‘ਵੁਹਾਨ ਡਾਇਰੀ’ ਜੋ ਹੁਣ ਤੱਕ ਕਿਤਾਬ ਦੇ ਰੂਪ ਵਿਚ ਪ੍ਰਕਾਸ਼ਿਤ ਹੋਈ ਹੈ, ਇਕ ਨਿੱਜੀ ਅਕਾਊਂਟ ਅਤੇ ਇਕ ਵਿਸਫੋਟਕ ਰਿਕਾਰਡ ਹੈ। ਜੋ ਅਧਿਕਾਰੀਆਂ ਵਲੋਂ ਲੁਕਾਉਣ, ਦੇਰੀ ਅਤੇ ਲਾਪਰਵਾਹੀ ਦਾ ਖਾਕਾ ਬਣਦਾ ਹੈ। ਇਹ ਵੀ ਦੱਸਦਾ ਹੈ ਕਿ ਕਿਵੇਂ ਲੋਕਾਂ ਨੇ ਮਹਾਮਾਰੀ ਦੇ ਦੌਰਾਨ ਇਕ ਦੂਜੇ ਦਾ ਸਹਿਯੋਗ ਕੀਤਾ।

ਵੁਹਾਨ 'ਚ ਨਾਵਲਕਾਰ ਫੈਂਗ ਫੈਂਗ ਨੇ ਚੀਨੀ ਸ਼ਹਿਰ ਤੋਂ ਕੋਰੋਨਾ ਵਾਇਰਸ ਮਹਾਮਾਰੀ ਦੀ ਸ਼ੁਰੂਆਤ ਦਾ ਦਸਤਾਵੇਜੀਕਰਣ ਕੀਤਾ ਹੈ ਜਿਥੇ ਇਹ ਉਭਰਿਆ। ਜਿਥੇ ਅਧਿਕਾਰੀਆਂ ਨੇ ਪ੍ਰਕੋਪ ਦੀਆਂ ਖਬਰਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਉਸ ਦੇ ਨਿੱਜੀ ਅਕਾਊਂਟ ਨੇ ਤਬਾਹੀ ਨੂੰ ਲੁਕੋਣ ਅਤੇ ਉਨ੍ਹਾਂ ਲੋਕਾਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਜੋ ਪਹਿਲਾਂ ਪ੍ਰਭਾਵਿਤ ਹੋਏ ਸਨ।

ਵੁਹਾਨ 'ਚ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਦੌਰਾਨ ਚੀਨੀ ਸੈਂਸਰ ਦੇ ਬਿਹਤਰੀ ਯਤਨਾਂ ਦੇ ਬਾਵਜੂਦ, ਤਾਲਾਬੰਦੀ ਦੇ ਬਾਰੇ 'ਚ ਫੈਂਗ ਫੈਂਗ ਦੀ ਆਨਲਾਈਨ ਡਾਇਰੀ ਨੂੰ ਲੱਖਾਂ ਲੋਕਾਂ ਨੇ ਪੜ੍ਹਿਆ ਸੀ। ਐਵਾਰਡ ਜੇਤੂ ਲੇਖਿਕਾ ਨੇ ਲੋਕਾਂ ਦਾ ਦਰਦ, ਮੌਤਾਂ ਦੇ ਨਾਲ-ਨਾਲ ਸ਼ਹਿਰ 'ਚ ਮਨੁੱਖਤਾ ਦਾ ਵਰਣਨ ਕੀਤਾ, ਜੋ ਚੀਨ 'ਚ ਵਾਇਰਸ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੀ। 'ਵੁਹਾਨ ਡਾਇਰੀ' ਜੋ ਹੁਣ ਤਕ ਕਿਤਾਬ ਦੇ ਰੂਪ 'ਚ ਪ੍ਰਕਾਸ਼ਿਤ ਹੋਈ ਹੈ, ਇਕ ਨਿੱਜੀ ਅਕਾਊਂਟ ਅਤੇ ਇਕ ਵਿਸਫੋਟਕ ਰਿਕਾਰਡ ਹੈ, ਜੋ ਅਧਿਕਾਰੀਆਂ ਵਲੋਂ ਲੁਕਾਉਣ, ਦੇਰੀ ਅਤੇ ਲਾਪਰਵਾਹੀ ਦਾ ਖਾਕਾ ਬਣਦਾ ਹੈ। ਇਹ ਵੀ ਦੱਸਦਾ ਹੈ ਕਿ ਕਿਵੇਂ ਲੋਕਾਂ ਨੇ ਮਹਾਮਾਰੀ ਦੇ ਦੌਰਾਨ ਇਕ ਦੂਜੇ ਦਾ ਸਹਿਯੋਗ ਕੀਤਾ।

ਤੁਸੀਂ ਵੀ ਹੋ ਟੈਟੂ ਬਣਵਾਉਣ ਦੇ ਸ਼ੌਕੀਨ ਤਾਂ ਇਨ੍ਹਾਂ ਖ਼ਾਸ ਗੱਲਾਂ ਦਾ ਰੱਖੋ ਧਿਆਨ

ਫੈਂਗ-ਫੈਂਗ ਲਿਖਦੀ ਹੈ, ''ਸਾਨੂੰ ਇਸ ਦੇ ਲਈ ਜ਼ਿੰਮੇਵਾਰ ਲੋਕਾਂ ਨੂੰ ਲੱਭਣਾ ਅਤੇ ਉਨ੍ਹਾਂ ਨੂੰ ਜਵਾਬਦੇਹ ਠਹਿਰਾਉਣਾ ਹੋਵੇਗਾ। ਇਹ ਇਕ ਅਜਿਹੀ ਟਿੱਪਣੀ ਹੈ, ਜਿਸ ਨੂੰ ਚੀਨੀ ਸਰਕਾਰੀ ਮੀਡੀਆ ਵਲੋਂ ਇਕ ਤਿੱਖੀ ਪ੍ਰਤੀਕਿਰਿਆ ਮਿਲੀ ਹੈ, ਜੋ ਅੱਜ ਵੀ ਜਾਰੀ ਹੈ। ਵੁਹਾਨ 'ਚ ਵਾਇਰਸ ਦੀ ਪਛਾਣ ਪਹਿਲੀ ਵਾਰ ਦਸੰਬਰ ਦੇ ਸ਼ੁਰੂਆਤ 'ਚ ਹੋਈ ਸੀ। ਜਨਵਰੀ ਦੇ ਅਖੀਰ 'ਚ, ਸ਼ਹਿਰ ਦੇ 11 ਮਿਲੀਅਨ ਨਿਵਾਸੀਆਂ ਨੇ ਇਕ ਕੋਸ਼ਿਸ਼ 'ਚ 76 ਦਿਨ ਦੀ ਤਾਲਾਬੰਦੀ ਸ਼ੁਰੂ ਕੀਤੀ, ਜੋ ਕਿ ਪਹਿਲਾਂ ਨਹੀਂ ਦੇਖਿਆ ਗਿਆ ਸੀ।

ਕੋਕੀਨ ਵਾਂਗ ਹੈ ਖੰਡ ਦੀ ਆਦਤ, ਜਿੰਨਾ ਹੋ ਸਕਦੈ ਇਸ ਤੋਂ ਬਚੋ

ਫੈਂਗ-ਫੈਂਗ ਨੇ ਲਿਖਿਆ, ''ਸ਼ੁਰੂ 'ਚ ਇਹ ਉਨ੍ਹਾਂ ਦੀ ਕਲਪਨਾ ਤੋਂ ਪਰ੍ਹੇ ਸੀ ਕਿ ''ਇੰਨੇ ਵੱਡੇ ਸ਼ਹਿਰ ਨੂੰ ਕਿਵੇਂ ਸੀਲ ਕੀਤਾ ਜਾ ਸਕਦਾ ਹੈ।'' ਇਹ ਉਸ ਡਾਇਰੀ ਦੀ ਸ਼ੁਰੂਆਤ ਹੈ, ਜੋ ਲੱਖਾਂ ਚੀਨੀ ਲੋਕਾਂ ਦੀਆਂ ਭਾਵਨਾਵਾਂ ਅਤੇ ਨਿਰਾਸ਼ਾ ਨੂੰ ਆਵਾਜ਼ ਦਿੰਦੀ ਹੈ। ਇਕ ਪਾਠਕ ਨੇ ਲਿਖਿਆ, ''ਡਾਇਰੀ ਸਾਡੀ ਨਿਰਾਸ਼ਾ ਲਈ ਇਕ ਰਿਲੀਜ਼ ਵਾਲਵ ਸੀ।''ਫੈਂਗ ਫੈਂਗ ਨੇ 2010 'ਚ ਸਾਹਿਤ ਦੇ ਲਈ ਲੂ ਸ਼ੁਨ ਐਵਾਰਡ ਜਿੱਤਿਆ ਅਤੇ ਵੁਹਾਨ 'ਚ ਛੇ ਦਹਾਕੇ ਬਿਤਾਉਣ ਤੋਂ ਬਾਅਦ, ਉਨ੍ਹਾਂ ਦਾ ਇਕ ਵੱਡਾ ਨੈੱਟਵਰਕ ਵੀ ਹੈ।

ਹਰ ਤੀਵੀਂ ਆਪਣੇ ਪਤੀ ਤੋਂ ਕੁੱਝ ਖ਼ਾਸ ਗੱਲਾਂ ਦੀ ਕਰਦੀ ਹੈ ਉਮੀਦ, ਜਾਣੋ ਕਿਹੜੀਆਂ

ਉਨ੍ਹਾਂ ਦੇ ਸੂਤਰਾਂ ਨੇ ਜਨਵਰੀ 'ਚ ਅਧਿਕਾਰਕ ਦਾਅਵੇ ਦੇ ਪਿੱਛੇ ਝੂਠ ਦਾ ਖੁਲਾਸਾ ਕੀਤਾ ਕਿ ਇਸ ਦਾ ਮਨੁੱਖ ਤੋਂ ਮਨੁੱਖ ਟ੍ਰਾਂਸਫਰ ਹੋਣਾ ਸੰਭਵ ਨਹੀਂ ਸੀ ਅਤੇ ਵਾਇਰਸ 'ਕੰਟਰੋਲ ਵਿਚ ਅਤੇ ਰੋਕਣ ਯੋਗ' ਸੀ। ਫੈਂਗ ਫੈਂਗ ਨੇ ਲਿਖਿਆ, ''ਅਸੀਂ ਆਪਣੇ ਸੀਨੀਅਰਾਂ ਨੂੰ ਇਸ ਦੀ ਸੂਚਨਾ ਦਿੱਤੀ ਪਰ ਕਿਸੇ ਨੇ ਲੋਕਾਂ ਨੂੰ ਚਿਤਾਵਨੀ ਨਹੀਂ ਦਿੱਤੀ।''

ਆਖਿਰ ਕਦੋਂ ਤੱਕ ਚੜ੍ਹਦੇ ਰਹਿਣਗੇ ਸਿਆਸਤ ਦੀ ਭੇਂਟ ਪਿੰਡਾਂ ਦੇ ਵਿਕਾਸ..?

ਵਾਇਰਸ ਨੇ ਸ਼ਹਿਰ ਨੂੰ ਇੰਨੀ ਬੁਰੀ ਤਰ੍ਹਾਂ ਨਾਲ ਸੱਟ ਕਿਉਂ ਪਹੁੰਚਾਈ।
ਫੈਂਗ-ਫੈਂਗ ਕਹਿੰਦੀ ਹੈ, ''ਪਹਿਲੀ ਸ਼ੁਰੂਆਤ 'ਚ ਸਮੇਂ ਦੀ ਦੇਰੀ, ਦੂਜਾ ਰੋਕਣ ਦੇ ਅਨੁਚਿਤ ਉਪਾਅ, ਜੋ ਇਨਫੈਕਸ਼ਨਾਂ 'ਚ ਨਾਟਕੀ ਰੂਪ ਨਾਲ ਵਾਧੇ ਦਾ ਕਾਰਨ ਬਣੇ, ਤੀਜਾ ਹਸਪਤਾਲਾਂ ਦੇ ਸੀਮਤ ਅਤੇ ਤੇਜ਼ੀ ਨਾਲ ਘਟਦੇ ਸੋਮਿਆਂ ਅਤੇ ਹਸਪਤਾਲ ਦੇ ਕਰਮਚਾਰੀਆਂ ਦਾ ਇਨਫੈਕਸ਼ਨ, ਜੋ ਡਾਕਟਰੀ ਦੇਖਭਾਲ 'ਚ ਦੇਰੀ ਦਾ ਕਾਰਨ ਬਣੇ।''ਜਨਵਰੀ ਦੇ ਅਖੀਰ 'ਚ ਜਦੋਂ ਕੇਂਦਰ ਸਰਕਾਰ ਨੇ ਕੰਟਰੋਲ ਆਪਣੇ ਹੱਥ 'ਚ ਲੈ ਲਿਆ ਅਤੇ ਵਾਇਰਸ ਖਿਲਾਫ ਦੇਸ਼ ਨੂੰ ਲਾਮਬੰਦ ਕੀਤਾ ਤਾਂ ਸਭ ਬਦਲ ਦਿੱਤਾ।

ਰੋਜ਼ ਖਾਓ ਅਦਰਕ ਦਾ ਇਕ ਟੁਕੜਾ, ਫਿਰ ਹੋਣਗੇ ਇਹ ਫ਼ਾਇਦੇ