ਬਰਨ (ਸਵਿਟਜ਼ਰਲੈਂਡ) (ਏ. ਪੀ.)– ਸਿਵਸ ਸਾਕਰ ਸੰਘ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੋਰੋਨਾ ਵਾਇਰਸ ਮਹਾਮਾਰੀ ਨਾਲ ਹੋਏ ਰੁਝੇਵੇਂ ਭਰੇ ਪ੍ਰੋਗਰਾਮ ਦੇ ਕਾਰਣ ਸਵਿਸ ਕੱਪ ਦੇ ਜੇਤੂ ਨੂੰ ਯੂਰੋਪਾ ਲੀਗ ਵਿਚ ਰਿਵਾਇਤ ਐਂਟਰੀ ਨਹੀਂ ਮਿਲੇਗੀ। ਯੂਏਫਾ ਨੇ ਚੈਂਪੀਅਨਸ ਲੀਗ ਤੇ ਯੂਰਪਾ ਲੀਗ ਲਈ 3 ਅਗਸਤ ਤਕ ਦੀ ਮਿਆਦ ਤੈਅ ਕੀਤੀ ਹੈ। ਸਵਿਸ ਕੱਪ ਨੂੰ ਕੁਆਰਟਰ ਫਾਈਨਲ ਗੇੜ ਵਿਚ ਰੋਕ ਦਿੱਤਾ ਗਿਆ ਸੀ ਤੇ ਇਸ ਤਾਰੀਕ ਤਕ ਇਸਦੇ ਸ਼ੁਰੂ ਹੋਣ ਦੀ ਸੰਭਾਵਨਾ ਨਹੀਂ ਹੈ। ਸੰਘ ਨੇ ਕਿਹਾ ਕਿ ਉਸ ਨੇ ਯੂਏਫਾ ਨੂੰ ਆਖਰੀ ਮਿਤੀ ਨੂੰ ਵਧਾਉਣ ਦੀ ਕਈ ਵਾਰ ਮੰਗ ਕੀਤੀ ਪਰ ਉਸ ਨੂੰ ਰੱਦ ਕਰ ਦਿੱਤਾ ਗਿਆ । ਇਸ ਪ੍ਰਤੀਯੋਗਿਤਾ ਦੇ ਜੇਤੂ ਨੂੰ ਯੂਰੋਪਾ ਲੀਗ ਦੇ ਤੀਜੇ ਕੁਆਲੀਫਾਇੰਗ ਦੌਰ ਵਿਚ ਜਗ੍ਹਾ ਮਿਲਦੀ ਹੈ। ਯੂਰੋਪਾ ਲੀਗ ਦੀ ਸ਼ੁਰੂਆਤ 5 ਅਗਸਤ ਤੋਂ ਹੋਵੇਗੀ ਤੇ ਟੂਰਨਾਮੈਂਟ 21 ਅਗਸਤ ਤਕ ਚੱਲੇਗਾ।