ਗੁਰਪ੍ਰੀਤ, ਪੂਨਮ ਅਗਰਵਾਲ ਅਤੇ ਨੇਹਾ ਬੱਬਰ
ਖੇਤਰੀ ਖੋਜ ਕੇਂਦਰ, ਬਠਿੰਡਾ

ਕਾਰੋਬਾਰ ਵਿਚ ਉਤਸੁਕਤਾ ਰੱਖਣ ਵਾਲੇ ਲੋਕਾਂ ਨੂੰ ਤਕਨੀਕੀ ਮੁਹਾਰਤ ਪ੍ਰਦਾਨ ਕਰਨ ਦੇ ਨਾਲ-ਨਾਲ ਸਥਾਨਕ ਭੋਜਨ ਉਦਯੋਗ ਨੂੰ ਉਤਸ਼ਾਹਤ ਕਰਨ ਦੀ ਵਧਦੀ ਜ਼ਰੂਰਤ ਹੈ। ਸੂਖਮ, ਛੋਟੇ ਅਤੇ ਦਰਮਿਆਨੇ ਪੱਧਰ ਦੇ ਉੱਦਮੀਆਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੇ ਮਈ, 2015 ਵਿੱਚ ਖੇਤਰੀ ਖੋਜ ਸਟੇਸ਼ਨ ਬਠਿੰਡਾ ਵਿਖੇ ਭੋਜਨ ਪ੍ਰੋਸੈਸਿੰਗ ਸਿਖਲਾਈ, ਵਪਾਰ ਕੇਂਦਰ ਸਥਾਪਤ ਕੀਤਾ ਹੈ। 

ਬਠਿੰਡਾ ਵਿਖੇ ਆਰ.ਆਰ.ਐੱਸ. ਸੈਂਟਰ ਦੇ ਨਾਲ ਨਾਲ ਭੋਜਨ ਟੈਕਨਾਲੋਜੀ ਵਿਭਾਗ, ਪੀ.ਏ.ਯੂ., ਲੁਧਿਆਣਾ ਵਿੱਚ ਫਲਾਂ ਅਤੇ ਸਬਜ਼ੀਆਂ, ਅਨਾਜ ਅਤੇ ਦਾਲਾਂ ਤੋਂ ਪ੍ਰੋਸੈਸਿੰਗ ਅਤੇ ਮੁੱਲ ਵਧਾਉਣ ਲਈ ਵੱਖ-ਵੱਖ ਸਿਖਲਾਈ ਪ੍ਰੋਗਰਾਮਾਂ ਦਾ ਪ੍ਰਬੰਧ ਕਰਦਾ ਹੈ। ਅਜਿਹੇ ਪ੍ਰੋਗਰਾਮਾਂ ਦਾ ਟੀਚਾ ਸਮੂਹ ਕਿਸਾਨ ਲੜਕੀਆਂ, ਸਵੈ ਸਹਾਇਤਾ ਸਮੂਹ ਦੇ ਮੈਂਬਰ, ਬੇਰੁਜ਼ਗਾਰ ਪੇਂਡੂ ਨੌਜਵਾਨ, ਨਵੇਂ ਅਤੇ ਤਜ਼ਰਬੇਕਾਰ ਵਿਅਕਤੀ ਹਨ । 

ਹੁਣ ਹੈਲੀਕਾਪਟਰ ਨਾਲ ਹਵਾਈ ਸਪਰੇਅ ਰਾਹੀਂ ਟਿੱਡੀ ਦਲ ਨੂੰ ਕੀਤਾ ਜਾਵੇਗਾ ਕਾਬੂ

ਇਸ ਲੇਖ ਵਿਚ ਬਠਿੰਡਾ ਦੀ ਇਕ ਅਜਿਹੀ ਉਤਸੁਕ, ਬਹੁਤ ਪ੍ਰੇਰਿਤ ਅਤੇ ਉੱਭਰ ਰਹੀ ਔਰਤ ਸ਼੍ਰੀਮਤੀ ਬਲਵਿੰਦਰ ਕੌਰ ਦੀ ਸਫਲਤਾ ਦੀ ਕਹਾਣੀ ਦਾ ਵੇਰਵਾ ਦਿੱਤਾ ਗਿਆ ਹੈ ਜੋ ਇਸ ਤੱਥ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ, “ਸਫਲਤਾ ਕੋਈ ਹਾਦਸਾ ਨਹੀਂ, ਇਹ ਮਿਹਨਤ ਅਤੇ ਲਗਨ ਹੈ । ਇਕ ਸਾਲ ਪਹਿਲਾਂ ਸ੍ਰੀਮਤੀ ਬਲਵਿੰਦਰ ਕੌਰ ਨੇ ਆਪਣੇ ਆਪ ਨੂੰ ਹੁਨਰਮੰਦ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ ਅਤੇ ਇਸ ਲਈ ਉਸਨੇ ਆਪਣੇ ਪਤੀ ਦੀ ਸਹਾਇਤਾ ਨਾਲ ਫੂਡ ਪ੍ਰੋਸੈਸਿੰਗ ਸਿਖਲਾਈ ਕਮ ਇੰਕੁਬੇਸ਼ਨ ਕੇਂਦਰ ਵਿਖੇ ਫਲਾਂ ਅਤੇ ਸਬਜ਼ੀਆਂ ਦੇ ਮੁੱਲ ਵਧਾਉਣ ਵਾਲੇ ਸਿਖਲਾਈ ਪ੍ਰੋਗਰਾਮ ਵਿੱਚ ਹਿੱਸਾ ਲੈਣ ਦਾ ਫੈਸਲਾ ਕੀਤਾ। 

ਕੁਦਰਤੀ ਖੇਤੀ ਨੂੰ ਪ੍ਰਫੁਲਿਤ ਕਰਨ ਲਈ ਪੂਰੀ ਸ਼ਿੱਦਤ ਨਾਲ ਜੁਟੀ ਹੈ 'ਦਿਲਬੀਰ ਫਾਉਂਡੇਸ਼ਨ'

ਇਸ ਸਿਖਲਾਈ ਕੇਂਦਰ ਵਿੱਚ ਉਸਨੇ ਫਲ ਅਤੇ ਸਬਜ਼ੀਆਂ ਤੋਂ ਜੈਮ, ਚਟਨੀਆ, ਮੁਰੱਬੇ, ਕੈਂਡੀ, ਅਚਾਰ ਅਤੇ ਪੀਣ ਵਾਲੇ ਪਦਾਰਥ ਤਿਆਰ ਕਰਨੇ ਸਿੱਖੇ। ਪ੍ਰੋਗਰਾਮ ਦੇ ਮੁਕੰਮਲ ਹੋਣ ਤੋਂ ਬਾਅਦ ਪ੍ਰਾਪਤ ਗਿਆਨ ਨੇ ਉਸ ਨੂੰ ਘਰ ਤੋਂ ਛੋਟੇ ਕਾਰੋਬਾਰ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ। ਉਸਨੇ ਆਪਣੀ ਕੰਪਨੀ  'ਜ਼ੈਬਰਾ ਸਮਾਰਟ ਫੂਡ ਮੈਨੂਫੈਕਚਰਰ' ਨਾਂ ਨਾਲ ਰਜਿਸਟਰ ਕੀਤੀ। ਉਸਨੇ ਜ਼ੈਬਰਾ ਬ੍ਰਾਂਡ ਨਾਂ ਦੇ ਪਿੱਛੇ ਦਾ ਕਾਰਨ ਵੀ ਸਾਂਝਾ ਕੀਤਾ, “ਜ਼ੈੱਡ ਤੋਂ ਅੱਗੇ ਕੋਈ ਅੱਖਰ ਨਹੀਂ। ਇਸ ਤੋਂ ਇਲਾਵਾ ਜ਼ੈਬਰਾ ਕਾਲਾ ਅਤੇ ਚਿੱਟਾ ਹੈ ਜਿਸ ਤੋਂ ਭਾਵ ਹੈ ਕਿ ਗਾਹਕ ਉਸਦੇ ਉਤਪਾਦ ਅਸਾਨੀ ਨਾਲ ਖਰੀਦ ਸਕਦੇ ਹਨ। ਉਸਦਾ ਪਤੀ ਉਸਦੀ ਮਦਦ ਕਰਦਾ ਹੈ ਅਤੇ ਵੱਖ-ਵੱਖ ਪੈਕਿੰਗ ਸਮੱਗਰੀ ਖਰੀਦਣ ਲਈ ਅੰਮ੍ਰਿਤਸਰ ਜਾਂਦਾ ਹੈ। ਇਸ ਸਮੇਂ ਉਹ ਆਂਵਲਾ ਮੁਰੱਬਾ, ਸੇਬ, ਮਿਸ਼ਰਤ ਫਲ, ਨਿੰਬੂ, ਅੰਬ, ਟਮਾਟਰ ਅਤੇ ਲਸਣ ਦੀ ਚਟਨੀ ਅਤੇ ਹੋਰ ਉਤਪਾਦ ਜਿਵੇ ਅਦਰਕ, ਲਸਣ, ਗੋਭੀ ਅਚਾਰ (0.5 ਅਤੇ 1 ਕਿੱਲੋ ਦੇ ਪੈਕ) ਤਿਆਰ ਕਰ ਰਹੀ ਹੈ।

ਮਿੱਟੀ ਨਾਲ ਮਿੱਟੀ ਹੋ ਕੇ ਰਣਜੀਤ ਸਿੰਘ ਥਿੰਦ ਨੇ ਲਿਖੀ ਸਫਲਤਾ ਦੀ ਵਿਲੱਖਣ ਕਹਾਣੀ

ਕੁਝ ਸਮਾਂ ਪਹਿਲਾ ਹੀ ਮਲਟੀਗ੍ਰੇਨ ਆਟਾ ਤਿਆਰ ਕਰਕੇ ਉਹ ਆਪਣੇ ਕਾਰੋਬਾਰ ਦਾ ਵਿਸਥਾਰ ਵੀ ਕਰ ਰਹੀ ਹੈ। ਇੰਨਾ ਹੀ ਨਹੀਂ ਉਹ ਸਫਲਤਾਪੂਰਵਕ ਵੱਖ-ਵੱਖ ਜੂਸ ਤਿਆਰ ਕਰ ਰਹੀ ਹੈ। ਉਪਰੋਕਤ ਉਤਪਾਦਾਂ ਦੇ ਉਤਪਾਦਨ ਲਈ, ਉਸਨੇ ਕਈ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ। ਉਹ ਮਾਣ ਮਹਿਸੂਸ ਕਰਦੀ ਹੈ ਕਿ ਉਸ ਦੇ ਉਦੱਮ ਸਦਕਾ, ਉਹ ਨਾ ਸਿਰਫ ਵਿੱਤੀ ਤੌਰ 'ਤੇ ਆਜ਼ਾਦ ਹੈ ਸਗੋਂ ਬਹੁਤ ਸਾਰੇ ਅਨਪੜ੍ਹ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਪ੍ਰਦਾਨ ਕਰ ਰਹੀ ਹੈ। ਉਹ ਦੋਸਤਾਂ ਅਤੇ ਸਥਾਨਕ ਖੇਤਰ ਵਿਚਾਲੇ ਨੈਟਵਰਕਿੰਗ ਕਰਕੇ ਆਪਣੇ ਉਤਪਾਦਾਂ ਨੂੰ ਵੇਚ ਰਹੀ ਹੈ। ਹਾਲ ਹੀ ਵਿੱਚ, ਉਸਨੇ 'ਜ਼ੈਬਰਾ ਸਟੋਰ' ਨਾਂ ਦਾ ਇੱਕ ਸਟੋਰ ਖੋਲ੍ਹਿਆ। ਉਹ ਪੀ.ਏ.ਯੂ., ਦੇ ਆਰ.ਆਰ.ਐੱਸ. ਬਠਿੰਡਾ ਦਾ ਤਹਿ ਦਿਲੋਂ ਧੰਨਵਾਦੀ ਹੈ। ਇੱਕ ਉਤਸ਼ਾਹੀ ਕਾਰੋਬਾਰੀ ਵਜੋਂ, ਉਸਨੇ ਸਾਬਤ ਕਰ ਦਿੱਤਾ ਹੈ ਕਿ ਆਪਣੇ ਆਪ ਵਿੱਚ ਵਿਸ਼ਵਾਸ ਕਰਨਾ ਚਾਹੀਦਾ ਹੈ।

 

ਖੇਤੀਬਾੜੀ ਦੀਆਂ ਹੋਰ ਖਬਰਾਂ ਪੜ੍ਹਨ ਅਤੇ ਖੇਤੀਬਾੜੀ ਨਾਲ ਸਬੰਧਿਤ ਵੀਡੀਓ ਦੇਖਣ ਲਈ ਤੁਸੀਂ ਜਗਬਾਣੀ ਖੇਤੀਬਾੜੀ ਫੇਸਬੁੱਕ ਪੇਜ ’ਤੇ ਵੀ ਸਾਡੇ ਨਾਲ ਜੁੜ ਸਕਦੇ ਹੋ..., ਜਿਸ ਦੇ ਲਈ ਤੁਸੀਂ ਇਸ ਲਿੰਕ ’ਤੇ ਕਲਿੱਕ ਕਰੋ ‘ਜਗਬਾਣੀ ਖੇਤੀਬਾੜੀ’