ਖੰਡ ਉਨ੍ਹਾਂ ਚੀਜ਼ਾਂ 'ਚੋਂ ਇਕ ਹੈ, ਜਿਨ੍ਹਾਂ 'ਚ ਅਸੀਂ ਕਟੌਤੀ ਕਰ ਸਕਦੇ ਹਾਂ ਪਰ ਮਿੱਠਾ ਸਾਮਾਨ ਛੱਡਣ ਮੁਸ਼ਕਲ ਹੈ, ਇਹ ਕੋਕੀਨ ਦੇ ਨਸ਼ੇ ਦੀ ਤਰ੍ਹਾਂ ਹੈ। ਫਿਜੀ ਡ੍ਰਿੰਕ ਦੇ ਕੈਨ ਤੋਂ ਲੈ ਕੇ ਕ੍ਰਿਸਮਸ ਦੇ ਬਚੇ ਹੋਏ ਚਾਕਲੇਟ ਤੱਕ, ਇਹ ਪਸੰਦ ਦਾ ਐੱਸ. ਓ. ਐੱਸ. ਤੱਤ ਬਣ ਗਈ ਹੈ। ਨਿਉਟ੍ਰਿਸ਼ਨਿਸਟ ਅਤੇ ਲੇਖਕ ਕ੍ਰਿਸਿਟਯਾਨੇ ਵੋਲਫ ਨੇ ਖੁਲਾਸਾ ਕੀਤਾ ਹੈ ਕਿ ਤੁਹਾਨੂੰ 2020 'ਚ ਖੰਡ ਨੂੰ ਕਿਵੇਂ ਅਤੇ ਕਿਉਂ ਅਲਵਿਦਾ ਕਹਿਣਾ ਚਾਹੀਦਾ ਹੈ। ਅਸੀਂ ਜੋ ਖੰਡ ਖਾਂਦੇ ਹਾਂ ਇਸ ਦਾ ਸਰੋਤ ਗੰਨਾ ਹੋਣ ਦੇ ਬਾਵਜੂਦ ਇਹ ਬਹੁਤ ਜ਼ਿਆਦਾ ਪ੍ਰੋਸੈੱਸਡ ਹੁੰਦੀ ਹੈ ਅਤੇ ਹੋਰ ਪੌਦਾ ਅਧਾਰਿਤ ਉਤਪਾਦਾਂ ਦੇ ਬਰਾਬਰ ਸਿਹਤਮੰਦ ਨਹੀਂ ਹੁੰਦੀ। ਇਹ ਬਲੱਡ ਸ਼ੂਗਰ ਦੇ ਪੱਧਰ 'ਚ ਕਮੀ ਆਉਣ ਦੇ ਕਾਰਨ ਸੁਸਤੀ ਤੋਂ ਬਾਅਦ ਊਰਜਾ ਦਾ ਪ੍ਰਵਾਹ ਦੇ ਸਕਦੀ ਹੈ।

ਵਿਗਿਆਨੀਆਂ ਦਾ ਦਾਅਵਾ ਹੈ ਕਿ ਖੰਡ ਜੇਕਰ ਜ਼ਿਆਦਾ ਨਹੀਂ ਤਾਂ ਕੋਕੀਨ ਦੀ ਤਰ੍ਹਾਂ ਹੀ ਨਸ਼ੀਲੀ ਹੈ। ਪੋਸ਼ਣ ਮਾਹਿਰ ਦੇ ਰੂਪ 'ਚ ਆਪਣੀ ਦਿਨ ਦੀ ਨੌਕਰੀ 'ਚ ਮੈਂ ਖੰਡ ਮੁਕਤ ਚੁਣੌਤੀਆਂ ਚਲਾਉਂਦਾ ਹਾਂ ਅਤੇ ਅਕਸਰ ਅਜਿਹੀਆਂ ਟਿੱਪਣੀਆਂ ਸੁਣਨ ਨੂੰ ਮਿਲਦੀਆਂ ਹਨ ਕਿ ''ਜੇਕਰ ਮੈਂ ਖੰਡ ਛੱਡ ਦਿੰਦਾ ਤਾਂ ਮੈਂ ਮਰ ਜਾਂਦਾ।'' ਫਿਰ ਵੀ ਲੋਕ ਇਸ ਨੂੰ ਛੱਡ ਦਿੰਦੇ ਹਨ। ਇਹ ਉਨ੍ਹਾਂ ਪ੍ਰਮੁੱਖ ਤਰੀਕਿਆਂ ਨਾਲ ਸੰਭਵ ਹੈ, ਜੋ ਇਸ ਨੂੰ ਮਾਨਸਿਕ, ਸਰੀਰਕ ਅਤੇ ਭਾਵਨਾਤਮਕ ਰੂਪ ਨਾਲ ਆਸਾਨ ਬਣਾਉਂਦੇ ਹਨ, ਸਾਰਿਆਂ ਦੇ ਅਸੀਂ ਆਦੀ ਹਾਂ।

ਖਰਾਬ ਪਹਿਲੂ
ਖੰਡ ਤੁਹਾਡਾ ਭਾਰ ਵਧਾਉਂਦੀ ਹੈ ਅਤੇ ਸ਼ੂਗਰ, ਦਿਲ ਦੇ ਰੋਗ ਅਤੇ ਕੈਂਸਰ 'ਚ ਯੋਗਦਾਨ ਕਰ ਸਕਦੀ ਹੈ। ਇਹ ਨਿਰਜਲੀਕਰਨ ਦੀ ਪ੍ਰਕਿਰਿਆ ਰਾਹੀਂ ਤੁਹਾਡੀ ਚਮੜੀ ਦੀ ਉਮਰ ਨੂੰ ਵੀ ਘੱਟ ਕਰਦੀ ਹੈ। ਇਹ ਸਿਰਫ ਪ੍ਰੋਸੈਸਿੰਗ ਕਰਕੇ ਤੁਹਾਨੂੰ ਕਈ ਪੌਸ਼ਟਿਕ ਤੱਤਾਂ ਤੋਂ ਵਾਂਝਾ ਕਰਦੀ ਹੈ। ਇਸ ਲਈ ਤੁਹਾਨੂੰ ਇਸ ਦੀ ਪੂਰਤੀ ਲਈ ਵਾਧੂ ਵਿਟਾਮਿਨਸ ਦੀ ਲੋੜ ਹੁੰਦੀ ਹੈ। ਇਹ ਤੁਹਾਡੀ ਨੀਂਦ ਨੂੰ ਵੀ ਪ੍ਰਭਾਵਤਿ ਕਰਦੀ ਹੈ, ਫਿਰ ਵੀ ਜਦੋਂ ਅਸੀਂ ਥੱਕੇ ਹੋਏ ਹੁੰਦੇ ਹਾਂ ਤਾਂ ਕੁਝ ਖੰਡ ਹੀ ਉਹ ਚੀਜ਼ ਹੁੰਦੀ ਹੈ, ਜਿਸ ਤੱਕ ਅਕਸਰ ਅਸੀਂ ਪਹੁੰਚਣ ਦਾ ਯਤਨ ਕਰਦੇ ਹਾਂ। ਇਥੋਂ ਹੀ ਭਾਵਨਾਤਮਕ ਆਦਤ ਪੈਦਾ ਹੁੰਦੀ ਹੈ। ਅਸੀਂ ਇਸ ਦੀ ਵਰਤੋਂ ਆਰਾਮ ਪਾਉਣ ਲਈ ਕਰਦੇ ਹਾਂ, ਇਸ ਲਈ ਜਦੋਂ ਸਾਨੂੰ ਕਟੌਤੀ ਕਰਨ ਦੀ ਲੋੜ ਹੁੰਦੀ ਹੈ ਤਾਂ ਅਸੀ ਸਿੱਖਣਾ ਹੋਵੇਗਾ ਕਿਵੇਂ ਇਸ ਚੱਕਰ ਤੋਂ ਬਾਹਰ ਨਿਕਲੀਏ।

ਬੀਮਾਰ ਕਰਨ ਵਾਲਾ ਮਿੱਠਾ
ਇਸ ਦੀ ਲਾਲਸਾ ਨਾਲ ਨਜਿੱਠਣ ਲਈ ਮੈਂ ਗਾਹਕਾਂ ਨੂੰ ਖੰਡ ਦੇ ਨਕਾਰਾਤਮਕ ਪਹਿਲੂਆਂ 'ਤੇ ਵਿਚਾਰ ਕਰਨ ਦੀ ਸਲਾਹ ਦਿੰਦਾ ਹਾਂ। ਅਜਿਹੇ ਨਕਾਰਾਤਮਕ ਪਹਿਲੂ ਕਾਫੀ ਹਨ। ਇਸ ਦਾ ਇਕ ਹੋਰ ਪੱਖ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੈ ਕਿ ਇਹ ਬੇਹੱਦ ਜਲਨ ਪੈਦਾ ਕਰਦੀ ਹੈ।

ਜਦੋਂ ਲੋਕ ਇਸ ਨੂੰ ਛੱਡ ਦਿੰਦੇ ਹਨ, ਇਥੋਂ ਤਕ ਕਿ ਥੋੜ੍ਹੇ ਸਮੇਂ ਲਈ ਵੀ, ਉਹ ਜਲਨ ਪੈਦਾ ਕਰਨ ਵਾਲੇ ਮੁੱਦਿਆਂ ਨਾਲ ਅਸਲੀ ਨਤੀਜੇ ਦੇਖਣਾ ਸ਼ੁਰੂ ਕਰਦੇ ਹਨ। ਉਨ੍ਹਾਂ ਦੀ ਚਮੜੀ 'ਚ ਸੁਧਾਰ ਹੁੰਦਾ ਹੈ। ਉਨ੍ਹਾਂ ਦੇ ਪਾਚਨ 'ਚ ਸੁਧਾਰ ਹੁੰਦਾ ਹੈ, ਉਨ੍ਹਾਂ ਦਾ ਮੋਟਾ ਹੋਣਾ ਰੁਕ ਜਾਂਦਾ ਹੈ। 

ਜਲਨਸ਼ੀਲਤਾ ਸਾਡੀ ਰੋਕ ਰੋਕੂ ਪ੍ਰਣਾਲੀ ਲਈ ਚੰਗੀ ਨਹੀਂ ਹੈ। ਇਸ ਲਈ ਆਖਰੀ ਚੀਜ਼ ਜਿਸ ਨੂੰ ਤੁਸੀਂ ਸਰਦੀ-ਖਾਂਸੀ ਲਈ ਚਾਹੁੰਦੇ ਹੋ, ਉਹ ਖੰਡ ਨਾਲ ਲੱਦੀ ਦਵਾਈ ਹੈ।

ਜਲਦੀ ਤਬਦੀਲੀ
ਆਪਣੀ ਸ਼ੂਗਰ-ਫ੍ਰੀ ਚੁਣੌਤੀ 'ਚ ਆਪਣੇ ਕਲਾਈਂਟਸ ਦੇ ਨਾਲ ਮੈਂ ਫਲਾਂ 'ਤੇ ਨਹੀਂ, ਪ੍ਰੋਸੈੱਸਡ ਸ਼ੂਗਰ 'ਤੇ ਫੋਕਸ ਕਰਦਾ ਹਾਂ। ਖੰਡ ਯੁਕਤ ਨਾਸ਼ਤੇ ਦੀ ਬਜਾਏ ਅਸੀਂ ਪੌਸ਼ਟਿਕ ਤੱਤਾਂ ਨਾਲ ਭਰਪੂਰ ਸਮੂਦੀ ਦੀ ਸਿਫਾਰਿਸ਼ ਕਰਦੇ ਹਾਂ, ਜੋ ਖੰਡ ਯੁਕਤ ਖਾਧ ਪਦਾਰਥਾਂ 'ਚ ਜ਼ਹਿਰੀਲੇ ਤੱਤਾਂ ਨਾਲ ਲੜਣ ਦੀ ਬਜਾਏ ਬੀਮਾਰੀ ਨਾਲ ਲੜਣ 'ਚ ਮਦਦ ਕਰਦੀ ਹੈ।

ਮੇਰੇ ਵਲੋਂ ਬਣਾਈ ਜਾਣ ਵਾਲੀ ਹਰੀ ਸਮੂਦੀ ਉਨ੍ਹਾਂ ਪੌਸ਼ਟਿਕ ਤੱਤਾਂ ਨਾਲ ਭਰੀ ਹੁੰਦੀ ਹੈ, ਜੋ ਖੰਡ ਲਈ ਲਾਲਸਾ ਨੂੰ ਮਾਰਨ 'ਚ ਮਦਦ ਕਰ ਸਕਦੇ ਹਨ। ਫਿਰ ਹੈ ਚੰਗੀ ਚਿਕਨਾਈ, ਜਿਵੇਂ ਅੱਧਾ ਐਵੋਕੈਡੋ, ਜਿਸ ਨਾਲ ਲੰਬੇ ਸਮੇਂ ਤਕ ਤੁਹਾਡਾ ਪੇਟ ਭਰਿਆ ਰਹਿੰਦਾ ਹੈ। 

ਜਾਮਣ ਸਵਾਦ ਅਤੇ ਉੱਚ ਪੌਸ਼ਟਿਕ ਤੱਤ ਦਿੰਦੇ ਹਨ, ਜੋ ਮਦਦ ਕਰਦੇ ਹਨ ਕਿਉਂਕਿ ਸਰੀਰ ਥਕਾਵਟ ਅਤੇ ਪੌਸ਼ਟਿਕ ਤੱਤਾਂ ਦੀ ਕਮੀ ਦੇ ਕਾਰਨ ਖੰਡ ਦੀ ਇੱਛਾ ਕਰ ਸਕਦਾ ਹੈ। ਮੈਂ ਨਾਰੀਅਲ ਪਾਣੀ ਦਾ ਵੀ ਉਪਯੋਗ ਕਰਦਾ ਹਾਂ, ਜੋ ਸੁਭਾਵਕ ਰੂਪ ਨਾਲ ਮਿੱਠਾ ਹੈ ਪਰ ਟ੍ਰੇਨਿੰਗ ਲਈ ਇਕ ਮਹਾਨ ਕੁਦਰਤੀ ਇਲੈਕਟ੍ਰੋਲਾਈਟ ਵੀ ਹੈ। ਇਹ ਮੁੱਖ ਰੂਪ ਨਾਲ ਸਹਾਇਕ ਹੁੰਦਾ ਹੈ, ਜੇਕਰ ਤੁਸੀਂ ਇਸ ਨੂੰ ਇਕ ਊਰਜਾ ਪੀਣ ਵਾਲੇ ਦੇ ਰੂਪ 'ਚ ਇਸਤੇਮਾਲ ਕਰ ਰਹੇ ਹਨ।

ਹਰੇ ਰੰਗ ਦੀ ਇਕ ਸਬਜ਼ੀ, ਜਿਵੇਂ ਕਿ ਪਾਲਕ, ਜੋੜਨ ਨਾਲ ਸ਼ੂਗਰ ਦੇ ਪੱਧਰ ਨੂੰ ਸੰਤੁਲਿਤ ਕਰਨ 'ਚ ਮਦਦ ਮਿਲਦੀ ਹੈ, ਇਸ ਲਈ ਸ਼ਾਮ 5 ਵਜੇ ਤੁਹਾਨੂੰ ਆਪਣੀ ਊਰਜਾ 'ਚ ਕੋਈ ਕਮੀ ਨਹੀਂ ਮਿਲੇਗੀ। ਅਕਸਰ ਦੁਪਹਿਰ ਦੇ ਭੋਜਨ ਦੇ ਸਮੇਂ ਖੰਡ ਲਈ ਤਰਸਣ ਦਾ ਮੁੱਖ ਕਾਰਨ ਇਹ ਹੈ ਕਿ ਲੋਕ ਦਿਨ ਦੀ ਸ਼ੁਰੂਆਤ 'ਚ ਪੌਸ਼ਟਿਕਤੱਤ ਲੈਣ 'ਚ ਅਸਫਲ ਰਹਿੰਦੇ ਹਨ। ਮੈਂ ਸ਼ੂਗਰ-ਫ੍ਰੀ ਚਾਕਲੇਟ ਦੀ ਵੀ ਸਲਾਹ ਦਿੰਦਾ ਹਾਂ ਅਤੇ ਇਕ ਹੋਰ ਸਲਾਹ ਦਿੰਦਾ ਹਾਂ ਬਿਨਾਂ ਖੰਡ ਦੇ ਭਾਵਨਾਤਮਕ ਰੂਪ ਨਾਲ ਸਾਹਮਣਾ ਕਰਨ ਬਾਰੇ ਪਰ ਦਿਨ 'ਚ ਇਕ ਸਮੂਦੀ ਘੱਟ ਖੰਡ ਵਾਲੀ ਜੀਵਨ ਸ਼ੈਲੀ ਦੇ ਰਸਤੇ 'ਚੇ ਚੱਲਣ ਦਾ ਮਹਾਨ ਤਰੀਕਾ ਹੈ।