ਨਵੀਂ ਦਿੱਲੀ- ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਦੇ ਬੈਂਗਲੁਰੂ ਸੈਂਟਰ 'ਚ ਕਰੀਬ ਤਿੰਨ ਮਹੀਨੇ ਤੋਂ ਸਮਾਂ ਬਿਤਾ ਰਹੀ ਭਾਰਤੀ ਹਾਕੀ ਟੀਮਾਂ ਨੂੰ ਪਿਛਲੇ ਹਫਤੇ ਹੀ ਆਪਣੇ-ਆਪਣੇ ਘਰ ਜਾਣ ਦੀ ਇਜ਼ਾਜਤ ਦੇ ਦਿੱਤੀ ਗਈ। ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਆਪਣੇ ਘਰ ਪਹੁੰਚਣ 'ਤੇ ਬਹੁਤ ਖੁਸ਼ ਹੈ। ਰਾਣੀ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਬਹੁਤ ਲੋਕ ਯਾਤਰਾ ਕਰਨ ਜਾਂ ਬਾਹਰ ਖਾਣ ਦੇ ਲਈ ਤਰਸ ਗਏ ਸਨ ਪਰ ਲਾਕਡਾਊਨ ਦੇ ਦੌਰਾਨ ਮੈਂ ਜਿਸ ਚੀਜ ਦੇ ਲਈ ਤਰਸ ਰਹੀ ਸੀ ਉਹ ਮੇਰੇ ਪਰਿਵਾਰ ਨੂੰ ਮਿਲਣ ਦੇ ਲਈ ਸੀ। ਮੈਂ ਬਹੁਤ ਖੁਸ਼ ਹਾਂ ਕਿ ਮੈਂ ਆਖਿਰਕਾਰ ਇੱਥੇ ਹਾਂ ਤੇ ਉਨ੍ਹਾਂ ਦੇ ਨਾਲ ਕੁਝ ਦਿਨ ਬਿਤਾ ਸਕਦੀ ਹਾਂ।


ਉਨ੍ਹਾਂ ਨੇ ਕਿਹਾ ਕਿ ਨਿਸ਼ਚਿਤ ਰੂਪ ਨਾਲ ਇਸ ਦੇ ਲਈ ਮੈਂ ਹਾਕੀ ਇੰਡੀਆ ਤੇ ਸਾਈ ਦੀ ਬਹੁਤ ਧੰਨਵਾਦ ਹਾਂ, ਜਿਨ੍ਹਾਂ ਨੇ ਸਾਡੀ ਬਹੁਤ ਦੇਖਭਾਲ ਕੀਤੀ। ਹੁਣ ਮੇਰਾ ਧਿਆਨ ਘਰ 'ਤੇ ਵੀ ਆਪਣੀ ਫਿਟਨੈੱਸ ਬਣਾਏ ਰੱਖਣ 'ਤੇ ਹੋਵੇਗਾ ਤੇ ਨਾਲ ਹੀ ਇਹ ਵੀ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਮੈਂ ਆਪਣੇ ਘਰ ਵਾਲਿਆਂ ਦੇ ਨਾਲ ਆਪਣਾ ਸਮਾਂ ਬਿਤਾਵਾਂ। ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਨੇ ਕਿਹਾ ਕਿ ਮੇਰੀ ਮਾਂ, ਭਰਾ ਤੇ ਮੇਰੇ ਦੋਵੇਂ ਪਾਲਤੂ ਕੁੱਤੇ ਸੈਮ, ਰੀਓ ਦੇ ਲਈ ਘਰ ਵਾਪਸ ਇਕ ਬਹੁਤ ਵੱਡਾ ਅਹਿਸਾਸ ਸੀ। ਭਾਵੇ ਹੀ ਮੈਂ ਵੀਡੀਓ ਕਾਲ 'ਤੇ ਲਗਾਤਾਰ ਸੰਪਰਕ 'ਚ ਸੀ ਪਰ ਮੈਂ ਅਸਲ 'ਚ ਘਰ ਵਾਪਸ ਆਉਣ ਦੇ ਲਈ ਉਤਸੁਕ ਸੀ। ਹੁਣ ਮੈਂ ਕਹਿ ਸਕਦਾ ਹਾਂ ਕਿ ਘਰ ਵਾਪਸ ਆਉਣਾ ਬਹੁਤ ਵਧੀਆ ਲੱਗਿਆ।