ਜਲੰਧਰ- ਲਾਕਡਾਊਨ ਦੌਰਾਨ ਭਾਰਤੀਆਂ ਵਿਚ ਆਨਲਾਈਨ ਗੇਮਿੰਗ ਦੇ ਪ੍ਰਤੀ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਮਾਰਚ ਤੋਂ ਹੁਣ ਤਕ ਈ-ਸਪੋਰਟਸ 'ਤੇ ਫੈਟੈਂਸੀ ਯੂਜ਼ਰਸ ਵਧ ਗਏ ਹਨ ਅਰਥਾਤ ਭਾਰਤੀਆਂ ਨੇ ਆਪਣਾ ਜ਼ਿਆਦਾਤਰ ਸਮਾਂ ਆਨਲਾਈਨ ਗੇਮਾਂ ਖੇਡ ਕੇ ਬਿਤਾਇਆ। ਇਸ ਦੌਰਾਨ ਤੀਨ ਪੱਤੀ, ਪੱਬਜੀ, 8 ਬਾਲ ਖੂਲ ਗੇਮਾਂ  ਸਭ ਤੋਂ ਜ਼ਿਆਦਾ ਖੇਡੀਆਂ ਗਈਆਂ। ਲਾਕਡਾਊਨ ਵਿਚ ਹੀ ਲੋਕ ਫੈਟੈਂਸੀ ਸਪੋਰਟਸ ਗੇਮ ਜਿਵੇਂ ਡ੍ਰੀਮ-11, ਐੱਮ. ਪੀ. ਐੱਲ. ਮਾਯ ਟੀਮ 11, ਹਾਲਾ ਪਲੇਅ ਤੇ 11 ਵਿਕੇਟਸ ਵੱਲ ਖਿੱਚੇ ਗਏ। ਲਾਕਡਾਊਨ ਖੁੱਲ੍ਹਣ 'ਤੇ ਲੋਕਾਂ ਦੇ ਇਸ 'ਤੇ ਬਣੇ ਰਹਿਣ ਦੀ ਸੰਭਾਵਨਾ ਹੈ। ਮੈਪਲ ਕੈਪੀਟਲ ਐਡਵਾਈਜ਼ਰ ਦੇ ਐੱਮ. ਡੀ. ਪੰਕਜ ਕਾਰਨਾ ਦਾ ਮੰਨਣਾ ਹੈ ਕਿ ਈ-ਸਪੋਰਟਸ ਤੇ ਗੇਮਿੰਗ ਸੈਕਟਰ ਵਿਚ ਅਗਲੇ ਸਾਲ ਤਕ ਨਿਵੇਸ਼ ਦੁੱਗਣਾ ਹੋਣ ਦੀ ਸੰਭਾਵਨਾ ਹੈ। ਇਸ ਪਾਸੇ ਏਅਰਟੈੱਲ ਕਦਮ ਵਧਾ ਚੁੱਕੀ ਹੈ। ਇਹ ਇਸ ਲਈ ਵੀ ਖਾਸ ਹੈ ਕਿਉਂਕਿ ਭਾਰਤ ਵਿਚ 579 ਮਿਲੀਅਨ ਲੋਕ ਇੰਟਰਨੈੱਟ ਦਾ ਇਸਤੇਮਾਲ ਕਰਦੇ ਹਨ। ਇਨ੍ਹਾਂ ਵਿਚੋਂ 85 ਫੀਸਦੀ ਲੋਕ ਮੋਬਾਈਲ ਚਲਾਉਂਦੇ ਹਨ। ਲਾਕਡਾਊਨ ਵਿਚ ਵੱਖ-ਵੱਖ ਗੇਮਾਂ ਵਿਚ 20 ਤੋਂ 30 ਫੀਸਦੀ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
300 ਮਿਲੀਅਨ ਗੇਮਰ ਹਨ ਇੰਡੀਅਨ ਵਿਚ, 2022 ਤਕ ਇਨ੍ਹਾਂ ਵਿਚ 47 ਫੀਸਦੀ ਦਾ ਵਾਧਾ ਹੋਣ ਦੀ ਉਮੀਦ।

PunjabKesari
3.75 ਮਿਲੀਅਨ ਡਾਲਰ ਦੀ ਹੋ ਸਕਦੀ ਹੈ ਭਾਰਤੀ ਈ-ਸਪੋਰਟਸ ਇੰਡਸਟ੍ਰੀ 2024 ਤੱਕ।

PunjabKesari
02 ਲੰਬਰ 'ਤੇ ਹੈ ਭਾਰਤ ਦੁਨੀਆ ਭਰ ਵਿਚ ਐਪ ਡਾਊਨਲੋਡ ਕਰਨ ਦੇ ਮਾਮਲੇ ਵਿਚ।

PunjabKesari
400 ਗੇਮਿੰਗ ਸਟਾਰਟਅਪ ਹਨ ਭਾਰਤ ਵਿਚ
ਜਿਹੜੇ ਕਿ ਤੇਜ਼ੀ ਨਾਲ ਅੱਗ ਵਧ ਰਹੇ ਹਨ। 2016 ਤੋਂ 2018 ਤੱਕ ਇਨ੍ਹਾਂ ਵਿਚ 7 ਗੁਣਾ ਵਾਧਾ ਦੇਖਣ ਨੂੰ ਮਿਲਿਆ ਸੀ ਜਦਕਿ ਜੂਨ 2016 ਤੋਂ ਫਰਵਰੀ 2019 ਤਕ ਯੂਜ਼ਰਸ ਦੀ ਗਿਣਤੀ ਵਿਚ 25 ਗੁਣਾ ਤੱਕ ਦਾ ਉਛਾਲ ਦੇਖੀ ਗਈ।
ਭਾਰਤੀ ਸਟਾਰਟਅਪ 'ਤੇ ਨਿਵੇਸ਼ਕਾਂ ਦੀ ਨਜ਼ਰ

PunjabKesari
ਭਾਰਤੀ ਗੇਮਿੰਗ ਸਪੇਸ ਵਿਚ ਪ੍ਰਮੁੱਖ ਰੁਝਾਨ ਮਲਟੀ ਪਲੇਅਰ ਫਾਰਮੈੱਟ ਨੂੰ ਲੈ ਕੇ ਹੈ। ਨਿਵੇਸ਼ਕ ਭਾਰਤੀ ਗੇਮਿੰਗ ਸਟਾਰਟਅਪ ਵਿਚ ਵੀ ਜ਼ਿਆਦਾ ਦਿਲਚਸਪੀ ਦਿਖਾ ਰਹੇ ਹਨ। ਖਾਸ ਗੱਲ ਇਹ ਹੈ ਕਿ ਪਿਛਲੇ ਕੁਝ ਸਮੇਂ ਤੋਂ ਜ਼ਿਆਦਾਤਰ ਲੋਕ ਗੇਮਿੰਗ ਨੂੰ ਕਰੀਅਰ ਦੇ ਰੂਪ 'ਚ ਦੇਖ ਰਹੇ ਹਨ। ਇਸ ਨਾਲ ਭਾਰਤੀ ਕ੍ਰਿਏਟੀਵਿਟੀ ਨੂੰ ਵੀ ਸਥਾਨ ਮਿਲ ਰਿਹਾ ਹੈ। ਜਿਵੇਂ ਕਿ ਲੋਕਲ ਸਥਾਨਾਂ ਦੇ ਫੀਚਰ, ਪਹਿਰਾਵਾ ਆਦਿ।
ਮਲਟੀ-ਪਲੇਅਰ ਗੇਮਜ਼ ਹੈ ਜ਼ਿਆਦਾ ਪਸੰਦੀਦਾ
ਲਾਕਡਾਊਨ ਵਿਚ ਗੇਮਿੰਗ ਟ੍ਰੈਂਡ ਜਿਹੜਾ ਆਇਆ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਲੋਕ ਮਲਟੀ-ਪਲੇਅਰ ਗੇਂਮਜ਼ ਜ਼ਿਆਦਾ ਖੇਡਣ ਵਿਚ ਦਿਲਚਸਪੀ ਦਿਖਾ ਰਹੇ ਹਨ। ਤੀਨ ਪੱਤੀ, 8 ਸਾਲ ਪੂਲ ਤੇ ਲੂਡੋ ਅਜਿਹੀਆਂ ਗੇਮਾਂ ਹਨ, ਜਿਹੜੀਆਂ ਕਿ ਸਭ ਤੋਂ ਵੱਧ ਖੇਡੀਆਂ ਗਈਆਂ। ਨਿਵੇਸ਼ਕ ਵੀ ਮਲਟੀ-ਪਲੇਅਰਸ ਗੇਮਜ਼ ਵਿਚ ਜ਼ਿਆਦਾ ਨਿਵੇਸ਼ ਕਰ ਰਹੇ ਹਨ।
ਮਾਰਕੀਟ ਵੈਲਿਊ ਤਕਰੀਬਨ 930 ਮਿਲੀਅਨ ਡਾਲਰ

PunjabKesari
ਮੈਪਲ ਕੈਪੀਟਲ ਐਡਵਾਇਜ਼ਰਸ ਦੀ ਰਿਪੋਰਟ 'ਗੇਮਿੰਗ ਇੰਡੀਆ ਸਟੋਰੀ' ਅਨੁਸਾਰ ਭਾਰਤ ਵਿਚ ਗੇਮਿੰਗ ਇੰਡਸਟਰੀ ਤੇਜ਼ੀ ਨਾਲ ਵੱਧ ਰਹੀ ਹੈ। ਅਜੇ ਇਸ ਵਿਚ ਤਕਰੀਬਨ 22 ਫੀਸਦੀ ਸਲਾਨਾ ਦਾ ਵਾਧਾ ਦੇਖਿਆ ਜਾ ਰਿਹਾ ਹੈ। ਇਸਦੀ ਮਾਰਕੀਟ ਵੈਲਿਊ 930 ਮਿਲੀਅਨ ਡਾਲਰ ਦੇ ਨੇੜੇ ਪਹੁੰਚ ਗਈ ਹੈ। ਲਾਕਡਾਊਨ ਦੇ ਕਾਰਨ ਇਹ ਗ੍ਰੋਥ ਰੇਟ 41 ਫੀਸਦੀ ਤੱਕ ਜਾਣ ਦੀ ਸੰਭਾਵਨਾ ਬਣ ਗਈ ਹੈ।
ਅੰਗੇਜਮੈਂਟ 21 ਫੀਸਦੀ ਵਧੀ
ਕੋਵਿਡ-19 ਦੇ ਕਾਰਨ ਫਰਵਰੀ ਤੋਂ ਮਾਰਚ ਤਕ ਗੇਮਿੰਗ ਵੈੱਬਸਾਇਟ ਤੇ ਐਪ 'ਤੇ ਸਭ ਤੋਂ ਵੱਧ ਅੰਗੇਜਮੈਂਟ ਦੇਖੀ ਗਈ। ਰਿਪੋਰਟ ਅਨੁਸਾਰ-ਲੋਕ ਔਸਤਨ 21 ਫੀਸਦੀ ਜ਼ਿਆਦਾ ਸਮਾਂ ਇਨ੍ਹਾਂ ਵੈੱਬਸਾਇਟਾਂ 'ਤੇ ਬਿਤਾਉਣ ਲੱਗੇ।

PunjabKesari
ਸਭ ਤੋਂ ਵੱਧ ਯੂਜ਼ਰਸ
ਡ੍ਰੀਮ-11 

80 ਮਿਲੀਅਨ
ਐੱਮ. ਪੀ. ਐੱਲ.
35 ਮਿਲੀਅਨ
ਮਾਯ ਟੀਮ 11
15 ਮਿਲੀਅਨ
ਕ੍ਰਿਕਪਲੇਅ
6 ਮਿਲੀਅਨ
ਮਾਯ 11 ਸਰਕਰਲ
5.5 ਮਿਲੀਅਨ