ਮੁੰਬਈ : ਭਾਰਤੀ ਕਰੰਸੀ ਹੌਲੀ-ਹੌਲੀ ਅਮਰੀਕੀ ਡਾਲਰ ਦੇ ਮੁਕਾਬਲੇ ਮਜਬੂਤ ਹੋ ਰਹੀ ਹੈ। ਮੰਗਲਵਾਰ ਨੂੰ ਕਰੰਸੀ ਬਾਜ਼ਾਰ ਵਿਚ ਰੁਪਿਆ ਸੱਤ ਪੈਸੇ ਦੀ ਤੇਜ਼ੀ ਨਾਲ 75.51 ਪ੍ਰਤੀ ਡਾਲਰ 'ਤੇ ਪਹੁੰਚ ਗਿਆ। 

 

ਪਿਛਲੇ ਦਿਨ ਰੁਪਿਆ 75.58 ਰੁਪਏ ਪ੍ਰਤੀ ਡਾਲਰ 'ਤੇ ਰਿਹਾ ਸੀ। ਕਾਰੋਬਾਰ ਦੇ ਸ਼ੁਰੂ ਵਿਚ ਰੁਪਿਆ 10 ਪੈਸੇ ਮਜ਼ਬੂਤ ਹੋ ਕੇ 75.48 ਪ੍ਰਤੀ ਡਾਲਰ 'ਤੇ ਖੁੱਲ੍ਹਾ ਸੀ। ਕਾਰੋਬਾਰ ਦੌਰਾਨ ਇਹ ਸੀਮਤ ਦਾਇਰੇ ਵਿਚ ਰਿਹਾ, ਸੈਸ਼ਨ ਦੌਰਾਨ ਇਹ 75.58 ਅਤੇ 75.45 ਪ੍ਰਤੀ ਡਾਲਰ ਦੇ ਵਿਚਕਾਰ ਦੀ ਰੇਂਜ ਵਿਚ ਰਿਹਾ। ਅੰਤ ਵਿਚ ਇਹ ਪਿਛਲੇ ਦਿਨ ਦੇ ਮੁਕਾਬਲੇ ਸੱਤ ਪੈਸੇ ਚੜ੍ਹ ਕੇ 75.51 ਰੁਪਏ ਪ੍ਰਤੀ ਡਾਲਰ 'ਤੇ ਪਹੁੰਚ ਗਿਆ।
ਸੋਮਵਾਰ ਨੂੰ ਵੀ ਗਲੋਬਲ ਬਾਜ਼ਾਰਾਂ ਵਿਚ ਅਮਰੀਕੀ ਕਰੰਸੀ ਦੇ ਕਮਜ਼ੋਰ ਹੋਣ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਨਾਲ ਸਹਾਰਾ ਮਿਲਣ 'ਤੇ ਰੁਪਿਆ 7 ਪੈਸੇ ਦੀ ਤੇਜ਼ੀ ਨਾਲ 75.58 ਦੇ ਪੱਧਰ ‘ਤੇ ਬੰਦ ਹੋਇਆ ਸੀ।