ਡਾ. ਨਰਿੰਦਰ ਪਾਲ ਸਿੰਘ
ਮੋ. 9896319944

'ਪਤਾ ਨਹੀਂ ਸੀ' ਨਾਵਲ ਮੌਜੂਦਾ ਪੰਜਾਬ ਦੀ ਧੁਖਦੀ ਗਾਥਾ ਦਾ ਕਾਲਪੀ ਚਿੱਤਰ ਹੈ। ਪੰਜਾਬ ਦੀ ਖੰਡਿਤ ਹੋ ਰਹੀ ਤਸਵੀਰ ਵਿਚਲੇ ਇਹ ਬਦਲਾਅ ਨਕਰਾਤਮਕ ਜ਼ਿਆਦਾ ਹਨ ਤੇ ਸਕਾਰਾਤਮਕ ਘੱਟ ਹਨ। ਪੰਜਾਂ ਪਾਣੀਆਂ, ਸ਼ੁਧ ਆਬੋ ਹਵਾ ਵਾਲੀ ਇਹ ਧਰਤੀ ਹੁਣ ਗੁਆਚ ਗਈ ਹੈ। ਨਿਰੰਤਰ ਵਿਵਾਦਿਤ ਹੋ ਰਹੀ ਸੱਭਿਅਕ ਰਹਿਤਲ ਅਤੇ ਸੱਭਿਆਚਾਰਕ ਕਦਰਾਂ ਕੀਮਤਾਂ ਵਿਚਲਾ ਆ ਰਿਹਾ ਪਰਿਵਰਤਨ ਪੰਜਾਬੀਆਂ 'ਚ ਅਜਨਬੀਕਰਨ ਦੀ ਭਾਵਨਾ ਪੈਦਾ ਕਰ ਰਿਹਾ ਹੈ। ਖੂਨੀ ਅਤੇ ਅਖੂਨੀ ਰਿਸ਼ਤਿਆਂ ਵਿਚਲੀ ਟੁੱਟ ਭੱਜ ਨੇ ਪੰਜਾਬੀਆਂ ਦੇ ਖੂਨ ਸਫੈਦ ਕਰ ਦਿੱਤੇ ਹਨ। ਇਨ੍ਹਾਂ ਸਰੋਕਾਰਾਂ ਦਾ ਵੇਰਵਾ 'ਪਤਾ ਨਹੀਂ ਸੀ' ਨਾਵਲ 'ਚ ਬੜੇ ਸਮੱਗਰ ਰੂਪ 'ਚ ਪ੍ਰਾਪਤ ਹੁੰਦਾ ਹੈ। 

ਇਸ ਨਾਵਲ 'ਚ ਇਕੋ ਸਮੇਂ ਤਿੰਨ ਵੱਖਰੇ ਵੱਖਰੇ ਆਰਥਿਕਤਾ ਨਾਲ ਜੁੜੇ ਪੰਜਾਬ ਦੇ ਸੱਭਿਆਚਾਰਕ ਜੁੱਟਾਂ ਨੂੰ ਪੇਸ਼ ਕੀਤਾ ਗਿਆ ਹੈ। ਇਕ ਵਰਗ ਤੇਜ਼ੀ ਨਾਲ ਉੱਭਰ ਰਿਹਾ ਹੈ, ਉਹ ਅਮੀਰ ਵਰਗ ਹੈ। ਜਿਹੜਾ ਹਾਕਮ ਜਮਾਤਾਂ ਦੀ ਸਰਪ੍ਰਸਤੀ ਹੇਠਾਂ ਹਰ ਜਾਇਜ਼-ਨਜਾਇਜ਼ ਤਰੀਕੇ ਨਾਲ ਧਨੀ ਹੋਣ ਅਤੇ ਰਾਜਨੀਤਕ ਕੱਦ-ਕਾਠ ਵਧਾਉਣ 'ਚ ਮਾਹਿਰ  ਹੈ। ਉਨ੍ਹਾਂ ਨੇ ਸ਼ਰਾਬ, ਅਫੀਮ ਅਤੇ ਦੂਜੇ ਨਸ਼ਿਆਂ ਦੀ ਵਣਜ 'ਚ ਆਪਣੀ ਸਲਤਨਤ ਕਾਇਮ ਕੀਤੀ ਹੈ। ਦੂਜਾ ਵਰਗ ਵਿਹੜੇ ਵਾਲਿਆਂ ਦਾ ਵਰਗ ਹੈ ਜਿਹੜਾ ਆਪਣੇ ਰਿਜਰਵ ਕੋਟੇ ਰਾਹੀਂ ਬਦਲ ਰਹੀਆਂ ਹਾਲਾਤਾਂ ਕਾਰਨ ਆਪਣੀ ਦਲਿਤ ਰਾਜਨੀਤੀ ਰਾਹੀਂ ਆਪਣਾ ਹਿੱਸਾ ਮੰਗ ਰਿਹਾ ਹੈ।

ਤੁਸੀਂ ਵੀ ਹੋ ਟੈਟੂ ਬਣਵਾਉਣ ਦੇ ਸ਼ੌਕੀਨ ਤਾਂ ਇਨ੍ਹਾਂ ਖ਼ਾਸ ਗੱਲਾਂ ਦਾ ਰੱਖੋ ਧਿਆਨ

ਸਭ ਤੋਂ ਵਧ ਤਰਸਯੋਗ ਹਾਲਤ 'ਚ ਪੰਜਾਬ ਦਾ ਨਿਮਨ ਅਤੇ ਥੋੜ੍ਹੇ-ਜ਼ਮੀਨਾਂ ਵਰਗ ਹੈ ਜਿਸਦੀ ਹਾਲਤ ਬਹੁਤ ਤਰਸਯੋਗ ਹੈ। ਜ਼ਮੀਨਾਂ ਦੇ ਤਕਨੀਕੀਕਰਨ ਕਾਰਨ ਘਟਦਾ ਵਾਹੀਯੋਗ ਰਕਬਾ ਉਨ੍ਹਾਂ ਲਈ ਇਕ ਵੱਡੀ ਚੁਣੌਤੀ ਹੈ। ਜੱਟ ਹਉਮੇ ਦੂਜੇ ਛੋਟੇ ਕੰਮ ਧੰਦਿਆਂ ਤਕ ਜਾਣ ਤੋਂ ਗੁਰੇਜ਼ ਕਰਦੀ ਹੈ। ਇਸ ਨਾਵਲ ਦਾ ਨਾਇਕ ਵੀ ਮਾਂ-ਪਿਓ ਬਾਹਰਾ ਆਪਣੇ ਮਾਮੇਕਿਆਂ ਨਾਲ ਲੱਗਾ ਇਸੇ ਵਰਗ ਨਾਲ ਸਬੰਧ ਰੱਖਦਾ ਹੈ ਅਤੇ ਫੌਜ 'ਚ ਨੌਕਰੀ ਕਰਕੇ ਸੇਵਾ-ਮੁਕਤ ਹੋ ਕੇ ਜ਼ਮੀਨੀ ਹਕੀਕਤ ਨਾਲ ਦੋ-ਚਾਰ ਹੁੰਦਾ ਹੈ।

ਹਰ ਤੀਵੀਂ ਆਪਣੇ ਪਤੀ ਤੋਂ ਕੁੱਝ ਖ਼ਾਸ ਗੱਲਾਂ ਦੀ ਕਰਦੀ ਹੈ ਉਮੀਦ, ਜਾਣੋ ਕਿਹੜੀਆਂ

ਇਸ ਨਾਵਲ ਦੇ ਪਾਤਰ ਫਿਕਰਾਂ ਦੇ ਦੇਸ਼ 'ਚ ਘਰ ਤੋਂ ਦੁਕਾਨ, ਸ਼ੌ ਰੂਮ ਅਤੇ ਮਾਲ 'ਚ ਬੇਤਰਤੀਬੀ ਸ਼ਹਿਰੀਕਰਨ ਦੇ ਰੁਝਾਨ 'ਚੋਂ ਲੰਘ ਰਹੇ ਹਨ। ਰਵਾਇਤੀ ਕੰਮ-ਧੰਦਿਆਂ ਨੂੰ ਤਿਲਾਂਜਲੀ, ਰੋਟੀ-ਡੱਬਾ ਕਲਚਰ, ਮੈਰਿਜ ਬਿਉਰੋ, ਪਰਵਾਸ, ਰੰਗਵਾਦ ਸਹੂਲਤਾਂ ਤੋਂ ਸੱਖਣੇ ਲੇਬਰ ਕੁਆਰਟਰ ਆਦਿ ਸਮੱਸਿਆਵਾਂ ਵੀ ਆਮ ਵਰਤਾਰਾ ਹੈ।

ਪੰਜਾਬ ਵਿਚਲੀਆਂ ਦੋ ਵੱਡੀਆਂ ਰਾਜਨੀਤਕ ਪਾਰਟੀਆਂ ਦੇ ਅੰਦਰੂਨੀ ਗੱਠਜੋੜ ਨੇ ਪੰਜਾਬੀਆਂ ਨੂੰ ਨਿਰਾਸ਼ ਹੀ ਕੀਤਾ ਹੈ ਜਿਸਦੇ ਪ੍ਰਤੀ ਉਤਰ ਵਜੋਂ ਗੈਰ-ਸਿਆਸੀ ਕਿਸਾਨ ਯੂਨੀਅਨਾਂ ਅਤੇ ਇਸ ਨਾਲ ਸਬੰਧਤ ਸੰਸਥਾਵਾਂ ਦਾ ਤੇਜੀ ਨਾਲ ਵਿਕਾਸ ਹੋਇਆ ਹੈ। ਇਸ ਨਾਵਲ 'ਚ ਲੋਕ ਮੁਦਿਆਂ ਉਪਰ ਇਨਸਾਫ ਪ੍ਰਾਪਤੀ ਲਈ ਲੋਕ ਸੰਘਰਸ਼ਾਂ ਰਾਹੀਂ ਕਈ ਸਾਰਥਕ ਸਿੱਟੇ ਵੀ ਨਿਕਲ ਰਹੇ ਹਨ। ਬਿੱਲ  ਨਾ ਭਰਨ ਦੀ ਹਾਲਤ 'ਚ ਕੁਨੈਕਸ਼ਨ ਕੱਟਣ ਦੀ ਮੁੰਹਿਮ ਦਾ ਵਿਰੋਧ ਅਤੇ ਪੁਲਸ ਹਿਰਾਸਤ 'ਚ ਹੋਈ ਮੌਤ ਦੀ ਘਟਨਾ ਕਾਰਨ ਕਿਸਾਨ ਯੂਨੀਅਨ ਰਾਹੀਂ ਨਿਆ ਪ੍ਰਾਪਤ ਕਰਨਾ, ਲੋਕ ਸੰਘਰਸ਼ਾਂ ਦੀ ਹੁੰਦੀ ਜਿੱਤ ਇਕ ਹਾਂ-ਪਖੀ ਹੁੰਗਾਰਾ ਹੈ।

‘ਉਹ ਡਾਇਰੀ ਜਿਸ ਨੂੰ ਚੀਨ ਸੈਂਸਰ ਨਹੀਂ ਕਰ ਸਕਦਾ’

'ਪਤਾ ਨਹੀਂ ਸੀ' ਨਾਵਲ ਦਾ ਨਾਇਕ ਵਰਤਮਾਨ ਪੰਜਾਬ ਦੇ ਬਿੰਬ ਦਾ ਸਾਕਾਰ ਰੂਪ ਨਜ਼ਰ ਆਉਂਦਾ ਹੈ। ਬੇਜ਼ਮੀਨੇ ਹੋਣ 'ਤੇ ਵਿਆਹ ਨਾ ਹੋਣ ਦੀ ਸਮੱਸਿਆ, ਮਾਪਿਆਂ ਦੀ ਅਤੇ ਸਕੇ ਭਰਾਵਾਂ ਦੀ ਕਸ਼ੀਦਗੀ ਅਤੇ ਰੁੱਖਾਪਣ ਉਸਨੂੰ ਮਝਧਾਰ 'ਚ ਲਿਆ ਖੜਾਉਂਦੀ ਹੈ। ਇਸ ਨਾਵਲ 'ਚ ਘੱਟ ਜ਼ਮੀਨੀ ਕਾਰਨ ਪੈਦਾ ਹੋਏ ਅੰਤਰ-ਜਾਤੀ ਵਿਆਹ, ਸਰਕਾਰੀ  ਸਕੂਲਾਂ  ਦੀ ਬਜਾਏ ਪ੍ਰਾਈਵੇਟ ਸਕੂਲ ਦੀ ਚਕਾਂਚੌਂਧ ਅਤੇ ਲੁੱਟ ਖੋਹ ਵਰਗੀਆਂ ਸਮੱਸਿਆਂ ਨੂੰ ਵੀ ਚਿਤਰਿਆ ਗਿਆ ਹੈ। ਬੂਟਾ ਸਿੰਘ ਚੌਹਾਨ ਇਕ ਪ੍ਰੋੜ ਸਾਹਿਤਰਾਰ ਹੈ। ਇਸ ਨਾਵਲ ਤੋਂ ਪਹਿਲਾਂ ਉਹ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਉਪਰ ਇਕ ਦਰਜਨ ਤੋਂ ਵੱਧ ਪੁਸਸਕਾਂ ਲਿਖ ਚੁੱਕਾ ਹੈ। 'ਪਤਾ ਨਹੀਂ ਸੀ' ਨਾਵਲ 'ਅਰਪਿਤਾ ਪਬਲੀਕੇਸ਼ਨ' ਬਰਨਾਲਾ ਵਲੋਂ ਪ੍ਰਕਾਸ਼ਤ ਕੀਤਾ ਗਿਆ ਹੈ, ਅਜੋਕੇ ਸਮੇਂ 'ਚ ਇਹ ਨਾਵਲ ਵਰਤਮਾਨ ਪੰਜਾਬ ਦੇ ਪਿਛਲੇ ਪੰਜਾਹ ਸਾਲਾਂ ਦੇ ਇਤਿਹਾਸ ਦਾ ਜੀਵੰਤ ਚਿੱਤਰ ਹੈ।

ਆਖਿਰ ਕਦੋਂ ਤੱਕ ਚੜ੍ਹਦੇ ਰਹਿਣਗੇ ਸਿਆਸਤ ਦੀ ਭੇਂਟ ਪਿੰਡਾਂ ਦੇ ਵਿਕਾਸ..?