ਗੈਜੇਟ ਡੈਸਕ– ਅਮਰੀਕਾ ਦੀ ਤਕਨਾਲੋਜੀ ਕੰਪਨੀ ਡੈੱਲ ਨੇ ਆਪਣੇ ਸਭ ਤੋਂ ਬਿਹਤਰੀਨ Latitude 9510 5G ਲੈਪਟਾਪ ਭਾਰਤ ’ਚ ਲਾਂਚ ਕੀਤਾ ਹੈ। ਇਸ ਦੀ ਖਾਸੀਅਤ ਹੈ ਕਿ ਇਹ ਦੁਨੀਆ ਦਾ ਪਹਿਲਾ ਅਜਿਹਾ ਵਪਾਰਕ ਲੈਪਟਾਪ ਹੈ ਜੋ ਇਕ ਵਾਰ ਪੂਰੀ ਤਰ੍ਹਾਂ ਚਾਰਜ ਹੋ ਕੇ 34 ਘੰਟਿਆਂ ਦਾ ਬੈਟਰੀ ਬੈਕਅਪ ਦੇਵੇਗਾ, ਇਹ ਦਾਅਵਾ ਡੈੱਲ ਕੰਪਨੀ ਦਾ ਨੇ ਕੀਤਾ ਹੈ। ਇਸ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਫੀਚਰ ਨਾਲ ਡੈੱਲ ਦੀ ਆਪਟੀਮਾਈਜੇਸ਼ਨ ਤਕਨੀਕ ਦੀ ਸੁਪੋਰਟ ਵੀ ਦਿੱਤੀ ਗਈ ਹੈ। ਇਸ ਲੈਪਟਾਪ ਦੀ ਕੀਮਤ 1,49,000 ਰੁਪਏ ਰੱਖੀ ਗਈ ਹੈ। 

PunjabKesari

ਲੈਪਟਾਪ ਦੀਆਂ ਖੂਬੀਆਂ
- ਕੰਪਨੀ ਨੇ ਇਸ ਲੈਪਟਾਪ ’ਚ 15-ਇੰਚ ਦੀ ਫੁਲ-ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕਾਰਨਿੰਗ ਗੋਰਿੱਲਾ ਗਲਾਸ 6 ਦੀ ਸਕਰੀਨ ਪ੍ਰੋਟੈਕਸ਼ਨ ਵੀ ਮੌਜੂਦ ਹੈ। 
- ਉਪਭੋਗਤਾਵਾਂ ਨੂੰ ਇਸ ਲੈਪਟਾਪ ’ਚ 16 ਜੀ.ਬੀ. ਰੈਮ ਨਾਲ ਪਾਵਰਫੁਲ ਇਨਟੈਲ ਕੋਰ i7 ਪ੍ਰੋਸੈਸਰ ਮਿਲੇਗਾ। 
- ਇਸ ਲੈਪਟਾਪ ਦੇ ਪਾਵਰ ਬਟਨ ’ਚ ਫਿੰਗਰਪ੍ਰਿੰਟ ਸੈਂਸਰ ਦੀ ਸੁਪੋਰਟ ਵੀ ਦਿੱਤੀ ਗਈ ਹੈ। 
- ਕੁਨੈਕਟੀਵਿਟੀ ਦੇ ਲਿਹਾਜ ਨਾਲ ਇਸ ਲੈਪਟਾਪ ’ਚ ਇਕ ਯੂ.ਐੱਸ.ਬੀ. ਪੋਰਟ, ਵਾਈ-ਫਾਈ, ਬਲੂਟੂਥ, ਸਮਾਰਟ ਕਾਰਡ ਰੀਡਰ, ਐੱਚ.ਡੀ.ਐੱਮ.ਆਈ. ਪੋਰਟ, 2.0, ਈ-ਸਿਮ ਕਾਰਡ ਟ੍ਰੇਅ ਅਤੇ ਡਿਸਪਲੇਅ ਪੋਰਟ ਵਰਗੇ ਫੀਚਰਜ਼ ਹਨ। 
- ਇਸ ਤੋਂ ਇਲਾਵਾ ਉਪਭੋਗਤਾਵਾਂ ਨੂੰ ਇਸ ਲੈਪਟਾਪ ’ਚ ਬਿਹਤਰ ਸਾਊਂਡ ਲਈ ਖਾਸ ਸਪੀਕਰ ਮਿਲਣਗੇ। 
- ਇਸ ਨਾਲ ਐਕਟਿਵ ਸਟਾਈਲਸ ਪੈੱਨ ਵੀ ਮਿਲੇਗਾ ਜੋ ਸਕੈੱਚ ਜਾਂ ਨੋਟਸ ਆਦਿ ਬਣਾਉਣ ’ਚ ਮਦਦਗਾਰ ਸਾਬਤ ਹੋਵੇਗਾ।