ਪਹਿਲੀ ਵਾਰ ਝੋਨੇ ਦੀ ਬੀਜ ਰਾਹੀਂ 17 ਏਕੜ ਰਕਬੇ ਵਿੱਚ ਬੀਜਾਈ ਕਰਨ ਉਪਰੰਤ ਭਵਿੱਖ ਵਿੱਚ ਝੋਨੇ ਦੇ ਸਾਰੇ 50 ਖੇਤ ਇਸੇ ਤਕਨੀਕ ਰਾਹੀਂ ਬੀਜਣ ਦਾ ਵਿਚਾਰ ਰੱਖਣ ਵਾਲੇ ਸ.ਅਵਤਾਰ ਸਿੰਘ ਪਿੰਡ ਚਾਨੀਆਂ ਦੇ ਵਾਂਗ ਬਹੁਤ ਸਾਰੇ ਕਿਸਾਨਾਂ ਵੱਲੋਂ ਇਸ ਤਕਨੀਕ ਪ੍ਰਤੀ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਸ ਤਕਨੀਕ ਰਾਹੀਂ ਬੀਜੇ ਗਏ ਝੋਨੇ ਦੀ ਸ਼ੁਰੂਆਤ ਵਿੱਚ ਪ੍ਰਤੀ ਏਕੜ ਤਕਰੀਬਨ ਰੁਪਏ 6500 ਦੀ ਲੇਬਰ, ਕੱਦੂ ਕਰਕੇ ਹੁੰਦੇ ਖਰਚੇ ਆਦਿ ਦੀ ਬਚਤ ਹੋ ਜਾਂਦੀ ਹੈ। ਇਸੇ ਤਰਾਂ ਪਿੰਡ ਚਾਨੀਆਂ ਬਲਾਕ ਨਕੋਦਰ ਦੇ ਸ.ਚਤਰ ਸਿੰਘ, ਸ.ਹਰਜਿੰਦਰ ਸਿੰਘ, ਸ.ਜਰਨੈਲ ਸਿੰਘ, ਸ.ਲਹਿੰਬਰ ਸਿੰਘ ਵੱਲੋਂ ਵੀ ਕ੍ਰਮਵਾਰ ਬੀਜੇ ਗਏ 20 ਏਕੜ ਸਿੱਧੇ ਬੀਜ ਰਾਹੀਂ ਝੋਨੇ ਦੀ ਖੇਤੀ ਕੀਤੀ ਗਈ। ਇਨ੍ਹਾਂ ਕਿਸਾਨਾਂ ਵੱਲੋਂ ਵੀ ਇਸ ਤਕਨੀਕ ਦੀ ਕਾਮਯਾਬੀ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। 

ਮਿੱਟੀ ਨਾਲ ਮਿੱਟੀ ਹੋ ਕੇ ਰਣਜੀਤ ਸਿੰਘ ਥਿੰਦ ਨੇ ਲਿਖੀ ਸਫਲਤਾ ਦੀ ਵਿਲੱਖਣ ਕਹਾਣੀ

ਇਨ੍ਹਾਂ ਕਿਸਾਨਾਂ ਨੇ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਕਿਹਾ ਹੈ ਕਿ ਝੋਨੇ ਦੀ ਪਰਾਲੀ ਅਤੇ ਕਣਕ ਦਾ ਨਾੜ ਜ਼ਮੀਨ ਵਿੱਚ ਵਾਹੁਣ ਉਪਰੰਤ ਸਿੱਧੀ ਬਿਜਾਈ ਵਾਲੇ ਝੋਨੇ ਦੇ ਖੇਤਾਂ ਵਿੱਚ ਨਦੀਨ ਵੀ ਮੁਕਾਬਲਤਨ ਘੱਟ ਹੁੰਦੇ ਹਨ। ਸ.ਸੰਪੂਰਨ ਸਿੰਘ ਸਟੇਟ ਐਵਾਰਡੀ ਪਿੰਡ ਚਾਨੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਤਕਨੀਕ ਰਾਹੀਂ ਝੋਨੇ ਦੀ ਖੇਤੀ ਪਿੰਡ ਵਿੱਚ ਭਾਵੇਂ ਤਕਰੀਬਨ 45 ਏਕੜ ਰਕਬੇ ’ਤੇ ਕੁੱਝ ਕੁ ਜ਼ਿੰਮੀਦਾਰਾਂ ਨੇ ਕੀਤੀ ਹੈ ਪਰ ਇਸ ਦੀ ਕਾਮਯਾਬੀ ਨੇ ਇਲਾਕੇ ਵਿੱਚ ਝੋਨੇ ਦੀ ਨਵੀ ਤਰਾਂ ਨਾਲ ਕਾਸ਼ਤ ਕਰਨ ਲਈ ਮੁੱਢ ਬੰਨ੍ਹ ਦਿੱਤਾ ਹੈ। ਖੇਤੀਬਾੜੀ ਵਿਭਾਗ ਤੋਂ ਰਿਟਾਇਰ ਹੋ ਕੇ ਪਿੰਡ ਦੀ ਸੇਵਾ ਕਰ ਰਹੈ ਇਸ ਕਿਸਾਨ ਨੇ ਦੱਸਿਆ ਕਿ ਇਸ ਤਕਨੀਕ ਰਾਹੀਂ ਲਗਭਗ 40-50% ਤੱਕ ਪਾਣੀ ਦੀ ਬਚਤ ਹੋਈ ਹੈ। 

ਤੁਹਾਨੂੰ ਵੀ ਆਉਂਦਾ ਹੈ ਹੱਦ ਤੋਂ ਵੱਧ ਗੁੱਸਾ, ਤਾਂ ਅਪਣਾਓ ਇਹ ਤਰੀਕੇ

PunjabKesari

ਜੁਲਾਈ ਮਹੀਨੇ ਦੇ ਵਰਤ ਅਤੇ ਤਿਉਹਾਰ ਜਾਣਨ ਲਈ ਪੜ੍ਹੋ ਇਹ ਖ਼ਬਰ

ਸ.ਬੂਟਾ ਸਿੰਘ ਪਿੰਡ ਚੱਕ ਪੀਰ ਪੁਰ ਨੇ ਵੀ ਇਸ ਤਕਨੀਕ ਰਾਹੀਂ ਬੀਜੇ ਗਏ 2 ਏਕੜ ਰਕਬੇ ਬਾਰੇ ਆਪਣੇ ਤਜਰਬੇ ਰਾਹੀਂ ਦੱਸਿਆ ਕਿ ਪਹਿਲੋ ਪਹਿਲ ਕਿਸਾਨ ਨੂੰ ਸਿੱਧੇ ਬੀਜ ਰਾਹੀਂ ਬੀਜੇ ਝੋਨੇ ਨੂੰ ਵਾਹੁਣ ਨੂੰ ਦਿੱਲ ਕਰਦਾ ਹੈ ਪਰ ਥੋੜਾ ਜਿਹਾ ਸਬਰ ਕਰਨ ’ਤੇ ਅਤੇ ਸਮੇਂ ਸਿਰ ਨਦੀਨਨਾਸ਼ਕ ਦਵਾਈ ਦਾ ਸਪਰੇ ਕਰਨ ਉਪਰੰਤ ਅਜਿਹਾ ਝੋਨਾ ਦੂਜੇ ਪਨੀਰੀ ਰਾਹੀਂ ਬੀਜੇ ਝੋਨੇ ਤੋਂ ਵਧੀਆ ਲੱਗਣ ਲੱਗ ਪੈਂਦਾ ਹੈ। ਡਾ .ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਪਿੰਡ ਚਾਨੀਆ , ਬਜੂਹਾ ਅਤੇ ਚੱਕ ਪੀਰ ਪੁਰ ਦਾ ਦੌਰਾ ਕਰਦਿਆ ਇਨ੍ਹਾਂ ਕਿਸਾਨਾਂ ਨੂੰ ਹੱਲਾ ਸ਼ੇਰੀ ਦਿੱਤੀ ਅਤੇ ਕਿਹਾ ਕਿ ਸਾਡਾ ਧਰਤੀ ਹੇਠਲਾ ਪਾਣੀ ਸਾਲਾਣਾ 50 ਸੈਂਟੀਮੀਟਰ ਦੀ ਰਫਤਾਰ ਨਾਲ ਥੱਲੇ ਜਾ ਰਿਹਾ ਹੈ।

ਅਜੋਕੀ ਪੰਜਾਬੀ ਗਾਇਕੀ ’ਚ ਆਏ ਵਿਗਾੜ ਲਈ ਆਖਰ ਜ਼ਿੰਮੇਵਾਰ ਕੌਣ ?

PunjabKesari

ਅਜਿਹੀ ਤਕਨੀਕ ਦੀ ਕਾਮਯਾਬੀ ਝੋਨੇ ਦੀ ਖੇਤੀ ਵਿੱਚ ਨਵਾਂ ਇਨਕਲਾਬ ਲਿਆਵੇਗੀ। ਉਨ੍ਹਾਂ ਕਿਹਾ ਕਿ ਕੋਵਿਡ-19 ਕਰਕੇ ਹੋਏ ਮਜਦੂਰਾਂ ਦੇ ਪਲਾਇਣ ਕਾਰਨ ਇਸ ਤਕਨੀਕ ਰਾਹੀਂ ਝੋਨੇ ਦਾ ਰਕਬਾ ਪਿਛਲੇ ਸਾਲ ਤਕਰੀਬਨ 1500 ਏਕੜ ਦੇ ਮੁਕਾਬਲੇ ਇਸ ਸਾਲ 38000 ਏਕੜ ਤੱਕ ਪੁੱਜ ਗਿਆ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਜਿਹੇ ਕਿਸਾਨਾਂ ਦੀ ਝੋਨੇ ਦੀ ਸਿੱਧੀ ਬਿਜਾਈ ਅਧੀਨ ਸਫਲਤਾ ਨੂੰ ਦੂਜੇ ਕਿਸਾਨਾਂ ਤੱਕ ਪੰਹੁਚਾਉਣ ਲਈ ਪੂਰਾ ਯਤਨਸ਼ੀਲ ਹੈ। ਇਸ ਮੌਕੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਨਕੋਦਰ ਤੋਂ ਡਾ. ਕਰਮਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਅਤੇ ਸ਼੍ਰੀ ਵਿਜੈ ਕੁਮਾਰ ਹਾਜ਼ਰ ਸਨ।

ਹਰ ਪਲ ਖੁਸ਼ ਰਹਿ ਕੇ ਆਪਣੀ ਚੰਗੀ ਜ਼ਿੰਦਗੀ ਬਸਰ ਕਰੋ

ਡਾ.ਨਰੇਸ਼ ਕੁਮਾਰ ਗੁਲਾਟੀ, 
ਸੰਪਰਕ ਅਫਸਰ ਕਮ ਖੇਤੀਬਾੜੀ ਅਫਸਰ ਜਲੰਧਰ

ਲੈਫਟੀਨੈਂਟ ਕਰਨਲ ਦੀ ਗੱਡੀ ਹੋਈ ਹਾਦਸੇ ਦਾ ਸ਼ਿਕਾਰ, ਵਾਲ-ਵਾਲ ਬਚੇ

PunjabKesari