ਜਲੰਧਰ—ਡਬਲਿਊ.ਐੱਚ.ਓ. ਤੋਂ ਲੈ ਕੇ ਦੁਨੀਆ ਦੇ ਸਾਰੇ ਡਾਕਟਰ ਕੋਰੋਨਾ ਵਾਇਰਸ ਤੋਂ ਬਚਣ ਦੀ ਸਲਾਹ ਲੋਕਾਂ ਤੱਕ ਪਹੁੰਚਾ ਰਹੇ ਹਨ। ਅਜਿਹੇ 'ਚ ਲੋੜ ਹੈ ਸਿਰਫ ਉਨ੍ਹਾਂ ਗੱਲਾਂ ਨੂੰ ਸੁਣ ਕੇ ਅਮਲ ਕਰਨ ਦੀ। ਕਈ ਵਾਰ ਲੋਕ ਅਫਵਾਹਾਂ ਨਾਲ ਭਰੀਆਂ ਗੱਲਾਂ 'ਤੇ ਯਕੀਨ ਕਰ ਲੈਂਦੇ ਹਨ ਅਤੇ ਬੇਵਜ੍ਹਾ ਬੀਮਾਰ ਪੈ ਜਾਂਦੇ ਹਨ। ਇਸ ਗੱਲ 'ਚ ਕਈ ਸ਼ੱਕ ਨਹੀਂ ਹੈ ਕਿ ਕੋਰੋਨਾ ਇਕ ਖਤਰਨਾਕ ਵਾਇਰਸ ਹੈ, ਪਰ ਜੇਕਰ ਤੁਸੀਂ ਕੁਝ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖੋਗੇ, ਤਾਂ ਤੁਸੀਂ ਬਹੁਤ ਛੇਤੀ ਇਸ ਸਮੱਸਿਆ ਦੀ ਲਪੇਟ 'ਚ ਆਉਣ ਤੋਂ ਬਚ ਸਕਦੇ ਹੋ। ਆਓ ਜਾਣਦੇ ਹਾਂ ਕੋਰੋਨਾ ਵਾਇਰਸ ਤੋਂ ਬਚਣ ਦੇ ਕੁਝ ਆਸਾਨ ਟਿਪਸ...
ਮਹਿੰਗਾ ਮਾਸਕ ਖਰੀਦਣ ਦੀ ਨਹੀਂ ਹੈ ਲੋੜ
ਕੋਰੋਨਾ ਵਾਇਰਸ 'ਚ ਸਿਰਫ 400-500 ਮਾਈਕ੍ਰੋ ਦੇ ਕਣ ਪਾਏ ਜਾਂਦੇ ਹਨ, ਜਿਸ ਨੂੰ ਇਕ ਨਾਰਮਲ ਮਾਸਕ ਆਸਾਨੀ ਨਾਲ ਰੋਕ ਸਕਦਾ ਹੈ। ਲੋੜ ਹੈ ਤਾਂ ਸਮੇਂ-ਸਮੇਂ 'ਤੇ ਇਸ ਮਾਸਕ ਨੂੰ ਬਦਲਣ ਦੀ। ਹਰ 6 ਤੋਂ 7 ਘੰਟੇ ਬਾਅਦ ਮਾਸਕ ਜ਼ਰੂਰ ਬਦਲੋ।
ਹਵਾ 'ਚ ਨਹੀਂ, ਵਸਤੂਆਂ 'ਤੇ ਹੁੰਦੇ ਹਨ ਕੀਟਾਣੂ
ਕੋਰੋਨਾ ਦੇ ਕੀਟਾਣੂ ਹਵਾ 'ਚ ਨਹੀਂ ਸਗੋਂ ਵਸਤੂਆਂ 'ਤੇ ਲੱਗੇ ਹੁੰਦੇ ਹਨ। ਕਿਸੇ ਵੀ ਵਸਤੂ 'ਤੇ ਪੂਰੇ 12 ਘੰਟੇ ਤੱਕ ਕੋਰੋਨਾ ਦੇ ਕੀਟਾਣੂ ਲੱਗੇ ਰਹਿੰਦੇ ਹਨ। ਜਿਸ ਵਜ੍ਹਾ ਨਾਲ ਤੁਹਾਨੂੰ ਬਹੁਤ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ।

PunjabKesari
ਕੱਪੜਿਆਂ 'ਤੇ 9 ਘੰਟੇ ਤੱਕ ਰਹਿੰਦੇ ਹਨ ਕੀਟਾਣੂ
ਜੇਕਰ ਕੋਰੋਨਾ ਨਾਲ ਪੀੜਤ ਕੋਈ ਵਿਅਕਤੀ ਨੇ ਤੁਹਾਡੇ ਕੱਪੜੇ ਪਾ ਲਏ ਤਾਂ ਉੁਨ੍ਹਾਂ ਕੱਪੜਿਆਂ ਨੂੰ ਚੰਗੀ ਤਰ੍ਹਾਂ ਨਾਲ ਡੀਟਾਲ ਦੇ ਨਾਲ ਸਾਫ ਕਰੋ। ਕੱਪੜਿਆਂ 'ਤੇ ਕੋਰੋਨਾ ਦੇ ਕੀਟਾਣੂ ਪੂਰੇ 9 ਘੰਟੇ ਤੱਕ ਲੱਗੇ ਰਹਿੰਦੇ ਹਨ।

PunjabKesari
ਹੱਥਾਂ 'ਤੇ 10 ਮਿੰਟ ਤੱਕ ਰਹਿੰਦਾ ਹੈ ਅਸਰ
ਕੋਰੋਨਾ ਦੇ ਕੀਟਾਣੂਆਂ ਦਾ ਅਸਰ ਤੁਹਾਡੇ ਹੱਥਾਂ 'ਤੇ ਪੂਰੇ 10 ਮਿੰਟ ਤੱਕ ਰਹਿੰਦਾ ਹੈ। ਅਜਿਹੇ 'ਚ ਹਰ 1 ਘੰਟੇ ਬਾਅਦ ਹੱਥ ਧੋਵੋ ਅਤੇ ਹਰ 15 ਮਿੰਟ ਬਾਅਦ ਹੱਥਾਂ ਨੂੰ ਸੈਨੀਟਾਈਜ਼ ਜ਼ਰੂਰ ਕਰੋ।
ਧੁੱਪ 'ਚ ਬੈਠੋ
ਕੋਰੋਨਾ ਵਾਇਰਸ ਦਾ ਅਸਰ 26-27 ਡਿਗਰੀ 'ਚ ਜਾ ਕੇ ਖਤਮ ਹੋ ਜਾਂਦਾ ਹੈ। ਅਜਿਹੇ 'ਚ ਜਿਨੀਂ ਦੇਰ ਤੱਕ ਹੋ ਸਕੇ ਧੁੱਪ ਸੇਕੋ। ਜਿਸ ਕਮਰੇ 'ਚ ਤੁਸੀਂ ਰਹਿੰਦੇ ਹੋ ਉਸ ਨੂੰ ਗਰਮ ਰੱਖੋ। ਆਈਸਕ੍ਰੀਮ, ਠੰਡੇ ਪਾਣੀ ਅਤੇ ਠੰਡੀ ਤਾਸੀਰ ਵਾਲੀਆਂ ਸਾਰੀਆਂ ਚੀਜ਼ਾਂ ਤੋਂ ਦੂਰ ਰਹੋ।
ਗਰਮ ਪਾਣੀ ਨਾਲ ਕਰੋ ਗਰਾਰੇ
ਦੰਦਾਂ 'ਤੇ ਕੋਰੋਨਾ ਵਾਇਰਸ ਦੇ ਕੀਟਾਣੂ 10 ਘੰਟੇ ਤੱਕ ਛਿਪੇ ਰਹਿੰਦੇ ਹਨ। ਜਦੋਂ ਤੱਕ ਕੋਰੋਨਾ ਦੇ ਕੀਟਾਣੂ ਤੁਹਾਡੇ ਗਲੇ ਤੱਕ ਹਨ ਉਦੋਂ ਤੱਕ ਤੁਹਾਡੇ ਫੇਫੜੇ ਸੁਰੱਖਿਅਤ ਹਨ। ਅਜਿਹੇ 'ਚ ਦਿਨ 'ਚ 2-3 ਵਾਰ ਨਮਕ ਵਾਲੇ ਪਾਣੀ ਨਾਲ ਗਰਾਰੇ ਕਰੋ, ਤਾਂ ਜੋ ਕੀਟਾਣੂ ਗਲੇ ਤੋਂ ਹੇਠਾਂ ਨਾ ਜਾ ਪਾਉਣ।

PunjabKesari
ਭੀੜ-ਭੜੱਕੇ ਤੋਂ ਰਹੇ ਦੂਰ
ਜਿੰਨਾ ਹੋ ਸਕੇ ਗਰਮੀਆਂ ਸ਼ੁਰੂ ਹੋਣ ਤੱਕ ਜ਼ਿਆਦਾ ਭੀੜ-ਭੜੱਕੇ 'ਚ ਨਾ ਜਾਓ। ਉਂਝ ਤਾਂ ਨਾਨਵੈੱਜ 'ਚ ਕੋਰੋਨਾ ਦੇ ਕੀਟਾਣੂ ਨਹੀਂ ਹੁੰਦੇ ਹਨ, ਪਰ ਫਿਰ ਵੀ ਬਚਾਅ ਜਿੰਨਾ ਹੋਵੇ ਓਨਾ ਹੀ ਘੱਟ ਹੈ। ਕੁਝ ਸਮੇਂ ਲਈ ਕਿਸੇ ਵੀ ਤਰ੍ਹਾਂ ਦੇ ਨਾਨਵੈੱਜ ਦੀ ਵਰਤੋਂ ਨਾ ਕਰੋ।