ਸਪੋਰਟਸ ਡੈਸਕ— ਕਬੱਡੀ ਨੂੰ ਸਰਕਾਰ ਦਾ ਸਮਰਥਨ ਹੋਣ ਬਾਰੇ ਦਸਦੇ ਹੋਏ ਯੁਵਾ ਖੇਡ ਅਤੇ ਖੇਡ ਮੰਤਰਾਲਾ ਦੇ ਮੰਤਰੀ ਕਿਰੇਨ ਰਿਜਿਜੂ ਨੇ ਲੋਕਸਭਾ ’ਚ ਕਿਹਾ ਕਿ ਕਬੱਡੀ ਨੂੰ ਓਲੰਪਿਕ ’ਚ ਲਿਆਉਣ ਲਈ ਕੋਸ਼ਿਸ਼ ਕੀਤੀ ਜਾਵੇਗੀ। ਰਿਜਿਜੂ ਨੇ ਪ੍ਰਸ਼ਨ ਕਾਲ ਦੇ ਦੌਰਾਨ ਦੱਸਿਆ ਕਿ ਕੇਂਦਰ ਸਰਕਾਰ ਦੇਸੀ ਖੇਡਾਂ ਨੂੰ ਉਤਸ਼ਾਹਤ ਕਰ ਰਹੀ ਹੈ ਅਤੇ ਕਬੱਡੀ ਨੂੰ ਮਾਨਤਾ ਦਿੱਤੀ ਗਈ ਹੈ। 

ਉਨ੍ਹਾਂ ਨੇ ਗਣੇਸ਼ਮੂਰਤੀ ਦੇ ਮੂਲ ਪ੍ਰਸ਼ਨ ਦਾ ਉੱਤਰ ਦਿੰਦੇ ਹੋਏ ਦੱਸਿਆ ਕਿ ਖੇਡਾਂ ’ਚ ਚੋਣ ਪ੍ਰਕਿਰਿਆ ਅਹਿਮ ਹੈ। ਇਸ ਨੂੰ ਪਾਰਦਰਸ਼ੀ ਹੋਣ ਦੇ ਨਾਲ ਹੀ ਇਸ ’ਚ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਹੀਂ ਹੋਣਾ ਚਾਹੀਦਾ ਹੈ। ਕੋਰੋਨਾ ਵਾਇਰਸ ਨੂੰ ਲੈ ਕੇ ਹਾਲਾਤ ਨੂੰ ਕਾਬੂ ’ਚ ਰੱਖਣ ਲਈ ਖੇਡ ਮੰਤਰਾਲਾ ਨੇ ਵੀਰਵਾਰ ਨੂੰ ਦੇੇਸ਼ ’ਚ ਕਿਸੇ ਵੀ ਤਰ੍ਹਾਂ ਦੇ ਖੇਡ ਆਯੋਜਨਾਂ, ਪ੍ਰਤੀਯੋਗਿਤਾਵਾਂ ਅਤੇ ਟ੍ਰਾਇਲ ’ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾ ਦਿੱਤੀ ਹੈ। ਖੇਡ ਮੰਤਰੀ ਕਿਰਨ ਰਿਜਿਜੂ ਨੇ ਐਲਾਨ ਕੀਤਾ ਹੈ ਕਿ 15 ਅਪ੍ਰੈਲ ਤੱਕ ਕੋਈ ਵੀ ਖੇਡ ਸੰਘ ਕਿਸੇ ਵੀ ਤਰ੍ਹਾਂ ਦੀ ਖੇਡ ਗਤੀਵਿਧੀ ਨੂੰ ਸੰਚਾਲਿਤ ਨਹੀਂ ਕਰ ਸਕੇਗਾ।