ਬੇਂਗਲੁਰੂ- 2 ਮਹੀਨੇ ਤੋਂ ਲਾਕਡਾਊਨ ਦੇ ਬਾਅਦ ਮੈਦਾਨ ’ਤੇ ਪਰਤੀ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਅਤੇ ਉਸ ਦੇ ਸਾਥੀ ਖਿਡਾਰੀ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਨਵੇਂ ਤੋਰ-ਤਰੀਕਿਆਂ ਅਨੁਸਾਰ ਖੁਦ ਨੂੰ ਢਾਲ ਰਹੇ ਹਨ, ਿਜਸ ’ਚ ਹਰ ਬ੍ਰੇਕ ਤੋਂ ਬਾਅਦ ਸੈਨੀਟਾਈਜ਼ਰ ਦਾ ਇਸਤੇਮਾਲ ਅਤੇ ਆਪਣੀ-ਆਪਣੀ ਬੋਤਲ ਤੋਂ ਹੀ ਪਾਣੀ ਸ਼ਾਮਿਲ ਹੈ। 2 ਮਹੀਨੇ ਤੋਂ ਵਧ ਸਮੇਂ ਤੱਕ ਭਾਰਤੀ ਖੇਡ ਅਧਾਰਟੀ (ਸਾਈ) ਕੇਂਦਰ ’ਤੇ ਆਪਣੇ ਹੋਟਲ ਦੇ ਕਮਰਿਆਂ ’ਚ ਰਹੇ ਪੁਰਸ਼ ਅਤੇ ਮਹਿਲਾ ਟੀਮ ਦੇ ਖਿਡਾਰੀਆਂ ਨੇ 10 ਦਿਨ ਪਹਿਲਾਂ ਆਊਟਡੋਰ ਅਭਿਆਸ ਸ਼ੁਰੂ ਕੀਤਾ। ਇਹ ਟੀਮਾਂ ਹਾਕੀ ਇੰਡੀਆ ਅਤੇ ਸਾਈ ਦੀ ਮਾਨਕ ਸੰਚਾਲਨ ਪ੍ਰਕਿਆ ਦਾ ਸਖਤੀ ਨਾਲ ਪਾਲਨ ਕਰ ਰਹੀ ਹੈ।

PunjabKesari

ਮਨਪ੍ਰੀਤ ਨੇ ਕਿਹਾ ਕਿ ਅਸੀਂ ਸਾਰਿਆਂ ਨੇ 2 ਮਹੀਨੇ ਆਪਣੇ-ਆਪਣੇ ਕਮਰਿਆਂ ’ਚ ਫਿਟਨੈੱਸ ’ਤੇ ਪੂਰੀ ਮਿਹਨਤ ਕੀਤੀ ਸੀ ਤਾਂ ਸਰੀਰ ਅਕੜਿਆ ਨਹੀਂ ਪਰ ਅਸੀਂ ਹੌਲੀ-ਹੌਲੀ ਅੱਗੇ ਵਧ ਰਹੇ ਹਾਂ। ਅਜੇ ਸਰੀਰ ’ਤੇ ਜ਼ਿਆਦਾ ਭਾਰ ਨਹੀਂ ਪਾ ਸਕਦੇ। ਉਸ ਨੇ ਕਿਹਾ ਕਿ ਅਸੀਂ ਸਮਾਜਿਕ ਦੂਰੀ ਦਾ ਪਾਲਨ ਕਰਦੇ ਹੋਏ ਛੋਟੇ-ਛੋਟੇ ਸਮੂਹਾਂ ’ਚ ਅਭਿਆਸ ਕਰ ਰਹੇ ਹਾਂ। ਪਹਿਲੇ ਸੈਸ਼ਨ ’ਚ ਸੈਨੀਟਾਈਜ਼ਰ ਦਾ ਇਸਤੇਮਾਲ ਨਹੀਂ ਕਰਦੇ ਸੀ ਅਤੇ ਇਕ ਹੀ ਬੋਤਲ ’ਚੋਂ ਪਾਣੀ ਪੀਂਦੇ ਸੀ ਪਰ ਹੁਣ ਸਭ ਕੁੱਝ ਬਦਲ ਗਿਆ ਹੈ। ਸੁਰੱਖਿਆ ਲਈ ਉਹ ਆਪਣੀ-ਆਪਣੀ ਸਟਿੱਕ ਦੀ ਗਰਿੱਪ ਵੀ ਵਾਰ-ਵਾਰ ਬਦਲ ਅਤੇ ਰੋਜ਼ ਤਾਪਮਾਨ ਦੀ ਜਾਂਚ ਕਰ ਰਹੇ ਹਾਂ।

PunjabKesari

ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਨੇ ਕਿਹਾ ਕਿ ਕੋਚ ਖਿਡਾਰੀਆਂ ਦੇ ਲਗਾਤਾਰ ਸੰਪਰਕ ’ਚ ਹਨ। ਉਸ ਨੇ ਕਿਹਾ ਕਿ ਪਿਛਲੇ ਹਫਤੇ ਅਭਿਆਸ ਸ਼ੁਰੂ ਹੋਣ ਦੇ ਬਾਅਦ ਕੋਚਾਂ ਨੇ ਨਿੱਜੀ ਤੌਰ ’ਤੇ ਸਾਨੂੰ ਪੁੱਛਿਆ ਕਿ ਅਸੀਂ ਸਰੀਰਕ ਅਤੇ ਮਾਨਸਿਕ ਤੌਰ ’ਤੇ ਕਿਵੇਂ ਮਹਿਸੂਸ ਕਰ ਰਹੇ ਹਾਂ। ਸਾਰੇ ਖਿਡਾਰੀਆਂ ਨੇ ਆਪਣੀਆਂ-ਆਪਣੀਆਂ ਸਮੱਸਿਆਵਾਂ ਦੱਸੀਆਂ ਅਤੇ ਕੋਚਿੰਗ ਸਟਾਫ ਨੇ ਪਰਿਵਾਰ ਬਾਰੇ ਪੁੱਛਿਆ। ਰਾਣੀ ਨੇ ਕਿਹਾ ਕਿ ਅਸੀਂ ਬੇਸਿਕ ਅਭਿਆਸ ਕਰ ਰਹੇ ਹਾਂ। ਸਰੀਰ ’ਤੇ ਅਜੇ ਜ਼ਿਆਦਾ ਬੋਝ ਨਹੀਂ ਪਾ ਰਹੇ।