ਜਲੰਧਰ—ਲਿਪਸ (ਬੁੱਲ੍ਹਾਂ) ਦੀ ਦੇਖਭਾਲ ਲਈ ਲੜਕੀਆਂ ਹਮੇਸ਼ਾ ਲਿਪ ਬਾਮ ਦੀ ਵਰਤੋਂ ਕਰਦੀਆਂ ਹਨ ਪਰ ਬੁੱਲ੍ਹਾਂ ਦੀ ਦੇਖਭਾਲ ਦੇ ਨਾਲ-ਨਾਲ ਤੁਸੀਂ ਚਾਹੋ ਤਾਂ ਲਿਪ ਬਾਮ ਦੀ ਵਰਤੋਂ ਹੋਰ ਵੀ ਕਈ ਤਰੀਕਿਆਂ ਨਾਲ ਕਰ ਸਕਦੇ ਹੋ ਜਿਵੇਂ ਕਿ
ਪਰਫੈਕਟ ਹੇਅਰਸਟਾਈਲ
ਲੜਕੀਆਂ ਵਾਲਾਂ ਨੂੰ ਪਰਫੈਕਟ ਲੁੱਕ ਦੇਣ ਲਈ ਪਾਰਟੀ-ਫੰਕਸ਼ਨ 'ਚ ਜਾਣ ਤੋਂ ਪਹਿਲਾਂ ਹੇਅਰ ਸਪ੍ਰੇ ਦੀ ਵਰਤੋਂ ਕਰਦੀਆਂ ਹਨ। ਪਰ ਜੇਕਰ ਤੁਸੀਂ ਹੇਅਰ ਸਪ੍ਰੇ ਦੀ ਥਾਂ ਲਿਪ ਬਾਮ ਵਰਤੋਂ ਕਰੋ ਤਾਂ ਸਿਰਫ ਤੁਹਾਡੇ ਹੇਅਰਸਟਾਈਲ ਨੂੰ ਪਰਫੈਕਟ ਲੁੱਕ ਮਿਲੇਗਾ ਸਗੋਂ ਤੁਹਾਡੇ ਹੇਅਰ ਵੀ ਸਮੂਦ ਅਤੇ ਸ਼ਾਇਨੀ ਨਜ਼ਰ ਆਉਣਗੇ।

PunjabKesari
ਮੇਕਅਪ ਰਿਮੂਵਲ
ਜੇਕਰ ਮੇਕਅਪ ਰਿਮੂਵਰ ਲੋਸ਼ਨ ਖਤਮ ਹੋ ਚੁੱਕਾ ਹੈ ਤਾਂ ਲਿਪ ਬਾਮ ਦੀ ਮਦਦ ਲਓ। ਕਿਸੇ ਕਾਟਨ ਜਾਂ ਟਿਸ਼ੂ ਪੇਪਰ 'ਤੇ ਲਿਪ ਬਾਮ ਲਗਾਓ ਅਤੇ ਪੂਰੇ ਚਿਹਰੇ ਅਤੇ ਗਰਦਨ 'ਤੇ ਲੱਗੇ ਮੇਕਅਪ ਨੂੰ ਸਾਫ ਕਰ ਲਓ।

PunjabKesari
ਹਾਈਲਾਈਟਰ ਦਾ ਕੰਮ
ਜੇਕਰ ਤੁਹਾਡੇ ਕੋਲ ਹਰ ਰੋਜ਼ ਮੇਕਅਪ ਕਰਨ ਦਾ ਸਮਾਂ ਨਹੀਂ ਹੈ ਤਾਂ ਤੁਸੀਂ ਆਪਣੇ ਚਿਹਰੇ ਨੂੰ ਸਿਰਫ ਹਾਈਲਾਈਟ ਵੀ ਕਰ ਸਕਦੇ ਹੋ। ਲਿਪ ਬਾਮ ਦੀ ਮਦਦ ਨਾਲ ਚਿਹਰੇ ਨੂੰ ਹਾਈਲਾਈਟ ਕਰਨ ਲਈ ਥੋੜ੍ਹਾ ਜਿਹਾ ਲਿਪ ਬਾਮ ਲਓ ਅਤੇ ਇਸ ਨੂੰ ਚਿਹਰੇ 'ਤੇ ਡੈਬ ਕਰੋ। ਆਪਣੀ ਸਕਿਨ ਨੂੰ ਜਿੰਨਾ ਹੋ ਸਕੇ ਨੈਚੁਰਲੀ ਕਲੀਨ ਰੱਖੋ ਤਾਂ ਜੋ ਹਲਕਾ ਜਿਹਾ ਹਾਈਲਾਈਟਰ ਲਗਾਉਣ 'ਤੇ ਤੁਹਾਡਾ ਫੇਸ ਇਕਦਮ ਪਰਫੈਕਟ ਦਿਖਾਈ ਦੇਵੇ।
ਆਈਸ਼ੈਡੋ
ਆਈਸ਼ੈਡੋ ਲਗਾਉਂਦੇ ਸਮੇਂ ਜੇਕਰ ਤੁਸੀਂ ਥੋੜ੍ਹਾ ਜਿਹਾ ਲਿਪ ਬਾਮ ਉਸ 'ਚ ਮਿਕਸ ਕਰੋ ਤਾਂ ਆਈਸ਼ੋਡੈ ਲਗਾਉਣ ਦੇ ਬਾਅਦ ਅੱਖਾਂ 'ਤੇ ਇਕ ਚਮਕ ਦਿਖਾਈ ਦੇਵੇਗੀ। ਇਹ ਨੈਚੁਰਲ ਸ਼ਿਮਰੀ ਲੁੱਕ ਅੱਖਾਂ 'ਤੇ ਕਾਫੀ ਦੇਰ ਤੱਕ ਬਰਕਰਾਰ ਰਹੇਗੀ।