ਬਲਦੇਵ ਸਿੰਘ ਢਿੱਲੋ

ਕੋਵਿਡ-19 ਦੀ ਇਹ ਮਹਾਮਾਰੀ ਖੇਤੀ-ਖੇਤਰ ਲਈ ਇੱਕ ਵੱਡੀ ਚੁਣੌਤੀ ਬਣ ਕੇ ਉੱਭਰੀ। ਇਹ ਸਮਾਂ ਕਣਕ ਦੀ ਵਾਢੀ ਅਤੇ ਸਾਉਣੀ ਦੀ ਬਿਜਾਈ ਕਰਨ ਦਾ ਸੀ। ਜਾਨ-ਮਾਲ ਦੇ ਖੌਅ ਦੇ ਨਾਲ-ਨਾਲ ਖੇਤੀ-ਕਾਮਿਆਂ ਦੀ ਘਾਟ ਦਾ ਮਸਲਾ ਵੀ ਕਿਸਾਨਾਂ ਦੇ ਸਾਹਮਣੇ ਸੀ। ਇਹ ਸਮਾਂ ਇਸ ਲਈ ਵੀ ਭਾਰੀ ਸੀ, ਕਿਉਂਕਿ ਖੇਤੀ ਦੇ ਕੰਮ ਕਦੇ ਟਾਲੇ ਨਹੀਂ ਜਾ ਸਕਦੇ, ਸਮੇਂ ਸਿਰ ਹੋਣੇ ਜ਼ਰੂਰੀ ਹੁੰਦੇ ਹਨ। 

ਹੁਣ ਹੈਲੀਕਾਪਟਰ ਨਾਲ ਹਵਾਈ ਸਪਰੇਅ ਰਾਹੀਂ ਟਿੱਡੀ ਦਲ ਨੂੰ ਕੀਤਾ ਜਾਵੇਗਾ ਕਾਬੂ

ਮੇਰਾ ਸਜਦਾ ਹੈ ਸਾਰੇ ਪੰਜਾਬ ਨੂੰ ਕਿ ਆਪਾਂ ਸਾਰਿਆਂ ਨੇ ਮਿਲ ਕੇ ਕਣਕ ਦੀ ਵਾਢੀ ਅਤੇ ਮੰਡੀਕਰਨ ਇਸ ਤਰਾਂ ਕੀਤੇ ਕਿ ਇਹ ਮਿਸਾਲ ਬਣ ਗਏ। ਖ਼ਾਸ ਕਰ ਮੰਡੀਕਰਨ ਅੱਗੇ ਲਈ ਨਵੇਂ ਪੂਰਨੇ ਪਾ ਗਿਆ ਹੈ। ਹੁਣ ਅਸੀਂ ਝੋਨੇ ਦੀ ਬਿਜਾਈ ਅਤੇ ਪਨੀਰੀ ਦੀ ਲੁਆਈ ਵਿੱਚ ਰੁੱਝੇ ਹਾਂ ਅਤੇ ਸਾਰੇ ਹੀ ਰਲ-ਮਿਲ ਕੇ ਸ਼ਾਨਦਾਰ ਹਿੱਸਾ ਪਾ ਰਹੇ ਹਾਂ। 

ਕੁਦਰਤੀ ਖੇਤੀ ਨੂੰ ਪ੍ਰਫੁਲਿਤ ਕਰਨ ਲਈ ਪੂਰੀ ਸ਼ਿੱਦਤ ਨਾਲ ਜੁਟੀ ਹੈ 'ਦਿਲਬੀਰ ਫਾਉਂਡੇਸ਼ਨ'

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪਾਣੀ ਦੇ ਡਿਗਦੇ ਪੱਧਰ ਨੂੰ ਰੋਕਣ ਲਈ ਝੋਨੇ ਦੀ ਕਾਸ਼ਤ ਵਿੱਚ ਕਾਫ਼ੀ ਸਾਲਾਂ ਤੋਂ ਨਵੇਂ ਤਜਰਬੇ ਕਰ ਰਹੀ ਸੀ। ਲੇਜ਼ਰ ਸੁਹਾਗੇ ਦੇ ਨਾਲ-ਨਾਲ ਘੱਟ ਸਮੇਂ ਵਿੱਚ ਪੱਕਣ ਵਾਲ਼ੀਆਂ ਝੋਨੇ ਦੀਆਂ ਕਿਸਮਾਂ ਵਿਕਸਿਤ ਕੀਤੀਆਂ ਗਈਆਂ। ਹੁਣ 'ਤਰ-ਵੱਤਰ ਖੇਤ ਵਿਚ ਝੋਨੇ ਦੀ ਸਿੱਧੀ ਬਿਜਾਈ' ਦੀ ਤਕਨੀਕ ਇਸ ਵੇਲ਼ੇ  ਪ੍ਰਚਾਰੀ ਜਾ ਰਹੀ ਹੈ। ਇਸ ਨਵੀਂ ਤਕਨੀਕ ਵਿੱਚ ਝੋਨੇ ਦੀ ਬਿਜਾਈ ਰੌਣੀ ਕਰਕੇ ਤਰ-ਵੱਤਰ ਖੇਤ ਵਿਚ ਮਸ਼ੀਨ ਨਾਲ ਕੀਤੀ ਜਾਂਦੀ ਹੈ ਅਤੇ ਪਹਿਲਾ ਪਾਣੀ ਵੀ ਬਿਜਾਈ ਤੋਂ 21 ਦਿਨ ਬਾਅਦ ਲਾਇਆ ਜਾਂਦਾ ਹੈ। ਇਸ ਵਿਧੀ ਨਾਲ ਕੱਦੂ ਕੀਤੇ ਝੋਨੇ ਨਾਲੋਂ ਪਾਣੀ ਦੀ 20% ਤੱਕ ਬੱਚਤ ਹੁੰਦੀ ਹੈ ਅਤੇ ਲੇਬਰ ਦੀ ਵੀ ਘੱਟ ਲੋੜ ਪੈਂਦੀ ਹੈ। ਇਹ ਧਰਤੀ ਹੇਠਲੇ ਪਾਣੀ ਨੂੰ ਰਿਚਾਰਜ ਕਰਨ ਵਿੱਚ ਵੀ ਸਹਾਈ ਹੈ। 

ਮਿੱਟੀ ਨਾਲ ਮਿੱਟੀ ਹੋ ਕੇ ਰਣਜੀਤ ਸਿੰਘ ਥਿੰਦ ਨੇ ਲਿਖੀ ਸਫਲਤਾ ਦੀ ਵਿਲੱਖਣ ਕਹਾਣੀ

ਇਸ ਸਮੇਂ ਦੌਰਾਨ ਖੇਤੀ-ਕਾਮਿਆਂ ਦੀ ਘਾਟ ਦਾ ਹੱਲ ਲੱਭਣ ਲਈ ਕੁਝ ਕਿਸਾਨ ਵੀਰਾਂ ਨੇ ਆਪ ਵੀ ਅਨੋਖੇ ਰਾਹ ਅਤੇ ਜੁਗਾੜ ਲੱਭੇ ਜੋ ਆਉਣ ਵਾਲੇ ਸਮੇਂ ਵਿੱਚ ਪਨੀਰੀ ਦੀ ਲੁਆਈ ਲਈ ਹੋਰ ਬਿਹਤਰ ਮਸ਼ੀਨਰੀ ਤਿਆਰ ਕਰਨ ਵਿੱਚ ਬਹੁਤ ਲਾਹੇਵੰਦ ਹੋਣਗੇ। ਜਿਵੇਂ ਟਰੈਕਟਰ ਮਗਰ ਸੁਹਾਗੇ ’ਤੇ ਬੈਠ ਕੇ ਝੋਨਾ ਲਾਉਣਾ ਜਾਂ ਟ੍ਰੈਕਟਰਾਂ ਮਗਰ ਡਰਿੱਲ ਦੀ ਵਰਤੋਂ ਕਰਕੇ ਪਨੀਰੀ ਲਾਉਣੀ। ਇਸੇ ਤਰ੍ਹਾਂ ਸਿੱਧੀ ਬਿਜਾਈ ਵਿੱਚ ਵੀ ਡਰਿੱਲ ਨਾਲ ਛਿੜਕਾਅ ਕਰਨ ਵਾਲੇ ਸਪਰੇਅਰ ਫਿੱਟ ਕਰਨਾ। ਅਜਿਹੇ ਜੁਗਾੜਾਂ ਦੀਆਂ ਵੀਡੀਓ ਵੇਖ ਕੇ ਮੈਂ ਗਦਗਦ ਹੋ ਗਿਆ, ਕਿਉਂਕਿ ਕਿਸਾਨ ਮੇਲਿਆਂ 'ਤੇ ਮੈਂ ਕਿਸਾਨਾਂ ਨੂੰ ਸਦਾ ਤਜਰਬੇ ਕਰਨ ਵਾਲਾ ਸਾਇੰਸਦਾਨ ਕਹਿ ਕੇ ਸੰਬੋਧਨ ਕਰਦਾ ਰਿਹਾ ਹਾਂ। 

ਇਹ ਜੁਗਾੜ ਮੇਰੇ ਸਾਇੰਸਦਾਨ ਸਾਥੀਆਂ ਲਈ ਵੀ ਸਬਕ ਹਨ। ਨਵੀਂ ਸੋਚ ਦੀ ਕੋਈ ਸੀਮਾ ਨਹੀਂ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇਨ੍ਹਾਂ ਜੁਗਾੜੀ ਕਿਸਾਨ ਵੀਰਾਂ ਦੀਆਂ ਇੰਨਾਂ ਕੋਸ਼ਿਸ਼ਾਂ ਦੀ ਭਰਪੂਰ ਪ੍ਰਸੰਸਾ ਕਰਦੀ ਹੈ। ਮੈਂ ਇਕ ਵਾਰ ਨਹੀਂ ਵਾਰ-ਵਾਰ ਪੰਜਾਬੀਆਂ ਅਤੇ ਪੰਜਾਬ ਦੇ ਕਿਸਾਨਾਂ ਦੀ ਹਿੰਮਤ ਅਤੇ ਜੁਗਾੜੂ ਸੁਭਾਅ ਨੂੰ ਸਜਦਾ ਕਰਦਾ ਹਾਂ ਜੋ ਘੋਰ ਸੰਕਟਾਂ ਵਿੱਚ ਵੀ ਖੇਤੀ ਕਾਰਜਾਂ ਨੂੰ ਨੇਪਰੇ ਚਾੜਨ ਲਈ ਹਰ ਹੀਲਾ ਕਰ ਰਹੇ ਹਨ।

ਹਰ ਤੀਵੀਂ ਆਪਣੇ ਪਤੀ ਤੋਂ ਕੁੱਝ ਖ਼ਾਸ ਗੱਲਾਂ ਦੀ ਕਰਦੀ ਹੈ ਉਮੀਦ, ਜਾਣੋ ਕਿਹੜੀਆਂ

ਖੇਤੀਬਾੜੀ ਦੀਆਂ ਹੋਰ ਖਬਰਾਂ ਪੜ੍ਹਨ ਅਤੇ ਖੇਤੀਬਾੜੀ ਨਾਲ ਸਬੰਧਿਤ ਵੀਡੀਓ ਦੇਖਣ ਲਈ ਤੁਸੀਂ ਜਗਬਾਣੀ ਖੇਤੀਬਾੜੀ ਫੇਸਬੁੱਕ ਪੇਜ ’ਤੇ ਵੀ ਸਾਡੇ ਨਾਲ ਜੁੜ ਸਕਦੇ ਹੋ..., ਜਿਸ ਦੇ ਲਈ ਤੁਸੀਂ ਇਸ ਲਿੰਕ ’ਤੇ ਕਲਿੱਕ ਕਰੋ ‘ਜਗਬਾਣੀ ਖੇਤੀਬਾੜੀ’