ਬਾਰਸੀਲੋਨਾ- ਲਿਓਨੇਲ ਮੇਸੀ ਨੇ ਆਪਣੇ ਕਰੀਅਰ ਦਾ 700ਵਾਂ ਗੋਲ ਕੀਤਾ ਪਰ ਸਪੈਨਿਸ਼ ਲੀਗ ਫੁੱਟਬਾਲ ਦੇ ਅਹਿਮ ਮੁਕਾਬਲੇ 'ਚ ਐਟਲੈਟਿਕੋ ਮੈਡ੍ਰਿਡ ਨੇ ਬਾਰਸੀਲੋਨਾ ਨੂੰ 2-2 ਨਾਲ ਡਰਾਅ 'ਤੇ ਰੋਕ ਕੇ ਖਿਤਾਬ ਜਿੱਤਣ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਦਿੱਤਾ। ਬਾਰਸੀਲੋਨਾ ਨੇ ਚਾਰ ਦੌਰ ਬਾਕੀ ਰਹਿੰਦੇ ਇਹ ਤੀਜਾ ਡਰਾਅ ਖੇਡਿਆ। ਹੁਣ ਉਹ ਰੀਅਲ ਮੈਡ੍ਰਿਡ ਤੋਂ ਇਕ ਅੰਕ ਪਿੱਛੇ ਦੂਜੇ ਸਥਾਨ 'ਤੇ ਹੈ। ਮੈਡ੍ਰਿਡ ਦਾ ਸਾਹਮਣਾ ਗੇਟਾਫੇ ਨਾਲ ਹੋਵੇਗਾ ਤੇ ਉਸ ਦੇ ਕੋਲ ਪੰਜ ਮੈਚ ਬਾਕੀ ਰਹਿੰਦੇ ਚਾਰ ਅੰਕ ਦੀ ਬੜ੍ਹਤ ਬਣਨ ਦਾ ਇਹ ਖਾਸ ਮੌਕਾ ਹੈ। ਮਾਰਚ 'ਚ ਕੋਰੋਨਾ ਵਾਇਰਸ ਮਹਾਮਾਰੀ ਦੇ ਸਮੇਂ ਲੀਗ ਰੋਕੇ ਜਾਣ 'ਤੇ ਬਾਰਸੀਲੋਨਾ ਦੀ ਟੀਮ ਰੀਆਲ ਮੈਡ੍ਰਿਡ ਤੋਂ ਦੋ ਅੰਕ ਅੱਗੇ ਸੀ। ਖੇਡ ਸ਼ੁਰੂ ਹੋਣ ਤੋਂ ਬਾਅਦ ਰੀਆਲ ਮੈਡ੍ਰਿਡ ਨੇ ਪੰਜ ਮੈਚ ਜਿੱਤੇ ਹਨ।

PunjabKesari
ਬਾਰਸੀਲੋਨਾ ਨੇ 6 'ਚੋਂ ਤਿੰਨ ਮੈਚ ਜਿੱਤੇ ਹਨ। ਬਾਰਸੀਲੋਨਾ ਨੇ 11ਵੇਂ ਮਿੰਟ 'ਚ ਬੜ੍ਹਤ ਬਣਾਈ ਜਦੋਂ ਮੇਸੀ ਦੇ ਇਕ ਕਾਰਨਰ 'ਤੇ ਐਟਲੈਟਿਕੋ ਦੇ ਸਟ੍ਰਾਈਕਰ ਡਿਏਗਾ ਨੇ ਆਪਣੇ ਹੀ ਗੋਲ 'ਚ ਗੇਂਦ ਮਾਰ ਦਿੱਤੀ। ਸਾਊਲ ਨਿਗੁਏਜ ਨੇ ਹਾਲਾਂਕਿ 19ਵੇਂ ਮਿੰਟ 'ਚ ਬਰਾਬਰੀ ਦਾ ਗੋਲ ਕੀਤਾ। ਮੇਸੀ ਨੇ 56ਵੇਂ ਮਿੰਟ 'ਚ ਪੈਨਲਟੀ 'ਤੇ ਗੋਲ ਕਰਕੇ ਬਾਰਸੀਲੋਨਾ ਨੂੰ ਫਿਰ ਬੜ੍ਹਤ ਦਿਵਾਈ। ਇਹ ਮੇਸੀ ਦਾ 630ਵਾਂ ਕਲੱਬ ਗੋਲ ਸੀ ਤੇ ਅਰਜਨਟੀਨਾ ਦੇ ਲਈ ਉਹ 700 ਗੋਲ ਕਰ ਚੁੱਕੇ ਹਨ। ਇਸ ਸੈਸ਼ਨ 'ਚ ਉਸਦਾ ਇਹ 22ਵਾਂ ਗੋਲ ਸੀ। ਐਟਲੈਟਿਕੋ ਦੇ ਲਈ ਬਰਾਬਰੀ ਦਾ ਗੋਲ ਯਾਨਿਕ ਕਾਰਾਸਕੋ ਨੇ ਕੀਤਾ।

PunjabKesari