ਲੇਖਕ – ਗੁਰਤੇਜ ਸਿੰਘ ਕੱਟੂ (98155 94197)

ਹਥਿਆਰਬੰਦ ਫੌਜ ਦੀ ਤਿਆਰੀ

ਹੁਣ ਨੈਲਸਨ ਨੇ ਇਕ ਫੌਜ ਖੜ੍ਹੀ ਕਰਨੀ ਸੀ। ਇਸ ਬਾਰੇ ਨੈਲਸਨ ਕਹਿੰਦਾ ਹੈ:

“ਗੱਲ ਤਾਂ ਕੁਝ ਹਾਸੋਹੀਣੀ ਹੀ ਸੀ। ਮੈਨੂੰ ਫੌਜ ਦਾ ਕੋਈ ਤਜ਼ਰਬਾ ਨਹੀਂ ਸੀ ਪਰ ਹੁਣ ਇਕ ਫੌਜ ਖੜ੍ਹੀ ਕਰਨ ਦੀ ਜ਼ਿੰਮੇਵਾਰੀ ਮੇਰੇ ਮੋਢਿਆਂ ’ਤੇ ਸੀ।”

ਨੈਲਸਨ ਹੋਰਾਂ ਨੇ ਇਸ ਨਵੀਂ ਫੌਜੀ ਜਥੇਬੰਦੀ ਦਾ ਨਾਂ “ਉਮਖੋਂਟੋ ਵੇ ਸਿਜ਼ਵੇ” (Umkhonto we Sizwe) ਰੱਖਿਆ, ਜਿਸਦਾ ਅਰਥ ਹੈ “ਕੌਮ ਦਾ ਨੇਜ਼ਾ”।

ਨੈਲਸਨ ਹੁਣ ਪੂਰੀ ਤਰ੍ਹਾਂ ਇਸ ਦੀ ਤਿਆਰੀ ’ਚ ਜੁੱਟ ਗਿਆ। ਵਾਲਟਰ, ਜੋਅ ਤੇ ਨੈਲਸਨ ਫੌਜ ਦੀ ਸਰਬ ਉੱਚ ਕਮਾਨ ਸਨ।

ਨੈਲਸਨ ਨੇ ਇਹ ਜਾਣਨ ਲਈ ਕਿ ਇਨਕਲਾਬ ਦੀ ਸ਼ੁਰੂਆਤ ਦੇ ਬੁਨਿਆਦੀ ਸਿਧਾਂਤ ਕੀ ਹਨ, ਹਥਿਆਰਬੰਦ ਸੰਘਰਸ਼ ਤੇ ਗੁਰੀਲਾ ਯੁੱਧ ਬਾਰੇ ਪੜ੍ਹਨਾ ਸ਼ੁਰੂ ਕਰ ਦਿੱਤਾ ਤਾਂ ਕਿ ਸੁਚੱਜੇ ਢੰਗ ਨਾਲ ਉਹ ਇਸਦੀ ਕਾਰਵਾਈ ਕਰ ਸਕੇ।

ਤੁਸੀਂ ਵੀ ਹੋ ਟੈਟੂ ਬਣਵਾਉਣ ਦੇ ਸ਼ੌਕੀਨ ਤਾਂ ਇਨ੍ਹਾਂ ਖ਼ਾਸ ਗੱਲਾਂ ਦਾ ਰੱਖੋ ਧਿਆਨ

ਨੈਲਸਨ ਨੇ ਕਿਊਬਾ ਦੇ ਗੁਰੀਲਾ ਯੁੱਧ ਬਾਰੇ ਪੜ੍ਹਿਆ। ਡਿਨੀਜ਼ ਰੇਇਟਜ਼ ਦੀ ਕਿਤਾਬ, “ਕਮਾਂਡੋ” ਪੜ੍ਹੀ। ਇਸ ਤੋਂ ਇਲਾਵਾ ਚੀ-ਗਵੇਰਾ, ਮਾਉਜ਼ੇ ਤੁੰਗ, ਅਤੇ ਫੀਦਲ ਕਾਸਤਰੋ ਦੀਆਂ ਲਿਖਤਾਂ ਅਤੇ ਇਨ੍ਹਾਂ ਬਾਰੇ ਲਿਖੀਆਂ ਗਈਆਂ ਪੁਸਤਕਾਂ ਪੜ੍ਹੀਆਂ।

ਇਕ ਐਡਗਰ ਐਲਟ ਸਨੋ ਦੀ ਚੀਨੀ ਕ੍ਰਾਂਤੀ ਬਾਰੇ ਮਸ਼ਹੂਰ ਕਿਤਾਬ ‘ਚੀਨ ਉੱਪਰ ਲਾਲ ਤਾਰਾ’ ਪੜ੍ਹੀ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੈਲਸਨ ਨੇ ਪੜ੍ਹੀਆਂ।

ਨੈਲਸਨ ਨੇ ਪ੍ਰਸਿੱਧ ਪ੍ਰਸ਼ੀਅਨ ਜਰਨੈਲ ਕਾਰਲ ਵੌਨ ਕਲਾਉਜ਼ਵਿਟਜ਼ ਦੀ ਮਸ਼ਹੂਰ ਕਿਤਾਬ ‘ਔਨ ਵਾਰ’ (On War) ਪੜ੍ਹੀ। ਇਸ ਬਾਰੇ ਨੈਲਸਨ ਲਿਖਦਾ ਹੈ, “ਇਸ ਕਿਤਾਬ ਦਾ ਕੇਂਦਰੀ ਭਾਵ ਇਹ ਸੀ ਕਿ ਯੁੱਧ, ਕੂਟਨੀਤੀ ਨੂੰ ਕੁਝ ਦੂਸਰੇ ਮਾਧਿਅਮਾਂ ਦੁਆਰਾ ਜਾਰੀ ਰੱਖਣ ਦਾ ਹੀ ਇਕ ਤਰੀਕਾ ਹੈ। ਇਹ ਵਿਚਾਰ ਮੇਰੀ ਸੋਚ ਨਾਲ ਕਾਫ਼ੀ ਮੇਲ ਖਾਂਦਾ ਸੀ।”

ਕੋਕੀਨ ਵਾਂਗ ਹੈ ਖੰਡ ਦੀ ਆਦਤ, ਜਿੰਨਾ ਹੋ ਸਕਦੈ ਇਸ ਤੋਂ ਬਚੋ

4.

ਇਹ ਉਹ ਦੌਰ ਸੀ, ਜਦੋਂ ਨੈਲਸਨ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਆਪਣਾ ਨਾਂ, ਟਿਕਾਣਾ ਤੇ ਭੇਸ ਬਦਲਦਾ ਰਹਿੰਦਾ। ਇਹ ਉਸ ਲਈ ਜ਼ਰੂਰੀ ਵੀ ਹੋ ਗਿਆ ਸੀ।

ਜਿਸ ਥਾਂ ਉਹ ਰਹਿੰਦਾ ਉਥੇ ਉਹ ਦਿਨ ਵੇਲੇ ਨੌਕਰੀ ਕਰਦਾ ਤੇ ਰਾਤ ਸਮੇਂ ਆਪਣੇ ਸਾਥੀਆਂ ਨਾਲ ਮੀਟਿੰਗਾਂ ਕਰਦਾ। ਅੱਧੀ ਰਾਤ ਬਾਅਦ ਆਪਣੀ ਕੰਮ ਵਾਲੀ ਜਗ੍ਹਾ ਆ ਸੌਂਦਾ।

ਰੂਪੋਸ਼ ਆਜ਼ਾਦੀ ਘੁਲਾਈਟੇ ਦੀ ਨੀਂਦ ਬੜੀ ਕੱਚੀ ਹੁੰਦੀ ਹੈ। ਜਿਹੜੇ 4-5 ਘੰਟੇ ਸੌਣਾ ਹੁੰਦਾ ਹੈ, ਉਸ ਸਮੇਂ ਵਿਚ ਵੀ ਉਸਨੂੰ ਅੱਧੀ ਨੀਂਦ ਹੀ ਸੌਣਾ ਪੈਂਦਾ ਹੈ ਤਾਂ ਕਿ ਉਹ ਆਲੇ-ਦੁਆਲੇ ਦੀ ਬਿੜਕ ਰੱਖ ਸਕੇ।

ਇਕ ਵਾਰ ਨੈਲਸਨ ਆਰਥਰ ਗੋਲਡਰਇਚ ਨਾਂ ਦੇ ਪਰਿਵਾਰ ਨਾਲ ਫਾਰਮ ’ਚ ਰਹਿ ਰਿਹਾ ਸੀ। ਏਥੇ ਨੈਲਸਨ ਨੇ ਆਪਣਾ ਨਾਂ ਡੇਵਿਡ ਮੋਟਿਸਾਮੇਈ ਰੱਖਿਆ।

ਏਥੇ ਵਿੰਨੀ ਵੀ ਇਕ ਹਫ਼ਤੇ ਬਾਅਦ ਨੈਲਸਨ ਨੂੰ ਮਿਲਣ ਲਈ ਆ ਜਾਂਦੀ। ਨੈਲਸਨ ਆਪਣੀ ਪਤਨੀ ਦੇ ਮਿਲਣ ਬਾਰੇ ਲਿਖਦਾ ਹੈ:

“ਉਹ ਬਹੁਤ ਹੀ ਸੁਹਾਵਣਾ ਸਮਾਂ ਹੁੰਦਾ ਜਦੋਂ ਮੇਰੀ ਪਤਨੀ ਤੇ ਬੱਚੀ ਮੈਨੂੰ ਏਥੇ ਮਿਲਣ ਆਉਂਦੇ।”

ਵਿੰਨੀ ਔਰਲੈਂਡੋ ਦੇ ਦਿਨਾਂ ਦੀ ਇਕ ਪੁਰਾਣੀ ਏਅਰ ਰਾਈਫਲ ਨੈਲਸਨ ਨੂੰ ਦੇ ਗਈ, ਜਿਸ ਨਾਲ ਨੈਲਸਨ ਨਿਸ਼ਾਨੇ ਲਾਉਣ ਦਾ ਅਭਿਆਸ ਕਰਦਾ। ਉਂਜ ਨਿਸ਼ਾਨੇ ਲਾਉਣ ’ਚ ਨੈਲਸਨ ਸ਼ੁਰੂ ਤੋਂ ਹੀ ਮਾਹਿਰ ਸੀ। ਉਹ ਛੋਟਾ ਹੁੰਦਾ ਗੁਲੇਲ ਨਾਲ ਉੱਡਦੇ ਪੰਛੀਆਂ ਨੂੰ ਹੇਠਾਂ ਲਾਹ ਲੈਂਦਾ ਸੀ। ਜਨਮ ਵੇਲੇ ਦਾ ਸ਼ੌਕ ਹੁਣ ਨੈਲਸਨ ਲਈ ਹੁਨਰ ਬਣ ਗਿਆ ਸੀ।

ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ: ਲੜੀਵਾਰ ਬਿਰਤਾਂਤ

ਆਰਥਰ, ਨੈਲਸਨ ਦਾ ਚੰਗਾ ਦੋਸਤ ਸੀ। ਨੈਲਸਨ ਤੇ ਆਰਥਰ ਫਾਰਮ ’ਚ ਅਭਿਆਸ ਕਰਦੇ ਤੇ ਘੁੱਗੀਆਂ ਦਾ ਸ਼ਿਕਾਰ ਕਰਦੇ। ਇਸੇ ਸਮੇਂ ਇਕ ਛੋਟੀ ਜਿਹੀ ਘਟਨਾ ਵਾਪਰੀ, ਜਿਸਨੇ ਨੈਲਸਨ ਨੂੰ ਕਾਫ਼ੀ ਝੰਜੋੜ ਕੇ ਰੱਖ ਦਿੱਤਾ ਸੀ। ਨੈਲਸਨ ਦੀ ਜ਼ਬਾਨੋ ਹੀ ਸੁਣਦੇ ਹਾਂ ਇਹ ਘਟਨਾ:

“ਇਕ ਦਿਨ ਮੈਂ ਫਾਰਮ ਦੇ ਸਾਹਮਣੇ ਵਾਲੇ ਬਾਗ ’ਚ ਸੀ ਅਤੇ ਦਰਖ਼ਤ ’ਤੇ ਬੈਠੀ ਚਿੜੀ ’ਤੇ ਮੈਂ ਨਿਸ਼ਾਨਾ ਸਾਧਿਆ। ਆਰਥਰ ਦੀ ਪਤਨੀ ਹੇਜ਼ਲ ਮੈਨੂੰ ਦੇਖ ਰਹੀ ਸੀ। ਉਹ ਕਹਿਣ ਲੱਗੀ ਕਿ ਮੈਂ ਨਿਸ਼ਾਨਾ ਨਹੀਂ ਲਾ ਸਕਾਂਗਾ। ਉਸਦੀ ਗੱਲ ਹਾਲੇ ਪੂਰੀ ਨਹੀਂ ਸੀ ਹੋਈ ਕਿ ਚਿੜੀ ਥੱਲ੍ਹੇ ਆ ਡਿੱਗੀ। ਮੈਂ ਉਸ ਵੱਲ ਮੁੜ ਕੇ ਹਾਲੇ ਆਪਣੇ ਕਾਰਨਾਮੇ ਦੀ ਸ਼ੇਖੀ ਮਾਰਨ ਹੀ ਵਾਲਾ ਸੀ ਕਿ ਗੋਲਡਰਈਚ ਦਾ ਪੰਜ ਸਾਲ ਦਾ ਬੇਟਾ ਪਾਲ ਅੱਖਾਂ ਵਿਚ ਹੰਝੂ ਭਰ ਕੇ ਮੇਰੇ ਵੱਲ ਆਇਆ ਤੇ ਬੋਲਿਆ, “ਡੇਵਿਡ, ਤੂੰ ਉਸ ਪੰਛੀ ਨੂੰ ਕਿਉਂ ਮਾਰਿਆ? ਇਸ ਦੀ ਮਾਂ ਹੁਣ ਬਹੁਤ ਉਦਾਸ ਹੋ ਜਾਵੇਗੀ।” ਇਕ ਦਮ, ਮਾਣ ਮਹਿਸੂਸ ਕਰਨ ਦੀ ਥਾਂ ਮੈਨੂੰ ਸ਼ਰਮ ਆਉਣ ਲੱਗੀ। ਮੈਂ ਮਹਿਸੂਸ ਕੀਤਾ ਕਿ ਇਸ ਛੋਟੇ ਮੁੰਡੇ ਵਿਚ ਮਾਨਵਤਾ ਦੀ ਭਾਵਨਾ ਮੇਰੇ ਨਾਲੋਂ ਕਿਤੇ ਜ਼ਿਆਦਾ ਸੀ। ਮੇਰੇ ਵਰਗੇ ਵਿਅਕਤੀ ਲਈ ਜਿਹੜਾ ਨਵੀਂ ਖੜੀ ਹੋ ਰਹੀ ਗੁਰੀਲਾ ਜਥੇਬੰਦੀ ਦਾ ਨੇਤਾ ਸੀ, ਇਹ ਭਾਵਨਾ ਬੜੀ ਅਜੀਬ ਸੀ।”

5.

‘ਉਮਖੋਂਟੋ ਵੇ ਸਿਜ਼ਵੇ’ ਦੇ ਹਿੰਸਕ ਸੰਘਰਸ਼ ਦੀਆਂ ਉਨ੍ਹਾਂ ਨੇ ਚਾਰ ਵਿਧੀਆਂ, ਸਾਬੋਤਾਜ (ਭੰਨ ਤੋੜ), ਗੁਰੀਲਾ ਯੁੱਧ, ਅੱਤਵਾਦ ਅਤੇ ਖੁੱਲ੍ਹੀ ਕ੍ਰਾਂਤੀ ਬਾਰੇ ਵਿਚਾਰ ਕੀਤਾ, ਕਿ ਇਨ੍ਹਾਂ ਚਾਰਾਂ ਵਿਚੋਂ ਕਿਹੜੀ ਵਿਧੀ ਅਪਣਾਈ ਜਾਵੇ।

ਖੁੱਲ੍ਹੇਆਮ ਹਥਿਆਰਬੰਦ ਸੰਘਰਸ਼ ਦੇ ਰਾਹ ਉੱਪਰ ਅਜੇ ਚੱਲਿਆ ਨਹੀਂ ਜਾ ਸਕਦਾ ਸੀ। ਅਤਿਵਾਦ ਨਾਲ ਆਮ ਜਨਤਾ ਦਾ ਨੁਕਸਾਨ ਹੋ ਜਾਣਾ ਸੀ। ਗੁਰੀਲਾ ਯੁੱਧ ਲਈ ਸਾਧਨਾਂ ਦੀ ਘਾਟ ਸੀ।

ਸੋ ਅਖ਼ੀਰ ਸਾਬੋਤਾਜ ਦੀ ਵਿਧੀ ਢੁਕਵੀਂ ਮੰਨ ਲਈ ਗਈ, ਕਿਉਂਕਿ ਇਸ ਰਾਹੀਂ ਬਹੁਤੇ ਵਿਅਕਤੀਆਂ ਦੀ ਵੀ ਲੋੜ ਨਹੀਂ ਸੀ ਤੇ ਇਹ ਆਮ ਜਨਤਾ ਲਈ ਵੀ ਕੋਈ ਨੁਕਸਾਨਦਾਇਕ ਨਹੀਂ ਸੀ।

ਰੋਜ਼ਾਨਾ ਪੀਓ 2 ਛੋਟੀਆਂ ਇਲਾਇਚੀਆਂ ਦਾ ਪਾਣੀ, ਇਨ੍ਹਾਂ ਰੋਗਾਂ ਤੋਂ ਮਿਲੇਗੀ ਰਾਹਤ

ਨੈਲਸਨ ਹੋਰਾਂ ਨੇ ਫ਼ੌਜੀ ਟਿਕਾਣਿਆਂ, ਬਿਜਲੀਘਰਾਂ, ਸੰਚਾਰ ਤੇ ਆਵਾਜਾਈ ਵਾਲੇ ਰਸਤਿਆਂ ਆਦਿ ਨੂੰ ਨਿਸ਼ਾਨਾ ਬਣਾਉਣਾ ਚਾਹਿਆ ਤਾਂ ਕਿ ਸਰਕਾਰ ਦਾ ਫੌਜੀ ਅਸਰ ਘਟੇ ਤੇ ਨੈਸ਼ਨਲਿਸਟ ਪਾਰਟੀ ਦੇ ਸਮਰਥਕਾਂ ’ਚ ਦਹਿਸ਼ਤ ਫੈਲੇ ਅਤੇ ਵਿਦੇਸ਼ੀ ਪੂੰਜੀਕਾਰ ਦੱਖਣੀ ਅਫ਼ਰੀਕਾ ਵਿਚ ਆਉਣ ਤੋਂ ਘਬਰਾਉਣ।

ਉਨ੍ਹਾਂ ਦਾ ਵਿਚਾਰ ਸੀ ਅਜਿਹਾ ਕਰਨ ਨਾਲ ਆਰਥਿਕਤਾ ਕਮਜ਼ੋਰ ਹੋ ਜਾਵੇਗੀ ਤੇ ਸਰਕਾਰ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਮਜ਼ਬੂਰ ਹੋ ਜਾਵੇਗੀ।

ਫੌਜੀ ਜਥੇਬੰਦੀ ਦੇ ਸਾਰੇ ਮੈਂਬਰਾਂ ਨੂੰ ਸਖ਼ਤ ਹਦਾਇਤ ਦਿੱਤੀ ਗਈ ਕਿ ਅਜਿਹੀ ਕਿਸੇ ਵੀ ਕਾਰਵਾਈ ਤੋਂ ਗੁਰੇਜ਼ ਕੀਤਾ ਜਾਵੇ, ਜਿਸ ਨਾਲ ਜਾਨੀ ਨੁਕਸਾਨ ਦਾ ਖ਼ਤਰਾ ਹੋਵੇ।

ਦਸੰਬਰ ਦੀ ਇਕ ਰਾਤ ਨੈਲਸਨ ਨੇ ਰੇਡੀਓ ’ਤੇ ਖ਼ਬਰ ਸੁਣੀ ਕਿ ਮੁਖੀਆ ਲੁਥੂਲੀ ਨੂੰ ਔਸਲੋ ਵਿਖੇ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਜਾਵੇਗਾ। ਇਸ ਬਾਰੇ ਨੈਲਸਨ ਕਹਿੰਦਾ ਹੈ:

“ਇਹ ਸੁਣ ਕੇ ਸਾਨੂੰ ਸਾਰਿਆਂ ਨੂੰ ਬਹੁਤ ਖ਼ੁਸ਼ੀ ਹੋਈ। ਸ਼ਾਂਤੀ ਪੁਰਸਕਾਰ ਦਾ ਮਤਲਬ ਸੀ ਕਿ ਪੱਛਮੀ ਦੁਨੀਆਂ ਵਿਚ ਸਾਡੇ ਸੰਘਰਸ਼ ਨੂੰ ਨੈਤਿਕ ਮਾਨਤਾ ਮਿਲ ਗਈ ਸੀ। ਹੁਣ ਤੱਕ ਵੱਡੀਆਂ ਤਾਕਤਾਂ ਨੇ ਸਾਡੇ ਸੰਘਰਸ਼ ਦੀ ਬੜੀ ਅਣਦੇਖੀ ਕੀਤੀ ਸੀ। ਇਸਦੇ ਨਾਲ ਨਾਲ ਇਹ ਪੁਰਸਕਾਰ ਨੈਸ਼ਨਲਿਸਟ ਪਾਰਟੀ ਦੀ ਉਸ ਲੀਡਰਸ਼ਿਪ ਦੇ ਮੂੰਹ ’ਤੇ ਚਪੇੜ ਵੀ ਸੀ, ਜਿਹੜੇ ਮੁਖੀਆ ਲੁਥੂਲੀ ਨੂੰ ਖ਼ਤਰਨਾਕ ਕਮਿਊਨਿਸਟ ਕਰਾਰ ਦਿੰਦੇ ਸਨ।”

ਪਰ ਇਹ ਸ਼ਾਂਤੀ ਪੁਰਸਕਾਰ ਦਾ ਸਨਮਾਨ ਬੜੇ ਹੀ ਅਜੀਬ ਸਮੇਂ ’ਤੇ ਆਇਆ ਸੀ, ਕਿਉਂਕਿ ਐੱਨ ਇਸੇ ਸਮੇਂ ਹੀ ਨੈਲਸਨ ਹੋਰੀਂ, ਇਕ ਐਸੀ ਖ਼ਬਰ ਨੂੰ ਪ੍ਰਚਾਰਨ ਵਾਲੇ ਸਨ, ਜਿਸ ਨਾਲ ਇਸ ਸਨਮਾਨ ’ਤੇ ਇਕ ਪ੍ਰਸ਼ਨ ਚਿੰਨ੍ਹ ਜਿਹਾ ਲੱਗ ਜਾਣਾ ਸੀ।

ਸੋ ਮੁਖੀਆ ਲੁਥੂਲੀ ਦੇ ਔਸਲੋ ਤੋਂ ਵਾਪਿਸ ਦੇਸ਼ ਪੁੱਜਣ ਤੋਂ ਅਗਲੇ ਦਿਨ ‘ਉਮਖੋਂਟੋ ਵੇ ਸਿਜ਼ਵੇ’ ਦੀ ਹੋਂਦ ਦਾ ਐਲਾਨ ਕੀਤਾ ਗਿਆ।

16 ਦਸੰਬਰ ਨੂੰ ਦੱਖਣੀ ਅਫ਼ਰੀਕਾ ਵਾਸੀ ਗੋਰੇ ‘ਚਿਗਾਂਨ ਦਿਵਸ’ (Dingen Day) ਮਨਾਉਂਦੇ ਸਨ। ਇਸ ਦਿਨ ਨੈਲਸਨ ਹੋਰਾਂ ਨੇ ਬਿਜਲਘਰਾਂ ਤੇ ਸਰਕਾਰੀ ਦਫ਼ਤਰਾਂ ’ਤੇ ਦੇਸੀ ਬੰਬ ਸੁੱਟੇ।

ਇਨ੍ਹਾਂ ਧਮਾਕਿਆਂ ਨਾਲ ਸਾਰੇ ਦੇਸ਼ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪਰਚੇ ਵੰਡੇ, ਜਿਨ੍ਹਾਂ ਉੱਪਰ ਇਸ ਜਥੇਬੰਦੀ ਦਾ ਮੈਨੀਫੈਸਟੋ ਛਾਪਿਆ ਹੋਇਆ ਸੀ ਅਤੇ ‘ਉਮਖੋਂਟੋ ਵੇ ਸਿਜ਼ਵੇ’ ਦੇ ਹੋਂਦ ਵਿਚ ਆਉਣ ਦਾ ਐਲਾਨਾਮਾ ਸੀ।

. ਅੱਜ ‘ਉਮਖੋਂਟੋ-ਵੇ-ਸਿਜ਼ਵੇ’ ਦੀਆਂ ਇਕਾਈਆਂ ਨੇ ਸਰਕਾਰੀ ਸੰਸਥਾਨਾਂ ਅਤੇ ਯੋਜਨਾਬੱਧ ਹਮਲੇ ਕੀਤੇ। ਖ਼ਾਸ ਤੌਰ ਤੇ ਉਨ੍ਹਾਂ ਸੰਸਥਾਵਾਂ ਤੇ ਜਿਹੜੇ ਸਰਕਾਰ ਦੀ ਨਸਲੀ ਭੇਦਭਾਵ ਅਤੇ ਰੰਗ ਭੇਦ ਦੀ ਨੀਤੀ ਨਾਲ ਜੁੜੇ ਹੋਏ ਸਨ।
. ‘ਉਮਖੋਂਟੋ-ਵੇ-ਸਿਜ਼ਵੇ’ ਇਕ ਨਵੀਂ ਆਜ਼ਾਦ-ਜੱਥੇਬੰਦੀ ਹੈ, ਜਿਹੜੀ ਅਫ਼ਰੀਕੀਆਂ ਨੇ ਖੜੀ ਕੀਤੀ ਹੈ। ਇਸ ਦੇ ਮੈਂਬਰਾਂ ਵਿਚ ਸਾਰੀਆਂ ਨਸਲਾਂ ਦੇ ਦੱਖਣੀ ਅਫ਼ਰੀਕੀ ਸ਼ਾਮਲ ਹਨ। ‘ਉਮਖੋਂਟੋ-ਵੇ-ਸਿਜ਼ਵੇ’ ਇਨ੍ਹਾਂ ਨਵੇਂ ਤਰੀਕਿਆਂ ਨਾਲ ਆਜ਼ਾਦੀ ਅਤੇ ਲੋਕਤੰਤਰ ਦੀ ਲੜਾਈ ਜਾਰੀ ਰੱਖੇਗੀ ਅਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਪਹਿਲਾਂ ਤੋਂ ਹੀ ਚੱਲ ਰਹੇ ਸੁਤੰਤਰਤਾ ਅੰਦੋਲਨ ਨੂੰ ਹੋਰ ਮਜ਼ਬੂਰੀ ਪ੍ਰਦਾਨ ਕਰਨ ਲਈ ਅਤਿ ਜ਼ਰੂਰੀ ਹਨ।
. ਹਰੇਕ ਕੌਮ ਦੇ ਜੀਵਨ ਵਿਚ ਅਜਿਹਾ ਸਮਾਂ ਆਉਂਦਾ ਹੈ, ਜਦੋਂ ਬੱਸ ਦੋ ਹੀ ਰਾਹ ਬਚਦੇ ਹਨ, ਹਾਰ ਮੰਨ ਲਓ ਜਾਂ ਲੜੋ। ਦੱਖਣੀ ਅਫ਼ਰੀਕਾ ਵਿਚ ਵੀ ਅਜਿਹਾ ਹੀ ਸਮਾਂ ਆ ਗਿਆ ਹੈ। ਅਸੀਂ ਹਾਰ ਨਹੀਂ ਮੰਨਾਂਗੇ ਅਤੇ ਆਪਣੀ ਆਜ਼ਾਦੀ, ਭਵਿੱਖ ਅਤੇ ਲੋਕਾਂ ਦੀ ਹਿਫ਼ਾਜ਼ਤ ਲਈ ਆਪਣੀ ਸਾਰੀ ਸ਼ਕਤੀ ਲਾ ਦਿਆਂਗੇ।
. ਅਸੀਂ, ਇਸ ਜੱਥੇਬਦੀ ਦੇ ਮੈਂਬਰਾਂ ਨੇ, ਮੁੱਖ ਆਜ਼ਾਦੀ ਅੰਦੋਲਨ ਵਾਂਗ ਹੀ, ਚਾਹਿਆ ਸੀ ਕਿ ਸਰਕਾਰ ਵਿਰੁੱਧ ਹਥਿਆਰ ਚੁੱਕੇ ਬਿਨਾਂ ਅਤੇ ਬਿਨਾਂ ਖ਼ੂਨ ਖ਼ਰਾਬਾ ਹੀ ਆਜ਼ਾਦੀ ਹਾਸਿਲ ਹੋ ਜਾਵੇ। ਭਾਵੇਂ ਹੁਣ ਦੇਰ ਹੋ ਚੁੱਕੀ ਸੀ ਪਰ ਫੇਰ ਵੀ ਸਾਨੂੰ ਉਮੀਦ ਹੈ ਕਿ ਸਾਡੀ ਪਹਿਲੀ ਕਾਰਵਾਈ ਹਰੇਕ ਦੱਖਣੀ ਅਫ਼ਰੀਕੀ ਨੂੰ ਉਸ ਖ਼ਤਰਨਾਕ ਸਥਿਤੀ ਪ੍ਰਤੀ ਸੁਚੇਤ ਕਰੇਗੀ, ਜਿਸ ਵੱਲ ਦੇਸ਼ ਨੈਸ਼ਲਿਸਟ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਸਦਕਾ ਲਗਾਤਾਰ ਤੇਜ਼ੀ ਨਾਲ ਵੱਧ ਰਿਹਾ ਸੀ। ਸਾਨੂੰ ਇਹ ਵੀ ਉਮੀਦ ਹੈ ਕਿ ਅਸੀਂ ਸਰਕਾਰ ਅਤੇ ਇਸ ਦੇ ਸਮਰਥਕਾਂ ਨੂੰ ਬਹੁਤੀ ਦੇਰ ਹੋਣ ਤੋਂ ਪਹਿਲਾਂ ਹੀ ਹੋਸ਼ ਵਿਚ ਲੈ ਆਵਾਂਗੇ ਤਾਂ ਕਿ ਇਸ ਤੋਂ ਪਹਿਲਾਂ ਕਿ ਦੇਸ਼ ਵਿਚ ਖਾਨਾਜੰਗੀ ਸ਼ੁਰੂ ਹੋ ਜਾਵੇ, ਸਰਕਾਰ ਅਤੇ ਉਸ ਦੀਆਂ ਨੀਤਆਂ, ਦੋਹਾਂ ਨੂੰ ਬਦਲਿਆ ਜਾ ਸਕੇ।

ਸਰਕਰ ਨੇ ਇਸ ਹਮਲੇ ਦੀ ਨਿੰਦਿਆ ਕੀਤੀ ਤੇ ਘੋਰ ਅਪਰਾਧ ਕਿਹਾ। ਸਰਕਾਰ ਇਸ ਹਮਲੇ ਨਾਲ ਪੂਰੀ ਤਰ੍ਹਾਂ ਹਿੱਲ ਜਿਹੀ ਗਈ ਸੀ।

ਦੋ ਹਫ਼ਤੇ ਬਾਅਦ ਨਵੇਂ ਸਾਲ ’ਤੇ ਫਿਰ ਹੋਰ ਹਮਲਾ ਕੀਤਾ। ਸਰਕਾਰ ਵੀ ਹੱਥ ’ਤੇ ਹੱਥ ਧਰਕੇ ਚੁੱਪ ਚਾਪ ਬੈਠਣ ਵਾਲੀ ਨਹੀਂ ਸੀ। ਸਰਕਾਰ ਨੇ ਜਵਾਬੀ ਰੂਪ ’ਚ ਆਪਣੀਆਂ ਕਾਰਵਾਈਆਂ ਵਧਾ ਦਿੱਤੀਆਂ।