ਜਲੰਧਰ—ਕੋਰੋਨਾ ਵਾਇਰਸ ਸਭ ਤੋਂ ਜ਼ਿਆਦਾ ਬਜ਼ੁਰਗਾਂ ਅਤੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਅਜਿਹੇ 'ਚ ਮਾਤਾ-ਪਿਤਾ ਦਾ ਇਸ ਵਿਸ਼ੇ ਨੂੰ ਲੈ ਕੇ ਚਿੰਤਿਤ ਹੋਣਾ ਲਾਜ਼ਮੀ ਹੈ। ਪਰ ਬੱਚਿਆਂ ਨੂੰ ਅਤੇ ਖੁਦ ਨੂੰ ਪੈਨਿਕ ਕਰਨ ਦੀ ਬਜਾਏ ਇਸ ਵਾਇਰਸ ਦੇ ਬਾਰੇ 'ਚ ਉਨ੍ਹਾਂ ਨੂੰ ਦੱਸੋ ਅਤੇ ਬਚਣ ਦੀ ਜਾਣਕਾਰੀ ਵੀ ਦਿਓ।
ਬੱਚਿਆਂ ਨੂੰ ਦੱਸੋ ਕਿੰਝ ਫੈਲਦਾ ਹੈ ਵਾਇਰਸ?

PunjabKesari
ਬੱਚਿਆਂ ਦਾ ਧਿਆਨ ਰੱਖਦੇ ਹੋਏ ਬੇਸ਼ੱਕ ਸਰਕਾਰ ਨੇ ਸਕੂਲ-ਕਾਲਜ ਬੰਦ ਕਰ ਦਿੱਤੇ ਹਨ। ਪਰ ਫਿਰ ਵੀ ਕੋਰੋਨਾ ਵਾਇਰਸ ਤੋਂ ਬਚਣ ਲਈ ਉਨ੍ਹਾਂ ਨੂੰ ਜਾਣਕਾਰੀ ਜ਼ਰੂਰ ਦਿਓ। ਉਨ੍ਹਾਂ ਨੂੰ ਦੱਸੋ ਕਿ ਇਹ ਵਾਇਰਸ ਜਾਨਵਰਾਂ ਅਤੇ ਇਨਸਾਨਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ। ਇਹ ਵਾਇਰਸ ਪੂਰੀ ਤਰ੍ਹਾਂ ਕੋਸ਼ਿਕਾਵਾਂ 'ਚ ਚਲਾ ਜਾਂਦਾ ਹੈ, ਕੋਸ਼ਿਕਾਵਾਂ ਨੂੰ ਤੋੜਣ ਦੇ ਬਾਅਦ ਫਿਰ ਤੋਂ ਇਸ ਨੂੰ ਪੈਦਾ ਕਰਨ ਦਾ ਕੰਮ ਕਰਦਾ ਹੈ। ਕਿਸੇ ਵੀ ਪ੍ਰਭਾਵਿਤ ਵਿਅਕਤੀ ਦੇ ਖਾਂਸੀ ਅਤੇ ਛਿੱਕਣ 'ਤੇ ਇਹ ਵਾਇਰਸ ਬਹੁਤ ਛੇਤੀ ਫੈਲਦਾ ਹੈ। ਬੱਚਿਆਂ ਨੂੰ ਦੱਸੋ ਕਿ ਕੋਈ ਵੀ ਵਿਅਕਤੀ ਜੇਕਰ ਖਾਂਸੀ ਜਾਂ ਛਿੱਕੇ ਤਾਂ ਉਸ ਤੋਂ ਜਿੰਨਾ ਹੋ ਸਕੇ ਦੂਰ ਰਹੋ।
ਬੱਚਿਆਂ ਨੂੰ ਸਿਖਾਓ ਛੋਟੇ-ਛੋਟੇ ਟਿਪਸ...
-ਬੱਚਿਆਂ ਦੀ ਜੇਬ 'ਚ ਹੈਂਡ-ਸੈਨੀਟਾਈਜ਼ਰ ਰੱਖੋ, ਹਰ ਅੱਧੇ ਘੰਟੇ ਬਾਅਦ ਉਨ੍ਹਾਂ ਨੂੰ ਵਰਤੋਂ ਕਰਨ ਲਈ ਕਹੋ।
-ਬੱਚਿਆਂ ਨੂੰ ਭੀੜ-ਭੜੱਕੇ ਵਾਲੇ ਇਲਾਕੇ 'ਚ ਨਾ ਤਾਂ ਖੁਦ ਲੈ ਕੇ ਜਾਓ ਅਤੇ ਨਾ ਹੀ ਉਨ੍ਹਾਂ ਨੂੰ ਇਕੱਲੇ ਅਜਿਹਾ ਕਰਨ ਦਿਓ।
-ਖਾਂਸੀ ਅਤੇ ਛਿੱਕ ਮਾਰਦੇ ਸਮੇਂ ਉਨ੍ਹਾਂ ਨੂੰ ਮੂੰਹ 'ਤੇ ਹੱਥ ਰੱੱਖਣਾ ਸਿਖਾਓ।
-ਖਾਂਸੀ ਅਤੇ ਛਿੱਕ ਮਾਰਨ ਤੋਂ ਬਾਅਦ ਬੱਚਿਆਂ ਦੇ ਹੱਥ ਜ਼ਰੂਰ ਵਾਸ਼ ਕਰੋ।
-ਜੇਕਰ ਤੁਹਾਨੂੰ ਸਰਦੀ-ਜ਼ੁਕਾਮ ਦੀ ਸ਼ਿਕਾਇਤ ਹੈ ਤਾਂ ਖੁਦ ਵੀ ਬੱਚਿਆਂ ਤੋਂ ਦੂਰ ਰਹੋ।
-ਕੁਝ ਦੇਰ ਲਈ ਬੱਚਿਆਂ ਨੂੰ ਇਕ ਦੂਜੇ ਨਾਲ ਖਾਣਾ ਸ਼ੇਅਰ ਕਰਨ ਤੋਂ ਮਨ੍ਹਾ ਕਰੋ।

PunjabKesari
ਬੱਚਿਆਂ ਨੂੰ ਪੈਨਿਕ ਹੋਣ ਤੋਂ ਬਚਾਓ...
ਕੋਰੋਨਾ ਵਾਇਰਸ ਦੀ ਖਬਰ ਨੂੰ ਲੈ ਕੇ ਜਿਥੇ ਬਹੁਤ ਲੋਕ ਪੈਨਿਕ ਹੋ ਕੇ ਸਿਰ ਦਰਦ ਦਾ ਸ਼ਿਕਾਰ ਹੋ ਰਹੇ ਹਨ, ਉਧਰ ਤੁਸੀਂ ਸੋਚੋ ਬੱਚਿਆਂ 'ਤੇ ਇਸ ਦਾ ਕੀ ਅਸਰ ਪਵੇਗਾ। ਬੱਚਿਆਂ ਨੂੰ ਸਮਝਾਓ ਕਿ ਕਿਸੇ ਵੀ ਤਰ੍ਹਾਂ ਦੀ ਅਫਵਾਹ ਤੋਂ ਬਚੋ। ਅੱਜ ਕੱਲ ਬੱਚੇ ਵੀ ਮੋਬਾਇਲ ਫੋਨ ਵਰਤੋਂ ਕਰਦੇ ਹਨ, ਅਜਿਹੇ 'ਚ ਉਨ੍ਹਾਂ ਨੂੰ ਜਲਦਬਾਜ਼ 'ਚ ਕਿਸੇ ਵੀ ਖਬਰ ਨੂੰ ਸ਼ੇਅਰ ਕਰਨ ਤੋਂ ਰੋਕੋ।
ਕੋਰੋਨਾ ਤੋਂ ਪੀੜਤ ਬੱਚਿਆਂ 'ਚ ਦਿੱਸਣ ਵਾਲੇ ਲੱਛਣ
-ਜੇਕਰ ਬੱਚੇ ਨੂੰ ਇਕ ਦਮ ਤੋਂ 102 ਜਾਂ 4 ਬੁਖਾਰ ਹੋਵੇ।
-ਸੁੱਕੀ ਖਾਂਸੀ ਅਤੇ ਸਾਹ ਲੈਣ 'ਚ ਪ੍ਰੇਸ਼ਾਨੀ

PunjabKesari
ਕਿੰਝ ਫੈਲਦਾ ਹੈ ਵਾਇਰਸ
ਪਬਲਿਕ ਪਲੇਸ 'ਚ ਜਾ ਕੇ ਟੇਬਲ, ਕੁਰਸੀ, ਦਰਵਾਜ਼ੇ ਅਤੇ ਪੌੜੀਆਂ ਚੜਦੇ ਸਮੇਂ ਗਰਿੱਲ ਨੂੰ ਛੂਹਣਾ।
-ਖਾਂਸੀ ਅਤੇ ਛਿੱਕਦੇ ਸਮੇਂ ਮੂੰਹ 'ਤੇ ਹੱਥ ਨਾ ਰੱਖਣਾ
ਅਜਿਹੇ 'ਚ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰੇ ਲੋਕਾਂ ਨੂੰ ਇਸ ਬਾਰੇ 'ਚ ਅਵੇਅਰ ਹੋਣਾ ਜ਼ਰੂਰੀ ਹੈ। ਤਾਂ ਜੋ ਇਸ ਤੇਜ਼ੀ ਨਾਲ ਫੈਲਦੀ ਮਹਾਮਾਰੀ 'ਤੇ ਜਲਦ ਪਕੜ ਪਾਈ ਜਾ ਸਕੇ।