁਖਾਪਨ ਦੂਰ ਹੋ ਜਾਵੇਗਾ। ਨਾ ਸਿਰਫ ਰੁਖਾਪਨ ਦੂਰ ਹੋਵੇਗਾ ਸਗੋਂ ਨਾਰੀਅਲ ਤੇਲ 'ਚ ਮੌਜੂਦ ਵਿਟਾਮਿਨ ਈ ਅਤੇ ਓਮੇਗਾ-3 ਫੈਟੀ ਐਸਿਡ ਸਕਿਨ ਟੋਨ 'ਚ ਵੀ ਨਿਖਾਰ ਲੈ ਕੇ ਆਵੇਗਾ।
ਬੈਸਟ ਮੇਕਅੱਪ ਰਿਮੂਵਰ
ਹਰ ਰੋਜ਼ ਰਾਤ ਨੂੰ ਮੇਕਅਪ ਰਿਮੂਵਰ ਕਰਕੇ ਸੌਂਣਾ ਇਕ ਚੰਗੀ ਆਦਤ ਹੈ। ਹੋਰ ਕ੍ਰੀਮ ਦੇ ਨਾਲ ਮਾਰਕਿਟ 'ਚ ਤੁਹਾਨੂੰ ਰਿਮੂਵਲ ਪ੍ਰੋਡੈਕਟਸ ਵੀ ਆਸਾਨੀ ਨਾਲ ਮਿਲ ਜਾਣਗੇ। ਪਰ ਨਾਰੀਅਲ ਤੇਲ ਨਾਲ ਮੇਕਅਪ ਰਿਮੂਵ ਕਰਨਾ ਜਿਥੇ ਆਸਾਨ ਕੰਮ ਹੈ, ਉਧਰ ਇਹ ਸਸਤਾ ਵੀ ਕਾਫੀ ਪੈਂਦਾ ਹੈ। ਨਾਲ ਹੀ ਮੇਕਅਪ 'ਚ ਮੌਜੂਦ ਕੈਮੀਕਲਸ ਦੀ ਵਜ੍ਹਾ ਨਾਲ ਜੋ ਨੁਕਸਾਨ ਤੁਹਾਡੀ ਸਕਿਨ ਨੂੰ ਹੋਇਆ ਹੈ, ਉਸ ਨਾਲ ਵੀ ਤੁਹਾਡੀ ਸਕਿਨ ਹੀਲ ਹੋ ਜਾਂਦੀ ਹੈ।

PunjabKesari
ਐਕਨੇ ਫ੍ਰੀ ਸਕਿਨ
ਜਿਨ੍ਹਾਂ ਲੜਕੀਆਂ ਨੂੰ ਚਿਹਰੇ 'ਤੇ ਪਿੰਪਲਸ ਦੀ ਸਮੱਸਿਆ ਰਹਿੰਦੀ ਹੈ ਅਤੇ ਪਿੰਪਲਸ ਛੁੱਟਣ ਦੇ ਬਾਅਦ ਚਿਹਰੇ 'ਤੇ ਦਾਗ ਪੈ ਜਾਂਦੇ ਹਨ, ਅਜਿਹੇ 'ਚ ਨਾਰੀਅਲ ਦੇ ਤੇਲ 'ਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜਿਸ ਨਾਲ ਤੁਹਾਡੀ ਸਕਿਨ ਨੂੰ ਫਾਇਦਾ ਮਿਲਦਾ ਹੈ ਅਤੇ ਕਿੱਲਾਂ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਰਹਿੰਦੀ ਹੈ।