ਬੀਜਿੰਗ - ਚੀਨ ਵਿਚ ਕੋਰੋਨਾਵਾਇਰਸ ਦਾ ਕੇਂਦਰ ਬਣੇ ਹੁਬੇਈ ਸੂਬੇ ਦੇ ਵੁਹਾਨ ਸ਼ਹਿਰ ਤੋਂ ਹਿੰਸਾ ਦੀਆਂ ਖਬਰਾਂ ਆ ਰਹੀਆਂ ਹਨ। ਵੁਹਾਨ ਵਿਚ ਲਾਕਡਾਊਨ ਵਿਚ ਢਿੱਲ ਮਿਲਦੇ ਹੀ ਵੱਡੀ ਗਿਣਤੀ ਵਿਚ ਲੋਕ ਹੋਰਨਾਂ ਸੂਬਿਆਂ ਵੱਲ ਜਾਣ ਲੱਗੇ। ਇਸ ਦੌਰਾਨ ਗੁਆਂਢ ਦੇ ਜਿਯਾਂਗਸ਼ੀ ਸੂਬੇ ਵੱਲ ਜਾਂਦੇ ਵੇਲੇ ਇਕ ਪੁਲ 'ਤੇ ਰੋਕੇ ਜਾਣ 'ਤੇ ਲੋਕਾਂ ਨੇ ਸਰਕਾਰੀ ਵਾਹਨਾਂ 'ਤੇ ਹਮਲਾ ਕਰ ਦਿੱਤਾ। ਹੁਬੇਈ ਦੀ 5.6 ਕਰੋਡ਼ ਤੋਂ ਜ਼ਿਆਦਾ ਜਨਤਾ 23 ਜਨਵਰੀ ਤੋਂ ਲਾਕਡਾਊਨ ਦਾ ਸਾਹਮਣਾ ਕਰ ਰਹੀ ਹੈ। ਵਾਇਰਸ ਦੇ ਨਵੇਂ ਮਾਮਲਿਆਂ 'ਤੇ ਰੋਕ ਤੋਂ ਬਾਅਦ ਹਾਲ ਹੀ ਵਿਚ ਲਾਕਡਾਊਨ ਵਿਚ ਢਿੱਲ ਦਿੱਤੀ ਗਈ ਹੈ।

PunjabKesari

ਵੁਹਾਨ ਤੋਂ ਬਾਹਰ ਜਾ ਰਹੇ ਸਨ ਲੋਕ
ਕੋਰੋਨਾਵਾਇਰਸ ਦੇ ਉਭਰਣ ਤੋਂ ਬਾਅਦ ਸ਼ਹਿਰ ਵਿਚ ਪਹਿਲੀ ਵਾਰ ਵੁਹਾਨ ਦੇ ਲੋਕਾਂ ਨੂੰ ਦੇਸ਼ ਦੀਆਂ ਹੋਰ ਥਾਂਵਾਂ 'ਤੇ ਸ਼ਨੀਵਾਰ ਨੂੰ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ। ਜਿਸ ਤੋਂ ਬਾਅਦ ਵੱਡੀ ਗਿਣਤੀ ਵਿਚ ਲੋਕ ਵੁਹਾਨ ਤੋਂ ਬਾਹਰ ਜਾ ਰਹੇ ਸਨ। ਅਚਾਨਕ ਇੰਨੀ ਭੀਡ਼ ਨੇ ਪ੍ਰਸ਼ਾਸਨ ਨੂੰ ਮੁਸ਼ਕਿਲ ਵਿਚ ਪਾ ਦਿੱਤਾ। ਚੀਨੀ ਮੀਡੀਆ ਮੁਤਾਬਕ ਇਹ ਹਿੰਸਾ ਉਦੋਂ ਫੈਲੀ, ਜਦ ਅਧਿਕਾਰੀਆਂ ਨੇ ਪੁਲਸ ਨੂੰ ਪੁਲ 'ਤੇ ਤਾਇਨਾਤ ਕਰ ਦਿੱਤਾ ਅਤੇ ਲੋਕਾਂ ਦੀ ਹੁਬੇਈ ਤੋਂ ਜਿਯਾਂਗਸ਼ੀ ਸੂਬੇ ਵਿਚ ਐਂਟਰੀ ਬੰਦ ਕਰ ਦਿੱਤੀ।

ਪੁਲ ਨੂੰ ਨਿਰਮਾਣ ਲਈ ਦੋਹਾਂ ਪਾਸਿਓ ਤੋਂ ਬੰਦ ਕਰ ਦਿੱਤਾ
ਟੋਲ ਬੂਥ 'ਤੇ ਮੌਜੂਦ ਇਕ ਕੰਮ ਕਰਨ ਵਾਲੇ ਹੁਆਂਗ ਨੇ ਦਿ ਗਲੋਬ ਐਂਡ ਮੇਲ ਨੂੰ ਸ਼ੁੱਕਰਵਾਰ ਨੂੰ ਇਕ ਦਿੱਤੇ ਇੰਟਰਵਿਊ ਵਿਚ ਦੱਸਿਆ ਕਿ ਇਹ ਝੱਡ਼ਪ ਸ਼ਾਮ 3 ਵਜੇ ਤੋਂ 6 ਵਜੇ ਵਿਚਾਲੇ ਹੋਈ। ਹੁਆਂਗ ਨੇ ਦੱਸਿਆ ਕਿ ਸਭ ਕੁਝ ਪੁਲ ਵਿਚਾਲੇ ਹੋਇਆ, ਜਿਥੇ ਰਾਹ ਬਲਾਕ ਕਰ ਕੇ ਲੋਕਾਂ ਨੂੰ ਅੱਗੇ ਜਾਣ ਤੋਂ ਰੋਕਿਆ ਜਾ ਰਿਹਾ ਸੀ। ਸ਼ੁੱਕਰਵਾਰ ਸ਼ਾਮ ਨੂੰ ਡਿਜੀਟਲ ਮੈਪਿੰਗ ਐਪਸ ਵਿਚ ਦਿਖਿਆ ਕਿ ਪੁਲ ਨੂੰ ਨਿਰਮਾਣ ਲਈ ਦੋਹਾਂ ਪਾਸੇ ਤੋਂ ਬੰਦ ਕਰ ਦਿੱਤਾ ਗਿਆ ਹੈ।

PunjabKesari

ਵੁਹਾਨ ਵਿਚ ਹਾਲਾਤ ਹੋ ਰਹੇ ਨੇ ਆਮ
ਸਰਕਾਰ ਦੀ ਅਧਿਕਾਰਕ ਪਾਲਸੀ ਮੁਤਾਬਕ, ਜਿਹਡ਼ੇ ਲੋਕ ਵੁਹਾਨ ਦੇ ਬਾਹਰ ਰਹਿੰਦੇ ਹਨ, ਉਹ ਸਿਹਤਮੰਦ ਹਨ। ਉਹ ਬੁੱਧਵਾਰ ਤੋਂ ਹੀ ਕਿਤੇ ਵੀ ਆ ਜਾ ਸਕਦੇ ਹਨ। ਅਥਾਰਟੀਜ਼ ਨੇ ਰੇਲਵੇ ਨੂੰ ਦੁਬਾਰਾ ਸ਼ੁਰੂ ਕਰ ਦਿੱਤਾ ਹੈ, ਲੰਬੀ ਦੂਰੀ ਦੀਆਂ ਬੱਸਾਂ ਵੀ ਸ਼ੁਰੂ ਕਰ ਦਿੱਤੀਆਂ ਹਨ ਅਤੇ ਸ਼ੁੱਕਰਵਾਰ ਤੱਕ ਸਾਰੇ ਹਾਈਵੇਅ ਖੋਲ ਦਿੱਤੇ ਗਏ ਹਨ। ਦੱਸ ਦਈਏ ਕਿ ਪਿਛਲੇ ਹਫਤਿਆਂ ਵਿਚ ਹੁਬੇਈ ਵਿਚ ਕੋਰੋਨਾਵਾਇਰਸ ਦਾ ਸਿਰਫ ਇਕ ਮਾਮਲੇ ਸਾਹਮਣੇ ਆਇਆ ਹੈ।