ਨਵੀਂ ਦਿੱਲੀ (ਵਾਰਤਾ) : ਰਿਲਾਇੰਸ ਇੰਡਸਟਰੀਜ਼ ਦੇ ਪੂਰੀ ਤਰ੍ਹਾਂ ਕਰਜ਼ਾ ਮੁਕਤ ਹੋਣ ਦੇ ਬਾਅਦ ਵੀ ਧਨਕੁਬੇਰ ਮੁਕੇਸ਼ ਅੰਬਾਨੀ ਦੀ ਜਿਓ ਪਲੇਟਫਾਰਮਸ ਵਿਚ ਨਿਵੇਸ਼ ਦਾ ਸਿਲਸਿਲਾ ਜ਼ਾਰੀ ਹੈ ਅਤੇ ਸ਼ੁੱਕਰਵਾਰ ਨੂੰ ਅਮਰੀਕਾ ਦੀ ਇੰਟੇਲ ਕੈਪੀਟਲ ਨੇ 0.39 ਫ਼ੀਸਦੀ ਇਕਵਿਟੀ ਲਈ ਕੰਪਨੀ ਵਿਚ 1894.50 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਹੈ। ਜਿਓ ਪਲੇਟਫਾਰਮਸ ਵਿਚ 11 ਹਫ਼ਤੇ ਵਿਚ ਇਹ 12ਵਾਂ ਨਿਵੇਸ਼ ਪ੍ਰਸਤਾਵ ਹੈ। ਕੰਪਨੀ ਵਿਚ 25.09 ਫ਼ੀਸਦੀ ਇਕਵਿਟੀ ਲਈ 1,17,588.45 ਕਰੋੜ ਰੁਪਏ ਦਾ ਨਿਵੇਸ਼ ਹੋ ਚੁੱਕਾ ਹੈ। ਇੰਟੇਲ ਕੈਪੀਟਲ ਦਾ ਜਿਓ ਪਲੇਟਫਾਰਮਸ ਵਿਚ ਨਿਵੇਸ਼ 4.91 ਲੱਖ ਕਰੋੜ ਰੁਪਏ ਦੇ ਇਕਵਿਟੀ ਮੁਲਾਂਕਣ ਅਤੇ 5.16 ਲੱਖ ਕਰੋੜ ਰੁਪਏ ਦੇ ਉਦਮ ਕੀਮਤ 'ਤੇ ਹੋਇਆ ਹੈ। ਜਿਓ ਪਲੇਟਫਾਰਮਸ ਵਿਚ ਨਿਵੇਸ਼ 22 ਅਪ੍ਰੈਲ ਨੂੰ ਫੇਸਬੁੱਕ ਤੋਂ ਸ਼ੁਰੂ ਹੋਇਆ ਸੀ, ਉਸ ਤੋਂ ਬਾਅਦ ਸਿਲਖਰ ਲੇਕ, ਵਿਸਟਾ ਇਕਵਿਟੀ, ਜਨਰਲ ਅਟਲਾਂਟਿਕ, ਕੇਕੇਆਰ, ਮੁਬਾਡਲਾ, ਟੀਪੀਜੀ, ਐਲ ਕੈਟਰਟਨ ਅਤੇ ਪੀਆਈਐਫ ਨੇ ਵੀ ਨਿਵੇਸ਼ ਦਾ ਐਲਾਨ ਕੀਤਾ ਸੀ।

ਇੰਟੇਲ ਦੋ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਭਾਰਤ ਵਿਚ ਕੰਮ ਕਰ ਰਹੀ ਹੈ ਅਤੇ ਉਸ ਦੇ ਬੇਂਗਲੁਰੂ ਅਤੇ ਹੈਦਰਾਬਾਦ ਵਿਚ ਅਤਿਆਧੁਨਿਕ ਡਿਰਾਇਨ ਸਹੂਲਤਾਂ ਵਾਲੀਆਂ ਇਕਾਈਆਂ ਵਿਚ ਹਜ਼ਾਰਾਂ ਕਾਮੇ ਕੰਮ ਕਰ ਰਹੇ ਹਨ। ਰਿਲਾਇੰਸ ਇੰਡਸਟਰੀਜ਼ ਲਿਮਿਟਡ ਦੇ ਪ੍ਰਧਾਨ ਅਤੇ ਪ੍ਰਬੰਧ ਨਿਦੇਸ਼ਕ ਸ਼੍ਰੀ ਅੰਬਾਨੀ ਨੇ ਇੰਟੇਲ ਕੈਪੀਟਲ ਦੇ ਨਿਵੇਸ਼ 'ਤੇ ਕਿਹਾ, 'ਦੁਨੀਆ ਦੇ ਤਕਨੀਕੀ ਲੀਡਰਸ ਨਾਲ ਸਾਡੇ ਸੰਬੰਧ ਹੋਰ ਜ਼ਿਆਦਾ ਗੂੜ੍ਹੇ ਹੋਣ 'ਤੇ ਅਸੀਂ ਬੇਹੱਦ ਖੁਸ਼ ਹਾਂ। ਭਾਰਤ ਨੂੰ ਦੁਨੀਆ ਵਿਚ ਇਕ ਮੋਹਰੀ ਡਿਜੀਟਲ ਕਮਿਊÎਨਿਟੀ ਵਿਚ ਤਬਦੀਲ ਕਰਨ ਦੇ ਸਾਡੇ ਦ੍ਰਿਸ਼ਟੀਕੋਣ ਨੂੰ ਮੂਰਤ ਰੂਪ ਦੇਣ ਵਿਚ ਇਹ ਸਾਡੇ ਸਹਾਇਕ ਹਨ। ਇੰਟੇਲ ਇਕ ਸੱਚਾ ਇੰਡਸਟਰੀ ਲੀਡਰ ਹੈ, ਜੋ ਦੁਨੀਆ ਨੂੰ ਬਦਲਨ ਵਾਲੀ ਤਕਨੀਕ ਅਤੇ ਨਵੀਨਤਾ ਨੂੰ ਬਣਾਉਣ ਦੀ ਦਿਸ਼ਾ ਵਿਚ ਕੰਮ ਕਰ ਰਿਹਾ ਹੈ। ਗਲੋਬਲ ਪੱਧਰ 'ਤੇ ਇੰਟੇਲ ਕੈਪੀਟਲ ਕੋਲ ਮੋਹਰੀ ਤਕਨੀਕੀ ਕੰਪਨੀਆਂ ਵਿਚ ਇਕ ਮਹੱਤਵਪੂਰਨ ਭਾਈਵਾਲ ਹੋਣ ਦਾ ਉੱਤਮ ਰਿਕਾਡਰ ਹੈ। ਇਸ ਲਈ ਅਤਿਆਧੁਨਿਕ ਤਕਨੀਕਾਂ ਵਿਚ ਭਾਰਤ ਦੀਆਂ ਸਮਰਥਾਵਾਂ ਨੂੰ ਅੱਗੇ ਵਧਾਉਣ ਲਈ ਇੰਟੇਲ ਨਾਲ ਮਿਲ ਕੇ ਕੰਮ ਕਰਨ ਲਈ ਉਤਸ਼ਾਹਿਤ ਹਾਂ ਜੋ ਸਾਡੀ ਅਰਥ ਵਿਵਸਥਾ ਦੇ ਸਾਰੇ ਖੇਤਰਾਂ ਨੂੰ ਸ਼ਕਤੀਸ਼ਾਲੀ ਬਣਾਏਗਾ ਅਤੇ 130 ਕਰੋੜ ਭਾਰਤੀਆਂ ਦੇ ਜੀਵਨ ਦੀ ਗੁਣਵੱਤਾ ਵਿਚ ਸੁਧਾਰ ਕਰੇਗਾ।'