ਜਲੰਧਰ—ਜਿਥੇ ਇਕ ਪਾਸੇ ਲੋਕ ਕੋਰੋਨਾ ਨਾਲ ਲੜਣ ਦੀ ਕੋਸ਼ਿਸ਼ ਕਰ ਰਹੇ ਹਨ ਉਹ ਦੂਜੇ ਪਾਸੇ ਸਵਾਈਨ ਫਲੂ ਵੀ ਆਪਣੇ ਪੈਰ ਪਸਾਰ ਰਿਹਾ ਹੈ। ਦੇਸ਼-ਵਿਦੇਸ਼ ਦੇ ਕਈ ਇਲਾਕਿਆਂ 'ਚ ਸਵਾਈਨ ਫਲੂ (ਐੱਚ1 ਐੱਨ1) ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਭਾਰਤ 'ਚ ਸਵਾਈਨ ਫਲੂ ਦੇ 6 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਦੀ ਜਾਂਚ ਦੇ ਰਿਜ਼ਲਟ ਆਉਣ ਤੋਂ ਬਾਅਦ ਮਰੀਜ਼ਾਂ ਨੂੰ ਆਈਸੋਲੇਸ਼ਨ 'ਚ ਰੱਖਿਆ ਗਿਆ ਹੈ। ਉੱਧਰ ਜੈਪੁਰ 'ਚ ਇਕ ਬਜ਼ੁਰਗ ਮਹਿਲਾ ਦੀ ਸਵਾਈਨ ਫਲੂ ਨਾਲ ਮੌਤ ਹੋ ਗਈ ਹੈ। ਖਬਰਾਂ ਮੁਤਾਬਕ ਪਿਛਲੇ 15 ਦਿਨਾਂ 'ਚ ਸਵਾਈਨ ਫਲੂ ਨਾਲ ਹੋਣ ਵਾਲੀ ਇਹ ਦੂਜੀ ਮੌਤ ਹੈ।
2017 'ਚ ਮਹਾਮਾਰੀ ਘੋਸ਼ਿਤ ਹੋਇਆ ਸੀ ਸਵਾਈਨ ਫਲੂ
2017 'ਚ ਸਵਾਈਨ ਫਲੂ ਨਾਲ 2,270 ਲੋਕਾਂ ਦੀ ਮੌਤ ਹੋਈ ਸੀ, ਜਿਸ ਤੋਂ ਬਾਅਦ ਡਬਲਿਊ.ਐੱਚ.ਓ. ਨੇ ਇਸ ਨੂੰ ਮਹਾਮਾਰੀ ਘੋਸ਼ਿਤ ਕਰ ਦਿੱਤਾ ਸੀ। ਉੱਧਰ ਸਾਲ 2018 'ਚ ਸਵਾਈਨ ਫਲੂ ਨਾਲ 1,128 ਅਤੇ ਸਾਲ 2019 'ਚ 1,218 ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਸੀ।

PunjabKesari
ਇਕ ਤਰ੍ਹਾਂ ਦੇ ਹੁੰਦੇ ਹਨ ਦੋਹਾਂ ਦੇ ਲੱਛਣ
ਕੋਵਿਡ-19 ਅਤੇ ਫਲੂ, ਦੋਹੇ ਹੀ ਵਾਇਰਲ ਇਨਫੈਕਸ਼ਨ ਹਨ ਅਤੇ ਇਕ ਇਨਸਾਨ ਤੋਂ ਦੂਜੇ 'ਚ ਫੈਲ ਸਕਦੇ ਹਨ। ਇਹ ਵਾਇਰਲ ਇਨਫੈਕਸ਼ਨ ਹਮੇਸ਼ਾ ਖਾਂਸੀ ਅਤੇ ਛਿੱਕਣ ਨਾਲ ਫੈਲਦਾ ਹੈ। ਡਬਲਿਊ.ਐੱਚ.ਓ. ਮੁਤਾਬਕ, ਦੋਹਾਂ ਕੋਵਿਡ-19 ਅਤੇ ਫਲੂ, ਫੈਲਣ ਵਾਲੇ ਵਾਇਰਸ ਹਨ। ਇਨ੍ਹਾਂ ਦੀ ਵਜ੍ਹਾ ਨਾਲ ਸਾਹ ਦੀ ਬੀਮਾਰੀ ਤੋਂ ਲੈ ਕੇ ਮਤਲੀ, ਸਾਹ ਲੈਣ 'ਚ ਤਕਲੀਫ, ਕੰਜੇਸ਼ਨ, ਬੁਖਾਰ ਵਰਗੇ ਲੱਛਣ ਦਿਖਾਈ ਦਿੰਦੇ ਹਨ।
ਸਵਾਈਨ ਫਲੂ ਤੋਂ ਕਿਸ ਤਰ੍ਹਾਂ ਵੱਖ ਹੈ ਕੋਰੋਨਾ ਵਾਇਰਸ
ਭਾਵੇਂ ਹੀ ਦੋਹਾਂ ਦੇ ਲੱਛਣ ਦੇਖਣ 'ਚ ਇਕੋ ਜਿਹੇ ਹੋਣ ਪਰ ਇਹ ਦੋ ਵੱਖਰੇ ਵਾਇਰਸ ਦੇ ਪਰਿਵਾਰ ਤੋਂ ਆਉਂਦੇ ਹਨ। ਕੋਵਿਡ-19, ਇਕ ਨੋਵੇਲ ਕੋਰੋਨਾ ਵਾਇਰਸ ਹੈ, ਜਿਸ ਦੇ ਬਾਰੇ 'ਚ ਸਾਲ 2019 'ਚ ਪਤਾ ਲੱਗਿਆ, ਜੋ ਪਹਿਲਾਂ ਕਦੇ ਵੀ ਮਨੁੱਖਾਂ 'ਚ ਨਹੀਂ ਦੇਖਿਆ ਗਿਆ ਸੀ। ਉੱਧਰ ਇੰਫਲੁਏਂਜਾ ਵਾਇਰਸ ਭਾਵ ਫਲੂ ਦੇ ਬਾਰੇ 'ਚ ਕਈ ਸਾਲ ਪਹਿਲਾਂ ਪਤਾ ਚੱਲ ਗਿਆ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਇੰਫਲੁਏਂਜਾ ਅਤੇ ਦੂਜੇ ਅਜਿਹੇ ਹੀ ਵਾਇਰਸ ਦੀ ਤੁਲਨਾ 'ਚ ਕਈ ਤੇਜ਼ੀ ਨਾਲ ਫੈਲਦਾ ਹੈ।
ਉੱਧਰ ਸਵਾਈਨ ਫਲੂ ਦੀ ਲਪੇਟ 'ਚ ਆਉਣ ਤੋਂ ਬਾਅਦ 2 ਤੋਂ 3 ਦਿਨਾਂ 'ਚ ਹੀ ਨਜ਼ਰ ਆਉਣ ਲੱਗਦੇ ਹਨ, ਜਦੋਂਕਿ ਕੋਰੋਨਾ ਵਾਇਰਸ ਦੇ ਟੀਚੇ ਸਾਹਮਣੇ ਆਉਣ 'ਚ 2 ਤੋਂ 14 ਦਿਨ ਦਾ ਸਮਾਂ ਲੱਗ ਸਕਦਾ ਹੈ।
ਸਵਾਈਨ ਫਲੂ ਤੋਂ ਕਿੰਝ ਕਰੀਏ ਬਚਾਅ?
ਸਵਾਈਨ ਫਲੂ ਜਾਂ ਐੱਚ1 ਐੱਨ1 ਨੂੰ ਸੀਜ਼ਨਲ ਐਫਲੁਏਂਜਾ ਵੀ ਕਿਹਾ ਜਾਂਦਾ ਹੈ, ਜਿਸ ਦਾ ਅਸਰ ਜਨਵਰੀ ਤੋਂ ਮਾਰਚ ਅਤੇ ਜਲਾਈ ਤੋਂ ਸਤੰਬਰ ਦੇ ਵਿਚਕਾਰ ਜ਼ਿਆਦਾ ਹੁੰਦਾ ਹੈ।
ਸਵਾਈਨ ਫਲੂ ਦੇ ਲੱਛਣ
-ਸਿਰਦਰਦ
-ਸਰੀਰ 'ਚ ਦਰਦ
-ਤੇਜ਼ ਠੰਡ ਲੱਗਣਾ
-ਖਾਂਸੀ ਅਤੇ ਗਲੇ ਦੀ ਖਰਾਸ਼
ਤੇਜ਼ ਬੁਖਾਰ
ਉਲਟੀ ਅਤੇ ਦਸਤ

PunjabKesari
ਕੋਰੋਨਾ ਵਾਇਰਸ ਦੇ ਲੱਛਣ
-ਬੁਖਾਰ
-ਖਾਂਸੀ
-ਸਾਹ ਲੈਣ 'ਚ ਤਕਲੀਫ
-ਉਲਟੀ
-ਜ਼ੁਕਾਮ
-ਗਲੇ 'ਚ ਸੜਨ ਅਤੇ ਖਰਾਸ਼
ਸਵਾਈਨ ਫਲੂ ਅਤੇ ਕੋਰੋਨਾ ਵਾਇਰਸ ਤੋਂ ਬਚਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ...
-ਜੇਕਰ ਕਿਸੇ ਵਿਅਕਤੀ ਨੂੰ ਫਲੂ ਦੇ ਲੱਛਣ ਹਨ ਤਾਂ ਉਸ ਨੂੰ ਲੋਕਾਂ ਨਾਲ ਮਿਲਣਾ ਘੱਟ ਕਰਨਾ ਚਾਹੀਦਾ।
—ਖਾਂਸੀ ਅਤੇ ਛਿੱਕਦੇ ਸਮੇਂ ਰੁਮਾਲ ਜਾਂ ਟਿਸ਼ੂ ਪੇਪਰ ਦੀ ਵਰਤੋਂ ਕਰੋ।
-ਹੈਂਡਵਾਸ਼ ਜਾਂ ਸਾਬਣ ਨਾਲ ਹੱਥਾਂ ਨੂੰ ਘੱਟੋ-ਘੱਟ 30 ਸੈਕਿੰਡ ਤੱਕ ਧੋਵੋ।
-ਸੈਨੇਟਾਈਜ਼ਰ ਨਾਲ ਹੱਥ ਵਾਰ-ਵਾਰ ਸਾਫ ਕਰੋ।
-ਵਾਰ-ਵਾਰ ਅੱਖਾਂ, ਨੱਕ ਅਤੇ ਮੂੰਹ ਨੂੰ ਛੂਹਣ ਤੋਂ ਬਚਣਾ ਚਾਹੀਦਾ ਹੈ।
-ਭੀੜ-ਭੜੱਕੇ ਵਾਲੇ ਇਲਾਕਿਆਂ ਤੋਂ ਦੂਰ ਰਹੋ, ਚੰਗੀ ਨੀਂਦ ਜ਼ਰੂਰ ਲਓ।
-ਲੱਛਣ ਦਿੱਸਣ 'ਤੇ ਉਸ ਨੂੰ ਲੁਕਾਉਣ ਦੀ ਬਜਾਏ ਡਾਕਟਰ ਨੂੰ ਤੁਰੰਤ ਚੈਕਅੱਪ ਕਰਵਾਓ।

PunjabKesari
ਹੈਲਦੀ ਡਾਈਟ ਲਓ...
ਇਮਿਊਨ ਸਿਸਟਮ ਬੂਸਟ ਕਰਨ ਲਈ ਡਾਈਟ 'ਚ ਬ੍ਰੋਕਲੀ, ਨਿੰਬੂ, ਬਾਦਾਮ, ਸੰਤਰਾ, ਮਸ਼ਰੂਮ, ਪਾਲਕ, ਲਸਣ, ਅਦਰਕ ਅਤੇ ਹਰਬਲ ਟੀ ਜ਼ਰੂਰ ਲਓ। ਕਿਉਂਕਿ ਇਹ ਵਾਇਰਸ ਕਮਜ਼ੋਰ ਇਮਿਊਨ ਸਿਸਟਮ ਵਾਲਿਆਂ ਨੂੰ ਬਹੁਤ ਛੇਤੀ ਬੀਮਾਰ ਕਰਦਾ ਹੈ।
ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਕੋਰੋਨਾ ਤੋਂ ਬਚਣ ਲਈ ਤੁਹਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ। ਤਾਂ ਤੁਸੀਂ ਸਾਵਧਾਨ ਅਤੇ ਸਿਹਤਮੰਦ ਰਹੋ।