ਨਵੀਂ ਦਿੱਲੀ— ਕਮਜ਼ੋਰ ਮੰਗ ਕਾਰਨ ਵਾਇਦਾ ਕਾਰੋਬਾਰ 'ਚ ਸ਼ੁੱਕਰਵਾਰ ਨੂੰ ਕੱਚੇ ਤੇਲ ਦੀ ਕੀਮਤ 0.73 ਫੀਸਦੀ ਦੀ ਗਿਰਾਵਟ ਨਾਲ 3,002 ਰੁਪਏ ਪ੍ਰਤੀ ਬੈਰਲ ਹੋ ਰਹਿ ਗਈ।

ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) 'ਚ ਕੱਚੇ ਤੇਲ ਦੇ ਜੁਲਾਈ ਮਹੀਨੇ ਦੇ ਸੌਦੇ ਦੀ ਕੀਮਤ 22 ਰੁਪਏ ਯਾਨੀ 0.73 ਫੀਸਦੀ ਘਟੀ। ਇਸ 'ਚ 3,852 ਲਾਟ ਲਈ ਕਾਰੋਬਾਰ ਹੋਇਆ। ਇਸ ਤੋਂ ਇਲਾਵਾ ਕੱਚੇ ਤੇਲ ਦੇ ਅਗਸਤ ਮਹੀਨੇ ਵਾਲੇ ਸੌਦੇ ਦੀ ਕੀਮਤ 22 ਰੁਪਏ ਯਾਨੀ 0.72 ਫੀਸਦੀ ਘੱਟ ਕੇ 3,024 ਰੁਪਏ ਪ੍ਰਤੀ ਬੈਰਲ ਰਹਿ ਗਈ, ਜਿਸ 'ਚ 124 ਲਾਟ ਲਈ ਕਾਰੋਬਾਰ ਹੋਇਆ।
ਗਲੋਬਲ ਪੱਧਰ 'ਤੇ ਨਿਊਯਾਰਕ 'ਚ ਵੈਸਟ ਟੈਕਸਾਸ ਇੰਟਰਮੀਡੀਏਟ ਕੱਚੇ ਤੇਲ ਦੀ ਕੀਮਤ 1.23 ਫੀਸਦੀ ਦੀ ਗਿਰਾਵਟ ਨਾਲ 40.15 ਡਾਲਰ ਪ੍ਰਤੀ ਬੈਰਲ ਰਹਿ ਗਈ, ਜਦੋਂ ਕਿ ਬ੍ਰੈਂਟ ਕੱਚੇ ਤੇਲ ਦੀ ਕੀਮਤ 1.11 ਫੀਸਦੀ ਦੀ ਗਿਰਾਵਟ ਨਾਲ 42.66 ਡਾਲਰ ਪ੍ਰਤੀ ਬੈਰਲ ਰਹਿ ਗਈ।