ਗੈਜੇਟ ਡੈਸਕ— ਸਮਾਰਟਫੋਨ ਅਤੇ ਐਕਸੈਸਰੀਜ਼ ਬਣਾਉਣ ਵਾਲੀ ਕੰਪਨੀ ਜਿਓਨੀ ਨੇ ਭਾਰਤ 'ਚ ਆਪਣਾ ਨਵਾਂ ਪਾਵਰ ਬੈਂਕ Gionee GBuddy ਲਾਂਚ ਕੀਤਾ ਹੈ। ਇਹ ਇਕ ਟਰੂ-ਵਾਇਰਲੈੱਸ ਪਾਵਰ ਬੈਂਕ ਹੈ। 10,000 ਐੱਮ.ਏ.ਐੱਚ. ਦੀ ਬੈਟਰੀ ਨਾਲ ਆਉਣ ਵਾਲਾ ਜਿਓਨੀ ਦਾ ਇਹ ਪਹਿਲਾ ਵਾਇਰਲੈੱਸ ਪਾਵਰ ਬੈਂਕ ਹੈ ਜੋ ਭਾਰਤ 'ਚ ਲਾਂਚ ਕੀਤਾ ਗਿਆ ਹੈ। ਇਹ ਦਿਸਣ 'ਚ ਕਿਸੇ ਵੀ ਆਮ ਪਾਵਰ ਬੈਂਕ ਵਰਗਾ ਹੀ ਲਗਦਾ ਹੈ ਪਰ ਇਸ ਦੇ ਇਕ ਪਾਸੇ ਪੱਧਰੇ ਸਰਫੇਸ 'ਤੇ 5 ਵੋਲਟ ਦਾ ਵਾਇਲੈੱਸ ਚਾਰਜਿੰਗ ਪੈਡ ਦਿੱਤਾ ਗਿਆ ਹੈ। 

ਡਿਜੀਟਲ ਮੀਟਰ ਨਾਲ ਮਿਲੇਗੀ ਚਾਰਜਿੰਗ ਪੱਧਰ ਦੀ ਜਾਣਕਾਰੀ
ਜੀ-ਬੱਡੀ ਵਾਇਰਲੈੱਸ ਪਾਵਰ ਬੈਂਕ ਖਾਸ ਡਿਜੀਟਲ ਪਾਵਰ ਮੀਟਰ ਨਾਲ ਆਉਂਦਾ ਹੈ। ਇਹ ਮੀਟਰ ਪਾਵਰ ਬੈਂਕ ਦੇ ਚਾਰਜਿੰਗ ਪੱਧਰ ਦੀ ਜਾਣਕਾਰੀ ਦਿੰਦਾ ਹੈ। ਪੂਰੀ ਮੈਟਲ ਡਿਜ਼ਾਈਨ ਬਾਡੀ ਕਾਰਨ ਇਹ ਦੇਖਣ 'ਚ ਕਾਫੀ ਪ੍ਰੀਮੀਅਮ ਨਜ਼ਰ ਆਉਂਦਾ ਹੈ। 

PunjabKesari

ਦੂਜੇ ਡਿਵਾਈਸਿਜ਼ ਨੂੰ ਵੀ ਕਰ ਸਕਦੇ ਹੋ ਚਾਰਜ
ਪਾਵਰ ਬੈਂਕ 'ਚ ਸਿੰਗਲ ਯੂ.ਐੱਸ.ਬੀ.-ਏ ਪੋਰਟ ਦਿੱਤਾ ਗਿਆ ਹੈ ਜੋ ਦੂਜੇ ਡਿਵਾਈਸਿਜ਼ ਨੂੰ ਚਾਰਜ ਕਰਨ ਲਈ ਵਰਤਿਆ ਜਾ ਸਕਦਾ ਹੈ। ਪੋਰਟ ਦੀ ਰੇਟਿੰਗ 5V/2.4A ਹੈ। ਇਸ ਤੋਂ ਇਲਾਵਾ ਪਾਵਰ ਬੈਂਕ 'ਚ ਤੁਹਾਨੂੰ 5V/2A ਮਾਈਕ੍ਰੋ-ਯੂ.ਐੱਸ.ਬੀ. ਇਨਪੁਟ ਪੋਰਟ ਅਤੇ ਯੂ.ਐੱਸ.ਬੀ. ਟਾਈਪ-ਸੀ ਇਨਪੁਟ ਮਿਲੇਗਾ। ਇਸ ਦੀ ਰੇਟਿੰਗ 5V/2A ਹੈ। 


PunjabKesari
ਪਾਵਰ ਬੈਂਕ ਦੀ ਖਾਸ ਗੱਲ ਇਹ ਹੈ ਕਿ ਇਹ ਵਾਇਰਲੈੱਸ ਪੈਡ ਅਤੇ ਯੂ.ਐੱਸ.ਬੀ.-ਏ ਪੋਰਟ ਨਾਲ ਡਿਵਾਈਸ ਨੂੰ ਇਕੱਠੇ ਚਾਰਜ ਕਰ ਸਕਦਾ ਹੈ। ਜਿਓਨੀ ਜੀ-ਬੱਡੀ ਪਾਵਰ ਬੈਂਕ ਦਾ ਭਾਰ 245 ਗ੍ਰਾਮ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ 3,000 ਐੱਮ.ਏ.ਐੱਚ. ਦੀ ਸਮਰੱਥਾ ਵਾਲੇ ਡਿਵਾਈਸ ਨੂੰ 2.2 ਵਾਰ ਅਤੇ 4,000 ਐੱਮ.ਏ.ਐੱਚ. ਸਮਰੱਥਾ ਵਾਲੇ ਡਿਵਾਈਸ ਨੂੰ 1.7 ਵਾਰ ਚਾਰਜ ਕਰ ਸਕਦਾ ਹੈ। 

ਕੀਮਤ
ਜਿਓਨੀ ਜੀ-ਬੱਡੀ ਵਾਇਰਲੈੱਸ ਪਾਵਰ ਬੈਂਕ ਨੂੰ ਕੰਪਨੀ ਨੇ ਭਾਰਤ 'ਚ 1299 ਰੁਪਏ ਦੀ ਕੀਮਤ ਨਾਲ ਲਾਂਚ ਕੀਤਾ ਹੈ। ਕਾਲੇ ਰੰਗ 'ਚ ਆਉਣ ਵਾਲੇ ਇਸ ਪਾਵਰ ਬੈਂਕ ਨੂੰ ਤੁਸੀਂ ਈ-ਕਾਮਰਸ ਪਲੇਟਫਾਰਮ ਐਮਾਜ਼ਾਨ ਇੰਡੀਆ ਤੋਂ ਖਰੀਦ ਸਕਦੇ ਹੋ।