ਮੁੰਬਈ— ਕੋਵਿਡ-19 ਦੇ ਟੀਕੇ ਨੂੰ ਲੈ ਕੇ ਸਕਾਰਾਤਮਕ ਖਬਰਾਂ ਵਿਚਕਾਰ ਘਰੇਲੂ ਸਟਾਕਸ ਬਾਜ਼ਾਰਾਂ 'ਚ ਤੇਜ਼ੀ ਦੇ ਨਾਲ-ਨਾਲ ਡਾਲਰ ਦੇ ਮੁਕਾਬਲੇ ਰੁਪਏ 'ਚ ਵੀ ਬੜ੍ਹਤ ਜਾਰੀ ਹੈ। ਸ਼ੁੱਕਰਵਾਰ ਨੂੰ ਭਾਰਤੀ ਕਰੰਸੀ ਨੇ 38 ਪੈਸੇ ਦਾ ਹੋਰ ਵਾਧਾ ਦਰਜ ਕੀਤਾ ਹੈ, ਇਸ ਤੋਂ ਪਿਛਲੇ ਦਿਨ ਇਸ 'ਚ 56 ਪੈਸੇ ਦੀ ਮਜਬੂਤੀ ਆਈ ਸੀ।

ਡਾਲਰ ਦੇ ਮੁਕਾਬਲੇ ਅੱਜ ਰੁਪਿਆ 74.66 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ ਹੈ, ਪਿਛਲੇ ਦਿਨ ਇਹ 75.04 ਰੁਪਏ ਪ੍ਰਤੀ ਡਾਲਰ 'ਤੇ ਸੀ।
ਬਾਜ਼ਾਰ ਜਾਣਕਾਰਾਂ ਨੇ ਕਿਹਾ ਕਿ ਕੋਵਿਡ-19 ਦੇ ਟੀਕੇ ਦੇ ਉਤਸ਼ਾਹਜਨਕ ਟ੍ਰਾਇਲ ਨਤੀਜਿਆਂ ਤੋਂ ਇਲਾਵਾ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ, ਕੱਚੇ ਤੇਲ ਦੀਆਂ ਸਥਿਰ ਕੀਮਤਾਂ ਅਤੇ ਡਾਲਰ ਦੇ ਕਮਜ਼ੋਰ ਹੋਣ ਨਾਲ ਰੁਪਏ ਨੂੰ ਸਮਰਥਨ ਮਿਲਿਆ। ਕਾਰੋਬਾਰ ਦੇ ਸ਼ੁਰੂ 'ਚ ਅੱਜ ਰੁਪਿਆ 74.60 ਦੇ ਪੱਧਰ 'ਤੇ ਖੁੱਲ੍ਹਾ ਸੀ। ਸਿਰਫ ਚਾਰ ਘੰਟਿਆਂ ਦੇ ਕਾਰੋਬਾਰ ਦੌਰਾਨ ਰੁਪਿਆ 74.60 ਰੁਪਏ ਦੇ ਉੱਚ ਪੱਧਰ ਅਤੇ 75.02 ਦੇ ਹੇਠਲਾ ਪੱਧਰ ਵਿਚਕਾਰ ਰਿਹਾ। ਓਧਰ, ਸੈਂਸੈਕਸ ਅਤੇ ਨਿਫਟੀ ਨੇ ਲਗਾਤਾਰ ਤੀਜੇ ਦਿਨ ਮਜਬੂਤੀ ਦਰਜ ਕੀਤੀ ਹੈ। ਸੈਂਸੈਕਸ 36,021.42 ਦੇ ਪੱਧਰ ਅਤੇ ਨਿਫਟੀ 10,600 ਤੋਂ ਪਾਰ ਬੰਦ ਹੋਇਆ ਹੈ।