ਮੈਲਬੋਰਨ– ਅਾਸਟਰੇਲੀਅਾ ਦੇ ਨਿਕ ਕ੍ਰਿਗਿਓਸ ਨੇ ਵਿਸ਼ਵ ਦੇ ਸੱਤਵੇਂ ਨੰਬਰ ਦੇ ਟੈਨਿਸ ਖਿਡਾਰੀ ਜਰਮਨੀ ਦੇ ਅਲੈਗਜ਼ੈਂਡਰ ਜਵੇਰੇਵ ਦੀ ਇਕ ਵੀਡੀਓ ਸਾਹਮਣੇ ਅਾਉਣ ਤੋਂ ਬਾਅਦ ਉਸਦੀ ਸਖਤ ਅਾਲੋਚਨਾ ਕੀਤੀ ਹੈ, ਜਿਸ ਵਿਚ ਦਿਖਾਇਅਾ ਗਿਅਾ ਹੈ ਕਿ ਖੁਦ ਨੂੰ ਅਾਈਸੋਲੇਸ਼ਨ ਵਿਚ ਰੱਖਣ ਦਾ ਦਾਅਵਾ ਕਰਨ ਵਾਲਾ ਜਵੇਰੇਵ ਖਚਾਖਚ ਭਰੇ ਕਲੱਬ ਵਿਚ ਡਾਂਸ ਕਰ ਰਿਹਾ ਸੀ।

PunjabKesari

ਇਸ ਵੀਡੀਓ ਨੂੰ ਇੰਸਟਾਗ੍ਰਾਮ ’ਤੇ ਇਕ ਜਰਮਨੀ ਡਿਜਾਇਨਰ ਫਿਲਿਪ ਪਲੇਨ ਨੇ ਪੋਸਟ ਕੀਤਾ ਪਰ ਬਾਅਧ ਵਿਚ ਇਸ ਨੂੰ ਹਟਾ ਲਿਅਾ ਗਿਅਾ। ਇਸ ਗੱਲ ਦਾ ਕੋਈਸੰਕੇਤ ਨਹੀਂ ਹੈ ਕਿ ਇਹ ਵੀਡੀਓ ਕਦੋਂ ਦੀ ਹੈ। ਜਵੇਰੇਵ ਦੀ ਟੀਮ ਨੇ ਇਸ ਮਾਮਲੇ ’ਤੇ ਕੋਈ ਟਿਪੱਣੀ ਨਹੀਂ ਕੀਤੀ ਹੈ। 23 ਸਾਲਾ ਜਵੇਰੇਵ ਨੇ ਵਿਸ਼ਵ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ  ਦੇ ਸਰਬੀਅਾ ਤੇ ਕ੍ਰੋਏਸ਼ੀਅਾ ਵਿਚ ਹਾਲ ਹੀ ਵਿਚ ਅਾਯੋਜਿਤ ਐਂਡ੍ਰੀਅਾ ਟੂਰ ਵਿਚ ਹਿੱਸਾ ਲਿਅਾ ਸੀ, ਜਿਸ ਵਿਚ ਜੋਕੋਵਿਚ, ਗ੍ਰਿਗੋਰ ਦਿਮ੍ਰਿਤੋਵ, ਬੋਰਨੋ ਕੋਰਿਚ ਤੇ ਵਿਕਟਰ ਟ੍ਰਾਇਕੀ ਕੋਰੋਨਾ ਤੋਂ ਪਾਜ਼ੇਿਟਵ ਹੋ ਗਏ ਸਨ।  ਜਵੇਰੇਵ ਤੇ ਉਸਦੀ ਟੀਮ ਦਾ ਟੈਸਟ ਨੈਗੇਟਿਵ ਅਾਇਅਾ ਸੀ ਪਰ ਉਸ ਨੇ ਖੁਦ ਨੂੰ ਅਾਈਸੋਲੇਸ਼ਨ ਵਿਚ ਰੱਖਿਅਾ ਸੀ ਤੇ ਨਿਯਮਤ ਟੈਸਟ ਕਰਵਾ ਰਿਹਾ ਸੀ।