ਆਟੋ ਡੈਸਕ– ਨਿਸਾਨ ਇੰਡੀਆ ਨੇ ਨਵੀਂ ਤਕਨੀਕ ’ਤੇ ਅਧਾਰਿਤ ਆਪਣੀ ਸ਼ਾਨਦਾਰ B-SUV ਕੰਸੈਪਟ ਕਾਰ ਦੀ ਪਹਿਲੀ ਝਲਕ ਨੂੰ ਤਸਵੀਰਾਂ ਰਾਹੀਂ ਵਿਖਾਇਆ ਹੈ। ਇਨ੍ਹਾਂ ’ਚ ਕੰਪਨੀ ਨੇ ਕਾਰ ਦੀ ਹੈੱਡਲਾਈਟ ਅਤੇ ਗਰਿੱਲ ਨੂੰ ਸ਼ੋਅ ਕੀਤਾ ਹੈ। ਉਥੇ ਹੀ ਇਸ ਵਿਚ ਮਿਲਣ ਵਾਲੀ ਨਵੀਂ ਤਕਨੀਕ ਦੀ ਜਾਣਕਾਰੀ ਵੀ ਦਿੱਤੀ ਹੈ। ਨਵੀਂ B-SUV ਕੰਸੈਪਟ ਕਾਰ ਨੂੰ ਪਹਿਲੀ ਵਾਰ ਦੁਨੀਆ ਦੇ ਸਾਹਮਣੇ ਕੰਪਨੀ ਦੇ ਗਲੋਬਲ ਹੈੱਡਕੁਆਟਰ ’ਚ 16 ਜੁਲਾਈ 2020 ਨੂੰ ਸ਼ੋਅਕੇਸ ਕੀਤਾ ਜਾਵੇਗਾ। ਇਸ ਨੂੰ ਵਿੱਤੀ ਸਾਲ 2020-2021 ਦੀ ਦੂਜੀ ਛਮਾਹੀ ’ਚ ਬਾਜ਼ਾਰ ’ਚ ਉਤਾਰਿਆ ਜਾ ਸਕਦਾ ਹੈ। 

PunjabKesari

ਹਾਈ ਐਂਡ ਫੀਚਰਜ਼ ਨਾਲ ਲਗਜ਼ਰੀ ਫੀਲ ਦੇਵੇਗੀ ਇਹ ਕੰਸੈਪਟ SUV
ਇਸ ਕਾਰ ਨੂੰ ਕੰਪਨੀ ਨੇ ਆਧੁਨਿਕ ਤਕਨੀਕ ਨਾਲ ਤਿਆਰ ਕੀਤਾ ਹੈ। ਇਸ ਕੰਸੈਪਟ ਐੱਸ.ਯੂ.ਵੀ. ਨੂੰ ਤੁਹਾਡੇ ਸਫ਼ਰ ਨੂੰ ਹਾਈ ਐਂਡ ਫੀਚਰਜ਼ ਨਾਲ ਲਗਜ਼ਰੀ ਅਨੁਭਵ ਦੇਣ ਲਈ ਖ਼ਾਸ ਤੌਰ ’ਤੇ ਬਣਾਇਆ ਗਿਆਹੈ। ਉਥੇ ਹੀ ਇਸ ਦਾ ਸਟਾਈਲਿਸ਼ ਡਿਜ਼ਾਇਨ ਸੜਕ ’ਤੇ ਇਸ ਦੀ ਰੋਡ ’ਤੇ ਮੌਜੂਦਗੀ ਨੂੰ ਹੋਰ ਵੀ ਵਧਾਉਂਦਾ ਹੈ। ਨਿਸਾਨ ਦੀ ਇਸ ਨਵੀਂ ਐੱਸ.ਯੂ.ਵੀ. ’ਚ ਇੰਟੈਲੀਜੈਂਟ ਮੋਬਿਲਟੀ ਵਰਗੀਆਂ ਸੁਵਿਧਾਵਾਂ ਵੀ ਦਿੱਤੀਆਂ ਗਈਆਂ ਹਨ।

PunjabKesari

ਨਿਸਾਨ ਦੇ ਗਲੋਬਲ SUV DNA ’ਤੇ ਅਧਾਰਿਤ ਤਿਆਰ ਕੀਤਾ ਗਿਆ ਹੈ। ਨਿਸਾਨ ਆਪਣੀ ਜਪਾਨੀਜ਼ ਇੰਜੀਨੀਅਰਿੰਗ ਦੀ ਮਦਦ ਨਾਲ ਕਾਫੀ ਬਿਹਤਰੀਨ ਮਾਡਲਸ ਪਹਿਲਾਂ ਤੋਂ ਹੀ ਤਿਆਰ ਕਰ ਚੁੱਕੀ ਹੈ ਜਿਨ੍ਹਾਂ ’ਚ Patrol, Pathfinder, Armada, X-Trail, Juke, Qashqai ਅਤੇ KICKS ਆਦਿ ਸ਼ਾਮਲ ਹਨ।