ਗੈਜੇਟ ਡੈਸਕ– ਹਾਲ ਹੀ ’ਚ ਲਾਂਚ ਹੋਏ ਸ਼ਾਨਦਾਰ ਫੀਚਰਜ਼ ਵਾਲੇ ਰੈੱਡਮੀ ਨੋਟ 9 ਪ੍ਰੋ ਦੀ ਸੇਲ ਅੱਜ ਦੁਪਹਿਰ ਨੂੰ 12 ਵਜੇ ਹੋਣ ਜਾ ਰਹੀ ਹੈ। ਇਸ ਸਮਾਰਟਫੋਨ ਨੂੰ ਐਮਾਜ਼ੋਨ ਅਤੇ ਸ਼ਾਓਮੀ ਦੀ ਅਧਿਕਾਰਤ ਸਾਈਟ ਤੋਂ ਖਰੀਦਿਆ ਜਾ ਸਕੇਗਾ। ਫੋਨ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਕੁਆਲਕਾਮ ਸਨੈਪਡ੍ਰੈਗਨ 720ਜੀ ਪ੍ਰੋਸੈਸਰ, 48 ਮੈਗਾਪਿਕਸਲ ਦਾ ਕਵਾਡ ਕੈਮਰਾ ਸੈੱਟਅਪ ਅਤੇ 5,020mAh ਦੀ ਦਮਦਾਰ ਬੈਟਰੀ ਦਿੱਤੀ ਗਈਹੈ। ਇਸ ਸਮਾਰਟਫੋਨ ਨੂੰ ਗਾਹਕ ਤਿੰਨ ਰੰਗਾਂ- ਆਰੋਰਾ ਬਲਿਊ, ਗਲੇਸ਼ੀਅਰ ਵਾਈਟ ਅਤੇ ਇੰਟਰਸਟੇਲਰ ਬਲੈਕ ’ਚ ਖਰੀਦ ਸਕਣਗੇ। ਉਥੇ ਹੀ ਇਸ ਸੀਰੀਜ਼ ਦੇ ਰੈੱਡਮੀ ਨੋਟ 9 ਪ੍ਰੋ ਮੈਕਸ ਦੀ ਸੇਲ ਕੱਲ੍ਹ (3 ਜੂਨ ਨੂੰ) ਹੋਵੇਗੀ। 

ਕੀਮਤ ਤੇ ਆਫਰਜ਼
ਰੈੱਡਮੀ ਨੋਟ 9 ਪ੍ਰੋ ਦੇ ਕਈ ਮਾਲ ਬਾਜ਼ਾਰ ’ਚ ਉਤਾਰੇ ਗਏ ਹਨ। ਸਮਾਰਟਫੋਨ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 13,999 ਰੁਪਏ ਰੱਖੀ ਗਈ ਹੈ। ਉਥੇ ਹੀ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 16,999 ਰੁਪਏ ਹੈ। ਆਫਰਜ਼ ਦੀ ਗੱਲ ਕਰੀਏ ਤਾਂ ਫੋਨ ਏਅਰਟੈੱਲ ਦੇ 298 ਰੁਪਏ ਅਤੇ 398 ਰੁਪਏ ਵਾਲੇ ਪਲਾਨਜ਼ ਨਾਲ ਡਬਲ ਡਾਟਾ ਦੀ ਪੇਸ਼ਕਸ਼ ਦੇ ਰਿਹਾ ਹੈ। 

ਫੋਨ ਦੇ ਫੀਚਰਜ਼

ਡਿਸਪਲੇਅ - 6.67 ਇੰਚ ਦੀ ਫੁੱਲ-ਐੱਚ.ਡੀ. ਪਲੱਸ

ਸਕਰੀਨ ਪ੍ਰੋਟੈਕਸ਼ਨ - ਗੋਰਿਲਾ ਗਲਾਸ 5

ਪ੍ਰੋਸੈਸਰ - ਕੁਆਲਕਾਮ ਸਨੈਪਡ੍ਰੈਗਨ 720ਜੀ

ਰੀਅਰ ਕੈਮਰਾ - 48MP ਮੇਨ+8Mp ਅਲਟਰਾ ਵਾਈਡ+5MP ਮੈਕ੍ਰੋ ਲੈੱਨਜ਼+2MPਡੈੱਪਥ ਸੈਂਸਰ

ਫਰੰਟ ਕੈਮਰਾ - 16 ਮੈਗਾਪਿਕਸਲ

ਬੈਟਰੀ - 5020 ਐੱਮ.ਏ.ਐੱਚ.