ਮਾਸਕੋ (ਨਿਕਲੇਸ਼ ਜੈਨ)–ਸ਼ਤਰੰਜ ਦਾ ਸਭ ਤੋਂ ਵੱਡਾ ਆਯੋਜਨ ਸ਼ਤਰੰਜ ਓਲੰਪਿਆਡ ਇਸ ਸਾਲ ਮਾਸਕੋ ’ਚ ਹੋਣ ਵਾਲਾ ਸੀ, ਜਿਸ ਨੂੰ ਕੋਵਿਡ ਦੇ ਕਾਰਨ ਰੱਦ ਕਰ ਦਿੱਤਾ ਗਿਆ ਸੀ ਪਰ ਹੁਣ ਕੌਮਾਂਤਰੀ ਸ਼ਤਰੰਜ ਮਹਾਸੰਘ ਨੇ ਇਸ ਨੂੰ 22 ਜੁਲਾਈ ਤੋਂ 30 ਅਗਸਤ, 2020 ਵਿਚਾਲੇ ਆਨਲਾਈਨ ਕਰਵਾਉਣ ਦਾ ਫੈਸਲਾ ਕੀਤਾ ਹੈ। ਇਹ ਪਹਿਲਾ ਮੌਕਾ ਹੋਵੇਗਾ ਜਦ ਲਗਭਗ 185 ਦੇਸ਼ਾਂ ਦੇ ਖਿਡਾਰੀ ਕਿਸੇ ਆਨਲਾਈਨ ਸ਼ਤਰੰਜ ਟੂਰਨਾਮੈਂਟ ’ਚ ਖੇਡਦੇ ਨਜ਼ਰ ਆਉਣਗੇ। ਇਸ ਵਾਰ ਭਾਰਤੀ ਟੀਮ ਕਮਾਲ ਦਿਖਾ ਸਕਦੀ ਹੈ ਕਿਉਂਕਿ ਫਾਰਮੇਟ ਦੇ ਹਿਸਾਬ ਨਾਲ ਭਾਰਤੀ ਟੀਮ ਦੇ ਸਭ ਤੋਂ ਮੁੱਖ ਖਿਡਾਰੀ ਇਸ ਨੂੰ ਬੇਹੱਦ ਮਜ਼ਬੂਤ ਬਣਾ ਸਕਦੇ ਹਨ।

PunjabKesari
ਹਰੇਕ ਟੀਮ ’ਚ 6 ਖਿਡਾਰੀ ਸ਼ਾਮਲ ਹੋਣਗੇ, ਮਿਕਸਡ ਫਾਰਮੇਟ ’ਚ ਘੱਟੋ-ਘੱਟ 3 ਮਹਿਲਾ ਖਿਡਾਰਨਾਂ ਤੇ 2 ਜੂਨੀਅਰ ਖਿਡਾਰੀ ਵੀ ਇਸ ’ਚ ਸ਼ਾਮਲ ਹੋਣਗੇ।
ਹਰੇਕ ਟੀਮ ’ਚ ਇਕ ਜੂਨੀਅਰ ਖਿਡਾਰੀ
ਹਰੇਕ ਟੀਮ ’ਚ ਘੱਟ ਤੋਂ ਘੱਟ ਇਕ ਖਿਡਾਰੀ ਅੰਡਰ-20 ਜਾਂ ਉਸ ਤੋਂ ਬਾਅਦ ਪੈਦਾ ਹੋਇਆ, ਸ਼ਾਮਲ ਹੋਣਾ ਚਾਹੀਦਾ। ਇਸ ਸਥਾਨ ਲਈ ਭਾਰਤ ਦੇ 2 ਨੰਨ੍ਹੇ ਸਿਤਾਰੇ ਨਿਹਾਲ ਸਰੀਨ ਤੇ ਪ੍ਰਗਾਨੰਧਾ ਵੱਡੇ ਦਾਅਵੇਦਾਰ ਹੋ ਸਕਦੇ ਹਨ। ਹਾਲਾਂਕਿ ਨਿਹਾਲ ਇਸ ਸੂਚੀ ’ਚ ਸਭ ਤੋਂ ਅੱਗੇ ਹਨ ਤੇ ਇਸ ਤੋਂ ਬਾਅਦ ਪ੍ਰਗਾਨੰਧਾ ਤੇ ਹੋਰ ਖਿਡਾਰੀਆਂ ਦਾ ਨੰਬਰ ਆਉਂਦਾ ਹੈ।

PunjabKesari
ਘੱਟ ਤੋਂ ਘੱਟ 2 ਔਰਤਾਂ
ਉਂਝ ਤਾਂ ਅਸੀਂ 2 ਔਰਤ ਖਿਡਾਰੀਆਂ ਦੀ ਗੱਲ ਕਰੀਏ ਤਾਂ ਕੋਨੇਰੂ ਹੰਪੀ ਤੇ ਹਰਿਕਾ ਸਭ ਤੋਂ ਬਿਹਤਰ ਨਜ਼ਰ ਆਉਂਦੀਆਂ ਹਨ ਪਰ ਜੇ ਕਿਸੇ ਇਕ ਨੂੰ ਚੁਣਨਾ ਹੋਇਆ ਤਾਂ ਉਹ ਹੰਪੀ ਹੋ ਸਕਦੀ ਹੈ।

PunjabKesari
ਘੱਟ ਤੋਂ ਘੱਟ ਇਕ ਲੜਕੀ ਅੰਡਰ-20 (2000 ਜਾਂ ਉਸ ਤੋਂ ਬਾਅਦ ਪੈਦਾ ਹੋਈ)
ਕਿਉਂਕਿ ਨਿਯਮਾਂ ਅਨੁਸਾਰ ਇਕ ਮਹਿਲਾ ਖਿਡਾਰਨ, ਜੋ 20 ਸਾਲਾਂ ਤੋਂ ਘੱਟ ਹੋਵੇ ਨੂੰ ਚੁਣਿਆ ਜਾਣਾ ਹੈ ਤਾਂ ਅਜਿਹੇ ’ਚ ਆਰ. ਵੈਸ਼ਾਲੀ ਦੇ ਹੁਣ ਤੱਕ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਉਸ ਦਾ ਚੁਣਿਆ ਜਾਣਾ ਇਕ ਦਮ ਤੈਅ ਹੈ।

PunjabKesari
ਤਾਂ ਜੇ ਇਸ ਤਰ੍ਹਾਂ ਦੇਖੀਏ ਤਾਂ ਇਕ ਜੂਨੀਅਰ ਖਿਡਾਰੀ ’ਚ ਨਿਹਾਲ, ਇਕ ਮਹਿਲਾ ਖਿਡਾਰੀ ਹੰਪੀ ਤੇ ਇਕ ਮਹਿਲਾ ਜੂਨੀਅਰ ਖਿਡਾਰਨ ਵੈਸ਼ਾਲੀ ਨੂੰ ਲਈਏ ਤਾਂ ਫਿਰ ਬਚੇ 3 ਪ੍ਰਮੁੱਖ ਸਥਾਨਾਂ ’ਤੇ ਭਾਰਤ ਤੇ ਟਾਪ 3 ਆਨੰਦ, ਹਰੀ ਤੇ ਵਿਦਿਤ ਸ਼ਾਮਲ ਹੋ ਸਕਦੇ ਹਨ ਤੇ ਇਹ ਪੂਰਾ ਸਮੀਕਰਣ ਭਾਰਤ ਨੂੰ ਇਕ ਖਤਰਨਾਕ ਟੀਮ ਬਣਾ ਦੇਵੇਗਾ। ਟੀਮਾਂ ’ਚ ਵੱਧ ਤੋਂ ਵੱਧ 6 ਮੈਂਬਰ ਹੋ ਸਕਦੇ ਹਨ ਤੇ ਨਾਲ ਹੀ ਇਕ ਟੀਮ ਦਾ ਕਪਤਾਨ। ਟਾਈਮ ਕੰਟ੍ਰੋਲ ਪ੍ਰਤੀ ਮਿੰਟ 15 ਮਿੰਟ + 5 ਸੈਕੰਡ ਹੋਵੇਗਾ। ਇਸ ਆਯੋਜਨ ’ਚ 2 ਮੁੱਖ ਪੜਾਅ ਹੋਣਗੇ; ਪਹਿਲਾ ਡਵੀਜ਼ਨ ਰਾਊਂਡ ਤੇ ਦੂਜਾ ਪਲੇਅ ਆਫ ਰਾਊਂਡ। ਕੁੱਲ ਮਿਲਾ ਕੇ ਇਥੇ 16 ਰਾਊਂਡ ਖੇਡੇ ਜਾਣਗੇ।